ਅੰਮ੍ਰਿਤਸਰ ‘ਚ ਵਿਆਹ ਸਮਾਗਮ ‘ਚ ਵੱਡਾ ਹੰਗਾਮਾ ਹੋਇਆ। ਦਰਅਸਲ, ਵਿਆਹ ਦੇ ਮਹਿਮਾਨਾਂ ਨੂੰ ਪਰੋਸੇ ਗਏ ਖਾਣੇ ਵਿੱਚ ਕੀੜੇ ਨਿਕਲੇ। ਇਸ ਦੌਰਾਨ ਰਿਜ਼ੋਰਟ ਦੇ ਮਾਲਕ ਨੇ ਹੱਥ ਖੜ੍ਹੇ ਕਰ ਦਿੱਤੇ ਅਤੇ ਸਿਰਫ ਵੇਨਿਊ ਦੇਣ ਲਈ ਕਿਹਾ। ਕੁੜੀ ਦੇ ਪਰਿਵਾਰ ਨਾਲ ਸੌਦਾ ਕਰਨ ਵਾਲਾ ਵਿਅਕਤੀ ਘਟਨਾ ਤੋਂ ਬਾਅਦ ਫਰਾਰ ਹੋ ਗਿਆ। ਅਖੀਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ।
ਘਟਨਾ ਦੇਰ ਰਾਤ ਦੀ ਹੈ। ਛੇਹਰਟਾ ਚੁੰਗੀ ਦੇ ਕੋਲ ਸਥਿਤ ਰਿਜ਼ਾਰਟ ਈਸਟਾ ਵਿੱਚ ਵਿਆਹ ਚੱਲ ਰਹੀ ਸੀ। ਬਾਰਾਤ ਪਹੁਚੀ ਤਾਂ ਖਾਣਾ ਪਰੋਸਣਾ ਸ਼ੁਰੂ ਕੀਤਾ ਗਿਆ। ਇਸੇ ਦੌਰਾਨ ਪਰੋਸੇ ਗਏ ਮੰਚੂਰੀਅਨ ਅਤੇ ਗੁਲਾਬ ਜਾਮੁਨ ਸਣੇ ਹੋਰਫੂਡ ਆਈਟਮ ਵਿੱਚ ਜ਼ਿੰਦਾ ਕੀੜੇ ਮਿਲੇ, ਜਿ ਮਗਰੋਂ ਬਾਰਾਤੀਆਂ ਨੇ ਰਿਜ਼ੋਰਟ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ।
ਕੁੜੀ ਵਾਲਿਆਂ ਨੇ ਰਿਜ਼ੋਰਟ ਮਾਲਕ ਨੂੰ ਘੇਰ ਲਿਆ ਪਰ ਰਿਜ਼ੋਰਟ ਮਾਲਕ ਵੇਨਿਊ ਦੇਣ ਦੀ ਗੱਲ ਕਹੀ। ਰਿਜ਼ੋਰਟ ਦੇ ਮਾਲਕ ਨੇ ਕਿਹਾ ਕਿ ਜਿਸ ਵਿਅਕਤੀ ਨਾਲ ਸੌਦਾ ਹੋਇਆ ਸੀ, ਉਸ ਨਾਲ ਗੱਲ ਕਰੋ, ਜਿਸ ਤੋਂ ਬਾਅਦ ਹੰਗਾਮਾ ਹੋਰ ਵਧ ਗਿਆ। ਜਿਸ ਮੈਨੇਜਰ ਨੂੰ ਕੁੜੀ ਵਾਲਿਆਂ ਨੇ ਪੈਸੇ ਦਿੱਤੇ ਸਨ, ਉਹ ਉਥੋਂ ਫਰਾਰ ਹੋ ਗਿਆ ਸੀ।
ਜਦੋਂ ਰਿਜ਼ੋਰਟ ਮਾਲਕ ਨੇ ਕੁੜੀ ਵਾਲਿਆਂ ਦੀ ਗੱਲ ਨਾ ਸੁਣੀ ਤਾਂ ਉਹ ਸੜਕ ’ਤੇ ਉਤਰ ਆਏ। ਕੁੜੀ ਦੀ ਪਾਰਟੀ ਅਤੇ ਵਿਆਹ ਦੀ ਬਰਾਤ ਨੇ ਜੀਟੀ ਰੋਡ ਜਾਮ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੂੰ ਦਖਲ ਦੇਣਾ ਪਿਆ। ਪੁਲਿਸ ਨੇ ਦੋਵਾਂ ਧਿਰਾਂ ਨਾਲ ਗੱਲਬਾਤ ਕਰਕੇ ਸੜਕ ਜਾਮ ਖੁਲ੍ਹਵਾਇਆ।
ਇਹ ਵੀ ਪੜ੍ਹੋ : ਮੋਗਾ ‘ਚ ਵੱਡੀ ਵਾਰਦਾਤ, ਕਬੱਡੀ ਖਿਡਾਰੀ ਨੂੰ ਘਰ ‘ਚ ਵੜ ਕੇ ਮਾਰੀਆਂ ਗੋ.ਲੀਆਂ
ਕੁੜੀ ਵਾਲਿਆਂ ਨੇ ਪੁਲਿਸ ’ਤੇ ਅਜੇ ਵੀ ਰਿਜ਼ੋਰਟ ਮਾਲਕ ਦਾ ਪੱਖ ਲੈਣ ਦਾ ਦੋਸ਼ ਲਾਇਆ ਹੈ। ਵਿਆਹ ਦੇ ਖਾਣੇ ਵਿੱਚ ਕੀੜੇ-ਮਕੌੜਿਆਂ ਦੀ ਮੌਜੂਦਗੀ ਕਾਰਨ ਉਨ੍ਹਾਂ ਦੀ ਇੱਜ਼ਤ ਨੂੰ ਢਾਹ ਲੱਗੀ ਹੈ। ਉਹ ਮੁੰਡੇ ਵਾਲਿਆਂ ਅੱਗੇ ਸਿਰ ਉੱਚਾ ਨਹੀਂ ਕਰ ਸਕਦੇ।
ਮਾਮਲਾ ਵਿਗੜਦਾ ਵੇਖ ਪੁਲਿਸ ਨੇ ਸਿਹਤ ਵਿਭਾਗ ਨੂੰ ਸੂਚਿਤ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਖਾਣੇ ਵਿੱਚੋਂ ਕੀੜੇ ਨਿਕਲੇ ਹਨ, ਇਹ ਸਿਹਤ ਵਿਭਾਗ ਦਾ ਮਾਮਲਾ ਹੈ। ਉਹ ਇਸ ਬਾਰੇ ਕੁਝ ਨਹੀਂ ਕਰ ਸਕਦੇ। ਕੁੜੀ ਵਾਲਿਆਂ ਅਤੇ ਰਿਜ਼ੋਰਟ ਮਾਲਕ ਵਿਚਕਾਰ ਸ਼ਾਂਤੀਪੂਰਵਕ ਗੱਲਬਾਤ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: