ਪੈਰਾਂ ਵਿਚ ਜਲਨ ਕਈ ਵਾਰ ਪ੍ਰੇਸ਼ਾਨ ਕਰ ਦਿੰਦੀ ਹੈ। ਪੈਰਾਂ ਦੇ ਤਲਵਿਆਂ ਵਿਚ ਗਰਮਾਹਟ ਮਹਿਸੂਸ ਹੋਣਾ, ਸੁੰਨਾਪਨ ਮਹਿਸੂਸ ਹੁੰਦਾ ਹੈ। ਖਾਸ ਤੌਰ ‘ਤੇ ਇਹ ਸਮੱਸਿਆ ਰਾਤ ਵਿਚ ਵਧ ਜਾਂਦੀ ਹੈ। ਅਜਿਹੇ ਵਿਚ ਤਲਵਿਆਂ ਵਿਚ ਹੋਣ ਵਾਲੀਆਂ ਸਮਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਪਹਿਲਾਂ ਕਾਰਨ ਜਾਣਨਾ ਜ਼ਰੂਰੀ ਹੈ ਜਿਸ ਨਾਲ ਤਲਵਿਆਂ ਵਿਚ ਹੋਣ ਵਾਲੀ ਜਲਨ ਤੋਂ ਸਥਾਈ ਤੌਰ ‘ਤੇ ਨਿਜਾਤ ਪਾਈ ਜਾ ਸਕੇ।
ਡਾਇਬਟੀਕ ਨਿਊਰੋਪੈਥੀ
ਬਲੱਡ ਸ਼ੂਗਰ ਜੇਕਰ ਲੰਮੇ ਸਮੇਂ ਤੋਂ ਕੰਟਰੋਲ ਵਿਚ ਨਹੀਂ ਹੈ ਤਾਂ ਨਾਲ ਬਲੱਡ ਵੈਸੇਲ ਡੈਮੇਜ ਹੋ ਜਾਂਦੀ ਹੈ ਜਿਸ ਦੀ ਵਜ੍ਹਾ ਨਾਲ ਉਸ ਨੂੰ ਸਿਗਨਲ ਮਿਲਣਾ ਬੰਦ ਹੋ ਜਾਂਦਾ ਹੈ ਤੇ ਝਨਝਨਾਹਟ ਮਹਿਸੂਸ ਹੁੰਦੀ ਹੈ।
ਵਿਟਾਮਿਨ ਦੀ ਬੀ ਕਮੀ
ਪੈਰਾਂ ਵਿਚ ਜਲਨ ਲਈ ਪੌਸ਼ਕ ਤੱਤਾਂ ਦੀ ਕਮੀ ਵੀ ਹੁੰਦੀ ਹੈ। ਅੱਜਕਲ ਜ਼ਿਆਦਾਤਰ ਲੋਕ ਵਿਟਾਮਿਨ ਬੀ 12, ਵਿਟਾਮਿਨ ਬੀ6, ਵਿਟਾਮਿਨ ਬੀ9 ਯਾਨੀ ਫੋਲੇਟ ਦੀ ਕਮੀ ਨਾਲ ਜੂਝ ਰਹੇ ਹਨ। ਇਨ੍ਹਾਂ ਵਿਟਾਮਿਨ ਦੀ ਕਮੀ ਤਲਵਿਆਂ ਵਿਚ ਜਲਨ ਪੈਦਾ ਕਰਦੀ ਹੈ ਜੋ ਕਿ ਪੈਰ ਤੇ ਮਸਲਸ ਵਿਚ ਤਾਲਮੇਲ ਦੀ ਕਮੀ ਨੂੰ ਪੈਦਾ ਕਰਦੀ ਹੈ।
ਐਨੀਮੀਆ
ਸਰੀਰ ਵਿਚ ਰੈੱਡ ਬਲੱਡ ਸੈੱਲਸ ਦੀ ਕਮੀ ਐਨੀਮੀਆ ਬਣਾਉਂਦੀ ਹੈ ਜੋ ਕਿ ਵਿਟਾਮਨ ਬੀ ਦੀ ਕਮੀ ਨਾਲ ਹੀ ਹੁੰਦੀ ਹੈ। ਦੂਜੇ ਪਾਸੇ ਜੇਕਰ ਐਨੀਮੀਆ ਦੇ ਨਾਲ ਕਮਜ਼ੋਰੀ, ਸੁਸਤੀ ਤੇ ਸਾਹ ਫੁੱਲਣ ਵਿਚ ਦਿੱਕਤ ਹੈ ਤਾ ਇਹ ਵਿਟਾਮਿਨ ਬੀ ਦੀ ਕਮੀ ਦਾ ਸੰਕੇਤ ਹੈ।
ਹਾਈਪੋਥਾਇਰਾਇਡ
ਥਾਇਰਾਇਰਡ ਗਲੈਂਡ ਦੇ ਅੰਡਰਐਕਟਿਵ ਹੋਣ ਦੀ ਵਜ੍ਹਾ ਨਾਲ ਸਰੀਰ ਵਿਚ ਥਾਇਰਾਇਡ ਹਾਰਮੋਸਨ ਇੰਬੈਲੇਂਸ ਹੋ ਜਾਂਦੇ ਹਨ ਜਿਸ ਦੀ ਵਜ੍ਹਾ ਨਾਲ ਨਰਵ ਡੈਮੇਜ ਹੁੰਦਾ ਹੈ ਜਿਸ ਵਿਚੋਂ ਇਕ ਪੇਰੀਫੇਰਲ ਨਿਊਰੋਪੈਥੀ ਹੈ ਜਿਸ ਵਿਚ ਪੈਰਾਂ ਵਿਚ ਜਲਨ ਦੀ ਸਮੱਸਿਆ ਹੁੰਦੀ ਹੈ।
ਕਿਡਨੀ ਡਿਸੀਜ
ਜਦੋਂ ਕਿਡਨੀ ਠੀਕ ਤਰੀਕੇ ਨਾਲ ਕੰਮ ਕਰਨਾ ਬੰਦ ਕਰ ਦਿੰਦੀ ਹੈ ਉਦੋਂ ਬਲੱਡ ਵਿਚ ਟਾਂਕਸਿੰਸ ਬਣਨ ਲੱਗਦੇ ਹਨ ਜਿਸ ਦੀ ਵਜ੍ਹਾ ਨਾਲ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜਿਸ ਵਿਚੋਂ ਇਕ ਪੇਰੀਫੇਰਲ ਨਿਊਰੋਪੈਥੀ ਹੈ ਜਿਸ ਵਿਚ ਪੈਰਾਂ ਵਿਚ ਜਲਨ ਦੀ ਸਮੱਸਿਆ ਹੁੰਦੀ ਹੈ। ਲਗਭਗ 10 ਫੀਸਦੀ ਤੋਂ ਜ਼ਿਆਦਾ ਲੋਕ ਕਿਡਨੀ ਡਿਸੀਜ਼ ਵਿਚ ਪੈਰਾਂ ਦੇ ਹੇਠਲੇ ਹਿੱਸੇ ਵਿਚ ਸੋਜਿਸ਼ ਤੇ ਜਲਨ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: