ਡਾ. ਗੁਰਿੰਦਰ ਸਿੰਘ ਰੰਗਰੇਟਾ ਖਿਲਾਫ ਪਰਚਾ ਦਰਜ ਕਰਵਾਏ ਜਾਣ ਦੀ ਖਬਰ ਸਾਹਮਣੇ ਆਈ ਹੈ। ਡਾ. ਰੰਗਰੇਟਾ ਖਿਲਾਫ ਇਹ ਸ਼ਿਕਾਇਤ PP ਸੁਖਵਿੰਦਰ ਸਿੰਘ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਇਹ ਸ਼ਿਕਾਇਤ ਆਪਣੀ ਇੱਕ ਪੋਸਟ ‘ਤੇ ਰੰਗਰੇਟਾ ਵੱਲੋਂ ਗਲਤ ਕਮੈਂਟ ਕਰਨ ਤੋਂ ਬਾਅਦ ਦਰਜ ਕਰਵਾਈ ਹੈ। ਰੰਗਰੇਟਾ ਖਿਲਾਫ ਧਾਰਾ IPC 1860 ਦੀ 354, 294, 509, IT ਐਕਟ ਦੀ ਧਾਰਾ 67 ਤੇ 67 (ਏ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : PM ਮੋਦੀ ਬੋਲੇ- ‘ਸਾਰੇ ਅਫਸਰਾਂ ਦਾ ਫਰਜ਼ ਹੈ ਕਿ ਉਹ ਸੰਵਿਧਾਨ ਮੁਤਾਬਕ ਕੰਮ ਕਰਨ’
ਪੀ.ਪੀ ਸੁਖਵਿੰਦਰ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਨ੍ਹਾਂ ਦਾ ਫੇਸਬੁੱਕ ‘ਤੇ ਪੇਜ ਪੀ.ਪੀ. ਸੁਖਵਿੰਦਰ ਸਿੰਘ ਦੇ ਨਾਮ ‘ਤੇ ਬਣਿਆ ਹੋਇਆ ਹੈ। ਉਨ੍ਹਾਂ ਨੇ ਕੁਝ ਸਮਾਂ ਪਹਿਲਾ ਆਪਣੇ ਪੇਜ ‘ਤੇ ਕੋਈ ਪੋਸਟ ਪਾਈ ਸੀ ਅਤੇ ਡੀ.ਆਰ ਗੁਰਿੰਦਰ ਸਿੰਘ ਰੰਗਰੇਟਾ ਵੱਲੋਂ ਉਸ ‘ਤੇ ਕੁਮੈਟ ਕਰਕੇ ਧੀਆ-ਭੈਣਾ ਲਈ ਭੱਦੀ ਸਬਦਾਵਲੀ ਵਰਤੀ ਗਈ। ਸੁਖਵਿੰਦਰ ਸਿੰਘ ਨੇ ਇਸ ਦਾ ਸਕ੍ਰੀਨਸ਼ਾਟ ਵੀ ਆਪਣੀ ਸ਼ਿਕਾਇਤ ਨਾਲ ਦਿੱਤਾ।
ਦੱਸ ਦੇਈਏ ਕਿ ਡਾ. ਗੁਰਿੰਦਰ ਸਿੰਘ ਰੰਗਰੇਟਾ ਅਕਸਰ ਆਪਣੀ ਤਿੱਖੀ ਸ਼ਬਦਾਵਲੀ ਨੂੰ ਲੈ ਕੇ ਵਿਵਾਦਾਂ ਵਿੱਚ ਰਹਿ ਚੁੱਕੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਵੀ ਇੱਕ ਵੀਡੀਓ ਪਾਈ ਸੀ, ਜਿਸ ‘ਤੇ ਕਾਫੀ ਵਿਵਾਦ ਹੋਇਆ ਸੀ। ਇਸ ਤੋਂ ਇਲਾਵਾ ਵੀ ਉਹ ਫੇਸਬੁੱਕ ‘ਤੇ ਆਪਣੇ ਕੁਮੈਂਟਾਂ ਨੂੰ ਲੈ ਕੇ ਵੀ ਖਬਰਾਂ ਵਿੱਚ ਰਹਿ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ –