ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਰੇਂਜ ਪੰਜਾਬ ਮਿਸ਼ਨ ਰੋਜ਼ਗਾਰ ਤਹਿਤ ਵੱਖ-ਵੱਖ ਵਿਭਾਗਾਂ ਦੇ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਦੌਰਾਨ ਸੀਐਮ ਮਾਨ ਨੇ ਨਵ-ਨਿਯੁਕਤ ਉਮੀਦਵਾਰਾਂ ਨਾਲ ਵੀ ਗੱਲਬਾਤ ਕੀਤੀ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸੀ.ਐਮ ਮਾਨ ਨੇ ਕਿਹਾ ਕਿ ਕਈ ਵਾਰ ਨੇਤਾ ਸਕ੍ਰਿਪਟਿਡ ਹੋ ਜਾਂਦੇ ਨੇ। ਉਹ ਆਪਣੀ ਸਕ੍ਰਿਪਟ ਲਿਖਦੇ ਨੇ ਅਤੇ ਨਾਲ ਲੈ ਕੇ ਆਉਂਦੇ ਨੇ ਕਿ ਅੱਜ ਮੈਨੂੰ ਇਹ ਕਹਿਣਾ ਹੈ, ਪਰ ਮੈਂ ਅਜਿਹਾ ਨਹੀਂ ਕਰਦਾ, ਮੈਂ ਮਾਹੌਲ ਮੁਤਾਬਕ ਬੋਲਦਾ ਹਾਂ, ਮੈਂ ਦਿਲ ਤੋਂ ਬੋਲਦਾ ਹਾਂ ਅਤੇ ਜੋ ਗੱਲ ਦਿਲ ਤੋਂ ਨਿਕਲਦੀ ਹੈ ਉਹ ਅਸਰ ਰਖਦੀ ਹੈ।
CM ਮਾਨ ਨੇ ਕਿਹਾ ਕਿ ਸਕ੍ਰਿਪਟ ਤਾਂ ਉਹੀ ਲਿਖਦੇ ਹਨ ਜਿਨ੍ਹਾਂ ਨੂੰ ਝੂਠ ਬੋਲਣਾ ਪੈਂਦਾ ਹੈ। ਸੱਚ ਬੋਲਣ ਦਾ ਫਾਇਦਾ ਇਹ ਹੈ ਕਿ ਬੋਲਣ ਤੋਂ ਬਾਅਦ ਯਾਦ ਨਹੀਂ ਰੱਖਣਾ ਪੈਂਦਾ। ਝੂਠ ਬੋਲਣ ਤੋਂ ਬਾਅਦ ਤੁਹਾਨੂੰ ਯਾਦ ਰੱਖਣਾ ਹੋਵੇਗਾ ਕਿ ਤੁਸੀਂ ਪਿਛਲੀ ਵਾਰ ਕੀ ਕਿਹਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਨੌਕਰੀਆਂ ਵਿੱਚ ਲੱਗੇ ਹੋਏ ਹਨ। ਕਈ ਨਾਇਬ ਤਹਿਸੀਲਦਾਰ, ਐਸਡੀਓ, ਡਰਾਫਟਸਮੈਨ ਬਣ ਗਏ ਹਨ। ਹੁਣ ਉਨ੍ਹਾਂ ਦੇ ਘਰ ਖੁਸ਼ੀਆਂ ਆਉਣਗੀਆਂ।
CM ਮਾਨ ਨੇ ਅੱਗੇ ਕਿਹਾ, “ਮੈਂ ਇਹ ਸੁਪਨਾ ਪਾਲਿਆ ਸੀ ਕਿ ਇੱਥੇ ਧੀਆਂ-ਪੁੱਤਾਂ ਨੂੰ ਨੌਕਰੀਆਂ ਕਿਉਂ ਨਹੀਂ ਮਿਲਦੀਆਂ, ਉਹ ਗੁਰੂ ਨਾਨਕ ਦੇਵ ਜੀ ਦੀ ਧਰਤੀ, ਸ਼ਹੀਦ ਭਗਤ ਸਿੰਘ ਦੀ ਧਰਤੀ, ਸੰਤਾਂ, ਰਹੱਸਾਂ ਅਤੇ ਕਵੀਆਂ ਦੀ ਧਰਤੀ ਕਿਉਂ ਛੱਡ ਕੁਇਂ ਭੱਜ ਰਹੇ ਹਨ। ਧਰਤੀ ਦਾ ਕੋਈ ਕਸੂਰ ਨਹੀਂ ਹੈ। ਧਰਤੀ ਸਾਲ ਵਿੱਚ 150 ਮਣ ਦਾਣੇ ਪੈਦਾ ਕਰ ਰਹੀ ਹੈ। ਧਰਤੀ ਦਾ ਕੋਈ ਕਸੂਰ ਨਹੀਂ, ਸਮਾਜ ਵੀ ਮਿਹਨਤੀ ਹੈ। ਮਿਹਨਤ ਵਿੱਚ ਕੋਈ ਕਮੀ ਨਹੀਂ ਹੈ। ਪਰ ਸੱਚ ਇਹ ਹੈ ਕਿ ਅਸੀਂ ਆਪਣੇ ਸੂਬੇ ਦੇ ਸਿਸਟਮ ਤੋਂ ਭੱਜ ਰਹੇ ਹਾਂ।
ਇਹ ਵੀ ਪੜ੍ਹੋ : ਜਗਤਾਰ ਸਿੰਘ ਹਵਾਰਾ ਇੱਕ ਹੋਰ ਮਾਮਲੇ ‘ਚੋਂ ਬਰੀ, ਸਬੂਤ ਪੇਸ਼ ਨਹੀਂ ਕਰ ਸਕੀ ਪੁਲਿਸ
ਮੁੱਖ ਮੰਤਰੀ ਨੇ ਕਿਹਾ, ”ਜਦੋਂ ਸੂਬੇ ਦਾ ਵਿੱਤ ਮੰਤਰੀ ਸਾਢੇ 9 ਸਾਲਾਂ ਤੋਂ ਇਹ ਆਖਦਾ ਰਹਿੰਦਾ ਹੈ ਕਿ ਸੂਬੇ ਦਾ ਖਜ਼ਾਨਾ ਖਾਲੀ ਹੈ, ਤਾਂ ਤੁਸੀਂ ਨਹੀਂ, ਮੈਂ ਵੀ ਜੇ ਬੇਰੋਜ਼ਗਾਰਾਂ ਦੀ ਲਿਸਟ ਵਿੱਚ ਸ਼ਾਮਲ ਹੁੰਦਾ, ਮੈਂ ਵੀ ਇਹੀ ਸੋਚਦਾ ਕਿ ਜਦੋਂ ਵਿੱਤ ਮੰਤਤਰੀ ਇਹ ਕਹਿ ਰਹੇ ਹਨ ਕਿ ਖਜ਼ਾਨਾ ਖਾਲੀ ਹੈ ਤਾਂ ਫਿਰ ਕਿਤੇ ਹੋਰ ਰੋਜ਼ਗਾਰ ਵੇਖਦੇ ਹਾਂ। ਸਾਡੀ ਸਰਕਾਰ ਆਈ ਤਾਂ ਅਸੀਂ ਆ ਕੇ ਵੇਖਿਆ ਕਿ ਖਜ਼ਾਨਾ ਖਾਲੀ ਨਹੀਂ ਸੀ, ਨੀਅਤ ਖਾਲੀ ਸੀ। ਪੈਸੇ ਸੂਬੇ ਦੀ ਜਨਤਾ ਨੂੰ ਨਹੀਂ, ਬਸ ਆਪਣੇ ਪਰਿਵਾਰਾਂ ਨੂੰ ਹੀ ਵੰਡਣੇ ਆਉਂਦੇ ਸਨ। ਅਸੀਂ ਇਹ ਸਭ ਵੇਖਦੇ ਸੀ, ਪਰ ਸਾਡੇ ਕੋਲ ਕੋਈ ਰਸਤਾ ਨਹੀਂ ਸੀ।” ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਕੀ ਮਤਲਬ ਹੁੰਦਾ ਹੈ ਕਦੇ ਬੈਠੇ ਨਾ, ਬਸ ਪੰਜਾਬ ਦੇ ਲੋਕਾਂ ਦੀ ਸੇਵਾ ਕਰਦਾ ਰਹੇ, ਕੁਰਸੀ ‘ਤੇ ਨਾ ਬੈਠੇ, ਕੁਰਸੀ ਤਾਂ ਖਾਲੀ ਰਹਿਣੀ ਚਾਹੀਦੀ ਹੈ। ਮੁੱਖ ਮੰਤਰੀ ਨੂੰ ਲੋਕਾਂ ਵਿਚਾਲੇ ਹੋਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ : –