ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿਚ ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ ਨੇ ਵੱਡ ਐਲਾਨ ਕੀਤਾ ਹੈ। ਉਨ੍ਹਾਂ ਨੇ ਪਾਰਟੀ ਸਾਂਸਦ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ ਭਾਰਤ ਜੋੜੋ ਨਿਆਂ ਯਾਤਰਾ ਦੌਰਾਨ ਕਿਹਾ ਕਿ ਜੇਕਰ ਅੱਗੇ ਕਾਂਗਰਸ ਦੀ ਸਰਕਾਰ ਚੁਣ ਕੇ ਆਉਂਦੀ ਹੈ ਤਾਂ ਉਹ MSP ਦੀ ਗਾਰੰਟੀ ਦੇਣਗੇ।
ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਨੂੰ MSP ਪ੍ਰਦਾਨ ਕਰਨ ਲਈ ਫਸਲਾਂ ਦੀ ਵਿਆਪਕ ਖਰੀਦ ਦੇ ਨਾਲ-ਨਾਲ ਕਾਨੂੰਨੀ ਗਾਰੰਟੀ ਵੀ ਦੇਵਾਂਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਅਸੀਂ ਇਸ ਨੂੰ ਲਾਗੂ ਕਰਾਂਗੇ। ਦਿਲਚਸਪ ਗੱਲ ਹੈ ਕਿ ਕਾਂਗਰਸ ਪ੍ਰਧਾਨ ਵੱਲੋਂ ਇਹ ਵੱਡਾ ਐਲਾਨ ਉਦੋਂ ਕੀਤਾ ਗਿਆ ਹੈ ਜਦੋਂ ਕੁਝ ਹੀ ਸਮੇਂ ਬਾਅਦ ਦੇਸ਼ ਵਿਚ ਲੋਕ ਸਭਾ ਚੋਣਾਂ ਹੋਣੀਆਂ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੇ ਤੋੜੇ ਬੈਰੀਕੇਡਸ, ਕਈ ਪੁਲਿਸ ਦੀ ਹਿਰਾਸਤ ਵਿਚ
ਸਾਂਸਦ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਅਸੀਂ MSP ਦੀ ਲੀਗਲ ਗਾਰੰਟੀ ਦੇਵਾਂਗੇ। ਇਹ ਮੈਨੀਫੈਸਟੋ ਵਿਚ ਸ਼ਾਮਲ ਹੋਵੇਗਾ। ਕੇਂਦਰ ਵਿਚ ਸਰਕਾਰ ਬਣਦੇ ਹੀ ਇਸ ਨੂੰ ਲਾਗੂ ਕੀਤਾ ਜਾਵੇਗਾ। ਫਸਲਾਂ ਦੇ ਰੇਟ ਘੱਟ ਹੋਣ ‘ਤੇ ਵੀ ਸਰਕਾਰ ਇਸ ਦੀ ਭਰਪਾਈ ਕਰੇਗੀ।
ਵੀਡੀਓ ਲਈ ਕਲਿੱਕ ਕਰੋ –