ਹਰਿਆਣਾ ਦੇ ਕਰਨਾਲ ਵਿਚ ਚੱਲਦੀ ਰੋਡਵੇਜ਼ ਬੱਸ ਵਿਚ ਡਰਾਈਵਰ ਨੂੰ ਹਾਰਟ ਅਟੈਕ ਆ ਗਿਆ। ਘਰੌਂਡਾ ਵਿਚ ਬੱਸ ਫੁੱਟਪਾਥ ਨਾਲ ਟਕਰਾ ਗਈ। ਡਰਾਈਵਰ ਨੇ ਬੱਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਡਰਾਈਵਰ ਦੀ ਤਬੀਅਤ ਵਿਗੜਦੀ ਦੇਖ ਕੇ ਕੰਡਕਟਰ ਤੁਰੰਤ ਪਿਛਲੀ ਸੀਟ ਤੋਂ ਅੱਗੇ ਆਇਆ ਤੇ ਬੱਸ ਦਾ ਸਟੀਅਰਿੰਗ ਸੰਭਾਲਿਆ।
ਬੱਸ ਡਰਾਈਵਰ ਪ੍ਰਤਾਪ ਦਾ ਪੈਰ ਐਕਸੀਲੇਟਰ ‘ਤੇ ਸੀ ਜਿਸ ਨਾਲ ਬੱਸ ਤੇਜ਼ੀ ਨਾਲ ਦੌੜ ਰਹੀ ਸੀ। ਬੱਸ ਵਿਚ ਸਵਾਰ ਕੁਝ ਨੌਜਵਾਨਾਂ ਨੇ ਡਰਾਈਵਰ ਨੂੰ ਸੀਟ ਤੋਂ ਹਟਾਇਆ ਤੇ ਉਸ ਦੇ ਬਾਅਦ ਕੰਡਕਟਰ ਨਰਿੰਦਰ ਨੇ ਸਟੀਅਰਿੰਗ ਸੰਭਾਲਿਆ। ਲਗਭਗ ਸਾਢੇ ਤਿੰਨ ਕਿਲੋਮੀਟਰ ਦੂਰ ਜਾ ਕੇ ਬੱਸ ਰੁਕੀ। ਤੁਰੰਤ 112 ‘ਤੇ ਡਾਇਲ ਕੀਤਾ ਗਿਆ ਤੇ ਪੁਲਿਸ ਮੌਕੇ ‘ਤੇ ਪਹੁੰਚੀ। ਡਰਾਈਵਰ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਕੰਡਕਟਰ ਨੇ ਦੱਸਿਆ ਕਿ ਬਸਤਾੜਾ ਦਾ ਟੋਲ ਕ੍ਰਾਸ ਹੋ ਚੁੱਕਾ ਸੀ। ਬੱਸ ਵਿਚ ਲਗਭਗ 20 ਸਵਾਰੀਆਂ ਸਨ। ਅਚਾਨਕ ਤੋਂ ਡਰਾਈਵਰ ਨੂੰ ਅਟੈਕ ਦੀ ਸ਼ਿਕਾਇਤ ਹੋਈ ਤੇ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਫੁੱਟਪਾਥ ਨਾਲ ਟਕਰਾ ਗਈ। ਮੈਂ ਪਿੱਛੇ ਸੀਟ ‘ਤੇ ਬੈਠਾ ਸੀ ਮੈਂ ਤੁਰੰਤ ਡਰਾਈਵਰ ਕੋਲ ਆਇਆ ਤੇ ਉਹ ਬੇਹੋਸ਼ੀ ਦੀ ਹਾਲਤ ਵਿਚ ਸੀ। ਬੱਸ ਸਪੀਡ ਵਿਚ ਸੀ ਮੈਂ ਸਟੀਅਰਿੰਗ ਨੂੰ ਫੜ ਲਿਆ।
ਇਹ ਵੀ ਪੜ੍ਹੋ : Air India ‘ਤੇ DGCA ਹੋਇਆ ਸਖ਼ਤ, ਉਡਾਣਾਂ ‘ਚ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਾਰਨ ਲਗਾਇਆ ਕਰੋੜਾਂ ਦਾ ਜੁਰਮਾਨਾ
ਮੇਰਾ ਪੈਰ ਬ੍ਰੇਕ ਤੱਕ ਨਹੀਂ ਪਹੁੰਚ ਪਾ ਰਿਹਾ ਸੀ ਕਿਉਂਕਿ ਸੀਟ ‘ਤੇ ਡਰਾਈਵਰ ਪ੍ਰਤਾਪ ਸੀਤੇ ਉਥੇ ਇੰਨੀ ਜਗ੍ਹਾ ਨਹੀਂ ਸੀ ਕਿ ਮੇਰਾ ਪੈਰ ਵੀ ਬ੍ਰੇਕ ਤੱਕ ਪਹੁੰਚ ਜਾਏ। ਮੈਂ ਬਰਾਬਰ ਵਿਚ ਖੜ੍ਹੇ ਹੋ ਕੇ ਸਟੀਅਰਿੰਗ ਨੂੰ ਸੰਭਾਲਿਆ। ਮੈਂ ਕਿਸੇ ਤਰ੍ਹਾਂ ਬੱਸ ਨੂੰ ਨਿਊਟ੍ਰਲ ਵਿਚ ਕਰ ਲਿਆ ਸੀ। ਲਗਭਗ ਢਾਈ-ਤਿੰਨ ਕਿਲੋਮੀਟਰ ਤੱਕ ਮੈਂ ਸਟੀਅਰਿੰਗ ਨੂੰ ਸੰਭਾਲਿਆ। ਬੱਸ ਵਿਚ ਸਵਾਰ ਕੁਝ ਨੌਜਵਾਨਾਂ ਦੀ ਮਦਦ ਨਾਲ ਡਰਾਈਵਰ ਨੂੰ ਪਿੱਛੇ ਬਿਠਾਇਆ। ਤੇ ਕੋਹੰਡ ਤੋਂ ਪਹਿਲਾਂ ਬੱਸ ਨੂੰ ਸਾਈਡ ‘ਤੇ ਰੋਕ ਲਿਆ।
ਵੀਡੀਓ ਲਈ ਕਲਿੱਕ ਕਰੋ –