ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਵਿੱਚ ਹਨ। ਮੁੱਖ ਮੰਤਰੀ ਸਰਕਟ ਹਾਊਸ ਵਿਖੇ ਜ਼ਿਲ੍ਹੇ ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਕਰਨਗੇ। ਉਹ ਵਿਧਾਇਕਾਂ ਤੋਂ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਲੈਣਗੇ। ਮੁੱਖ ਮੰਤਰੀ ਦੇਰ ਰਾਤ ਲੁਧਿਆਣਾ ਦੇ ਹੋਟਲ ਹਯਾਤ ਰੀਜੈਂਸੀ ਪੁੱਜੇ ਸਨ।
ਸ਼ਹਿਰ ਵਿੱਚ ਚਰਚਾ ਹੈ ਕਿ ਸੀ.ਐਮ ਪੱਖੋਵਾਲ ਆਰ.ਓ.ਬੀ ਦਾ ਉਦਘਾਟਨ ਵੀ ਕਰ ਸਕਦੇ ਹਨ। ਹਾਲਾਂਕਿ ਇਸ ਸਬੰਧੀ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਇਸ ਪੁਲ ਨੂੰ ਲੈ ਕੇ ਪਿਛਲੇ 5 ਦਿਨਾਂ ਤੋਂ ਸ਼ਹਿਰ ਦੀ ਸਿਆਸਤ ਗਰਮਾਈ ਹੋਈ ਹੈ। ਵਿਧਾਇਕ ਗੁਰਪ੍ਰੀਤ ਗੋਗੀ ਅਤੇ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਇਸ ਪੁਲ ਨੂੰ ਲੈ ਕੇ ਲਗਾਤਾਰ ਇੱਕ-ਦੂਜੇ ਨੂੰ ਘੇਰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਕੋਲਡ-ਡੇ ਦਾ ਅਲਰਟ, ਇਨ੍ਹਾਂ 16 ਜ਼ਿਲ੍ਹਿਆਂ ‘ਚ ਪਏਗੀ ਸੰਘਣੀ ਧੁੰਦ, ਹੋਰ ਵਧੇਗੀ ਠਾਰ
ਸੀਐਮ ਮਾਨ ਆਉਣ ਵਾਲੀਆਂ ਚੋਣਾਂ ਸਬੰਧੀ ਵਿਧਾਇਕਾਂ ਦੇ ਰਿਪੋਰਟ ਕਾਰਡ ਵੀ ਚੈੱਕ ਕਰਨਗੇ। ਨਿਗਮ ਚੋਣਾਂ ਜਿੱਤਣ ਲਈ ਜ਼ਿਲ੍ਹੇ ਦੀ ‘ਆਪ’ ਲੀਡਰਸ਼ਿਪ ਵੱਲੋਂ ਕੀ ਰਣਨੀਤੀ ਬਣਾਈ ਗਈ ਹੈ, ਇਸ ਬਾਰੇ ਚਰਚਾ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”