ਪੰਜਾਬ ਸਰਕਾਰ ਨੇ ਕੈਬਨਿਟ ਦੀ ਅਗਲੀ ਮੀਟਿੰਗ ਭਲਕੇ ਯਾਨੀ 24 ਜਨਵਰੀ ਨੂੰ ਕਰਨ ਦਾ ਫੈਸਲਾ ਕੀਤਾ ਹੈ, ਪਰ ਮੀਟਿੰਗ ਦੇ ਏਜੰਡੇ ਦੀ ਸੂਚਨਾ ਫਿਲਹਾਲ ਜਨਤਕ ਨਹੀਂ ਕੀਤੀ ਗਈ ਹੈ। ਇਹ ਮੀਟਿੰਗ ਪੰਜਾਬ ਸਿਵਲ ਸੈਕ੍ਰੇਟੀਏਟ ਵਿੱਚ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗੀ। ਇਸ ਕੈਬਨਿਟ ਮੀਟਿੰਗ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਭਵਿੱਖ ਵਿਚ ਹੋਣ ਵਾਲੇ ਨਗਰ ਨਿਗਮ ਤੇ ਪੰਚਾਇਤ ਚੋਣਾਂ ਤੇ ਕੁਝ ਨਵੀਆਂ ਸ਼ੁਰੂ ਕਰਨ ਸਬੰਧੀ ਇਸਵਿੱਚ ਮਤਾ ਲਿਆਇਆ ਜਾ ਸਕਦਾ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਪੰਜਾਬ ਸਰਾਕਰ ਨੇ ਜ਼ਿਲ੍ਹਿਆਂ ਵਿੱਚ ਜਾ ਕੇ ਵੀ ਕੈਬਨਿਟ ਮੀਟਿਗ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਕਈ ਜ਼ਿਲ੍ਹਿਆਂ ਵਿੱਚ ਕੈਬਨਿਟ ਮੀਟਿੰਗ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਠੰਢ ‘ਚ ਪਰਾਲੀ ਸਾੜਨ ਨਾਲ ਵਧਿਆ ਹਵਾ ਪ੍ਰਦੂਸ਼ਨ! NGT ਨੇ ਪੰਜਾਬ ਨੂੰ ਦਿੱਤੇ ਇਹ ਹੁਕਮ
ਵੀਡੀਓ ਲਈ ਕਲਿੱਕ ਕਰੋ –