complaint against Ranbir Kapoor: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕ੍ਰਿਸਮਿਸ ਮਨਾ ਰਹੇ ਅਦਾਕਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ। ਹਾਲਾਂਕਿ ਇਸ ਮਾਮਲੇ ਵਿੱਚ ਅਜੇ ਤੱਕ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ।
)
complaint against Ranbir Kapoor
ਦਰਅਸਲ, ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਕ੍ਰਿਸਮਸ ਮਨਾਉਂਦੇ ਹੋਏ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ‘ਚ ਰਣਬੀਰ ਕੇਕ ‘ਤੇ ਸ਼ਰਾਬ ਪਾਉਂਦੇ ਹੋਏ ‘ਜੈ ਮਾਤਾ ਦੀ’ ਕਹਿੰਦੇ ਨਜ਼ਰ ਆ ਰਹੇ ਹਨ। ਇਹ ਸੁਣ ਕੇ ਉਥੇ ਮੌਜੂਦ ਸਾਰੇ ਲੋਕ ਹੱਸ ਪਏ। ਸੰਜੇ ਤਿਵਾਰੀ ਨੇ ਆਪਣੇ ਵਕੀਲ ਆਸ਼ੀਸ਼ ਰਾਏ ਅਤੇ ਪੰਕਜ ਮਿਸ਼ਰਾ ਰਾਹੀਂ ਘਾਟਕੋਪਰ ਥਾਣੇ ‘ਚ ਇਸ ਵੀਡੀਓ ਦੀ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ‘ਚ ਉਸ ਨੇ ਦਾਅਵਾ ਕੀਤਾ ਹੈ ਕਿ ਵੀਡੀਓ ‘ਚ ਰਣਬੀਰ ‘ਜੈ ਮਾਤਾ ਦੀ’ ਕਹਿੰਦੇ ਹੋਏ ਕੇਕ ‘ਤੇ ਸ਼ਰਾਬ ਡੋਲ੍ਹਦੇ ਅਤੇ ਅੱਗ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਹਿੰਦੂ ਧਰਮ ‘ਚ ਹੋਰ ਦੇਵੀ-ਦੇਵਤਿਆਂ ਨੂੰ ਬੁਲਾਉਣ ਤੋਂ ਪਹਿਲਾਂ ਅਗਨੀ ਦੇਵਤਾ ਨੂੰ ਬੁਲਾਇਆ ਜਾਂਦਾ ਹੈ ਪਰ ਕਪੂਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਜਾਣ-ਬੁੱਝ ਕੇ ਕਿਸੇ ਹੋਰ ਧਰਮ ਦਾ ਤਿਉਹਾਰ ਮਨਾਉਂਦੇ ਹੋਏ ਨਸ਼ਾ ਕੀਤਾ ਅਤੇ ‘ਜੈ ਮਾਤਾ ਦੀ’ ਦਾ ਨਾਅਰਾ ਲਾਇਆ।
View this post on Instagram
ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਕਿ ਇਸ ਨਾਲ ਸ਼ਿਕਾਇਤਕਰਤਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਮਾਮਲਾ ਦਰਜ ਨਹੀਂ ਕੀਤਾ ਹੈ। ਸੋਸ਼ਲ ਮੀਡੀਆ ਯੂਜ਼ਰਸ ਨੂੰ ਰਣਬੀਰ ਦਾ ਇਹ ਅੰਦਾਜ਼ ਪਸੰਦ ਨਹੀਂ ਆਇਆ। ਇਸ ਵੀਡੀਓ ਨੂੰ ਲੈ ਕੇ ਯੂਜ਼ਰਸ ਨੇ ਉਨ੍ਹਾਂ ਨੂੰ ਟ੍ਰੋਲ ਵੀ ਕੀਤਾ। ਇਕ ਯੂਜ਼ਰ ਨੇ ਲਿਖਿਆ, ‘ਦਾਰੂ ਅਤੇ ਜੈ ਮਾਤਾ ਦੀ.. ਇਹ ਕੀ ਬਕਵਾਸ ਹੈ?’ ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ‘ਉਹ ਜੈ ਮਾਤਾ ਦੀ ਕਹਿੰਦੇ ਹੋਏ ਸ਼ਰਾਬ ਪੀ ਰਿਹਾ ਹੈ।