2.60 ਕਰੋੜ ਦੀ ਗਿਣਤੀ ਵਾਲੇ ਚੀਨ ਦੀ ਆਰਥਿਕ ਰਾਜਧਾਨੀ ਸ਼ੰਘਾਈ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਕੋਰੋਨਾ ਵਿਸਫੋਟ ਦੇ ਚੱਲਦਿਆਂ ਪਿਛਲੇ 22 ਦਿਨਾਂ ਤੋਂ ਲਾਕਡਾਊਨ ਲੱਗਿਆ ਹੋਇਆ ਹੈ। ਜੀਰੋ ਕੋਵਿਡ ਪਾਲਿਸੀ ਨੂੰ ਲੈ ਕੇ ਇੱਥੇ ਸਖਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਇਸ ਕਾਰਨ ਇੱਥੇ ਕੁਝ ਖਾਣ ਦਾ ਸਮਾਨ ਤੇ ਦਵਾਈਆਂ ਦੀ ਕਮੀ ਹੋ ਗਈ ਹੈ।
ਇੱਥੇ ਸ਼ੁੱਕਰਵਾਰ ਦੇਰ ਰਾਤ ਨੂੰ ਵੱਡੀ ਗਿਣਤੀ ਵਿੱਚ ਲੋਕ ਲਾਕਡਾਊਨ ਦੇ ਆਦੇਸ਼ਾਂ ਨੂੰ ਤੋੜ ਕੇ ਸੜਕਾਂ ‘ਤੇ ਉਤਰ ਆਏ । ਲੋਕਾਂ ਨੇ ਸਪਲਾਈ ਪੁਆਇੰਟ ‘ਤੇ ਵੰਡਣ ਲਈ ਰੱਖੇ ਗਏ ਫੂਡ ਬਾਕਸ ਵੀ ਲੁੱਟ ਲਏ । ਲਾਕਡਾਊਨ ਕਾਰਨ ਲੋਕਾਂ ਨੂੰ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਖਾਣ-ਪੀਣ ਦੀਆਂ ਚੀਜ਼ਾਂ ਨਹੀਂ ਮਿਲ ਰਹੀਆਂ ਹਨ । ਸਖ਼ਤੀ ਕਾਰਨ ਲੋਕ ਆਪਣੇ ਘਰੋਂ ਬਾਹਰ ਕਦਮ ਵੀ ਨਹੀਂ ਰੱਖ ਸਕਦੇ।
ਦੱਸ ਦੇਈਏ ਕਿ ਜੀਰੋ ਕੋਵਿਡ ਪਾਲਿਸੀ ਦੇ ਅਧੀਨ ਚੀਨ ਵਿੱਚ ਸਖਤ ਕੋਰੋਨਾ ਪ੍ਰੋਟੋਕਾਲ ਲਾਗੂ ਕੀਤੇ ਗਏ ਹਨ। ਇੱਥੇ ਮਰੀਜ਼ ਹਸਪਤਾਲ ਵਿੱਚ ਭਰਤੀ ਹੋਣਾ ਜ਼ਰੂਰੀ ਹੈ। ਚੀਨ ਵਿੱਚ ਹੋਮ ਆਈਸੋਲੇਸ਼ਨ ਜਾਂ ਕੁਆਰੰਟਾਈਨ ਦੀ ਮਨਾਹੀ ਹੈ। ਛੋਟੇ ਬੱਚਿਆਂ ਨੂੰ ਵੀ ਕੋਰੋਨਾ ਹੋਣ ‘ਤੇ ਉਨ੍ਹਾਂ ਨੂੰ ਮਾਪਿਆਂ ਤੋਂ ਅਲੱਗ ਕਰ ਕੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ। ਜਿਸ ਕਾਰਣ ਬੱਚਿਆਂ ਦੇ ਮਾਪਿਆਂ ਵਿੱਚ ਗੁੱਸਾ ਹੈ।
ਇਸ ਤੋਂ ਇਲਾਵਾ ਸ਼ੰਘਾਈ ਵਿੱਚ ਕਰਮਚਾਰੀਆਂ ਨੂੰ ਉਨ੍ਹਾਂ ਦੇ ਦਫਤਰਾਂ ਵਿੱਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੂੰ ਘਰ ਜਾਣ ਦੀ ਵੀ ਇਜਾਜਤ ਨਹੀਂ ਹੈ। ਅਜਿਹੇ ਲਗਭਗ 20 ਹਜ਼ਾਰ ਤੋਂ ਜ਼ਿਆਦਾ ਕਰਮਚਾਰੀ ਹਨ। ਇੱਥੇ ਤਿਆਰ ਕੀਤੀ ਗਈ ਸਾਈਨੋਵੈਕ ਵੈਕਸੀਨ ਵੀ ਕੋਰੋਨਾ ਨਾਲ ਮੁਕਾਬਲੇ ਵਿੱਚ ਫ਼ੇਲ੍ਹ ਸਾਬਿਤ ਹੋਈ ਹੈ। 2.60 ਕਰੋੜ ਦੀ ਆਬਾਦੀ ਵਾਲੀ ਚੀਨ ਦੀ ਰਾਜਧਾਨੀ ਵਿੱਚ ਪਿਛਲੇ ਦੋ ਹਫਤਿਆਂ ਤੋਂ ਲਾਕਡਾਊਨ ਲੱਗਿਆ ਹੋਇਆ ਹੈ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”