ਜਿਲ੍ਹਾ ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਘਟਣ ਦਾ ਨਾਂ ਨਹੀਂ ਲੈ ਰਿਹਾ। ਉਂਝ ਕੋਰੋਨਾ ਕੇਸਾਂ ਦੀ ਗਿਣਤੀ ਤਾਂ ਘਟੀ ਹੈ ਪਰ ਮਰਨ ਵਾਲਿਆਂ ਦਾ ਅੰਕੜਾ ਨਿਤ ਦਿਨ ਵਧਦਾ ਜਾ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।
ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 19 ਮੌਤਾਂ ਹੋ ਗਈਆਂ ਹਨ । 19 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ ਜਦਕਿ 7 ਵਿਅਕਤੀ ਵੱਖ – ਵੱਖ ਜ਼ਿਲ੍ਹਿਆਂ ਨਾਲ ਸਬੰਧਿਤ ਹਨ । ਅੱਜ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ 461 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। 1284279 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ ਜੋ ਕਿ ਆਰ. ਟੀ. ਪੀ. ਸੀ. ਆਰ.-830167, ਐਂਟੀਜਨ-438442 ਤੇ ਟਰੂਨੈਟ-15670 ਹਨ। ਪੈਂਡਿੰਗ ਰਿਪੋਰਟਾਂ ‘ਚੋਂ 540 ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਜਿਨ੍ਹਾਂ ‘ਚੋਂ 461 ਜਿਲ੍ਹਾ ਲੁਧਿਆਣਾ ਦੇ ਅਤੇ 79 ਸੈਂਪਲਾਂ ਦੀ ਰਿਪੋਰਟ ਬਾਹਰਲੇ ਜਿਲ੍ਹੇ ਨਾਲ ਸਬੰਧਤ ਹੈ।
ਹਾਲ ਦੀ ਘੜੀ ਜਿਲ੍ਹਾ ਲੁਧਿਆਣਾ ‘ਚ ਪਾਜੀਟਿਵ ਕੇਸਾਂ ਦੀ ਗਿਣਤੀ 819886 ਹੋ ਚੁੱਕੀ ਹੈ। ਅੱਜ ਕੋਰੋਨਾ ਨਾਲ 26 ਮੌਤਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ‘ਚੋਂ 19 ਜਿਲ੍ਹਾ ਲੁਧਿਆਣਾ ਤੋਂ, 2 ਮੋਗੇ ਤੋਂ, ਜਿਲ੍ਹਾ ਫਤਿਹਗੜ੍ਹ ਸਾਹਿਬ, ਜਿਲ੍ਹਾ ਬਠਿੰਡਾ, ਫਰੀਦਕੋਟ, ਫਾਜ਼ਿਲਕਾ ਤੋਂ 1-1 ਤੇ 1 ਪੱਛਮੀ ਬੰਗਾਲ ਨਾਲ ਸੰਬਧਤ ਹੈ।
ਅੱਜ ਤੱਕ ਕੋਰੋਨਾ ਨਾਲ ਜਿਲ੍ਹਾ ਲੁਧਿਆਣਾ ‘ਚ 1908 ਲੋਕਾਂ ਦੀ ਮੌਤ ਹੋ ਚੁੱਕੀ ਹੈ। 276 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ। 5901 ਵਿਅਕਤੀਆਂ ਦੇ ਸੈਂਪਲ ਟੈਸਟ ਲਈ ਭੇਜੇ ਜਾ ਚੁੱਕੇ ਹਨ। ਬੇਸ਼ੱਕ ਲੁਧਿਆਣਾ ‘ਚ ਕੋਵਿਡ-19 ਦੇ ਕੇਸ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ ਪਰ ਦੂਜੇ ਪਾਸੇ ਟੀਕਾਕਰਨ ਦੀ ਦਿਸ਼ਾ ‘ਚ ਲੁਧਿਆਣਾ ਪੰਜਾਬ ਦਾ ਮੋਹਰੀ ਜਿਲ੍ਹਾ ਬਣ ਗਿਆ ਹੈ। ਬੀਤੀ 24 ਮਈ ਤਕ 18-44 ਵਰਗ ਉਮਰ ਦੇ ਲੋਕਾਂ ਲਈ 1.03 ਲੱਖ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਪੁੱਠੀ ਪਈ Navjot Sidhu ਦੀ ਗੇਮ,ਆਪਣੇ ਹਲਕੇ ਚੋਂ ਨਹੀਂ ਮਿਲਿਆ ਸਾਥ,ਨਹੀਂ ਲਹਿਰਾਇਆ ਕਿਸੇ ਨੇ ਝੰਡਾ,ਸੁਣੋ ਕੀ ਕਹਿੰਦੇ?