China Made Corona Super Vaccine: ਚੀਨ ਨੇ ਕੋਰੋਨਾ ਦੀ ਸੁਪਰ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਹੈ । ਇਹ ਵੈਕਸੀਨ 10 ਲੱਖ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ, ਪਰ ਕਿਸੇ ਵਿੱਚ ਵੀ ਕੋਈ ਗੰਭੀਰ ਮਾੜੇ ਪ੍ਰਭਾਵ ਨਹੀਂ ਦਿਖਾਈ ਦਿੱਤੇ ਹਨ । ਇਸ ਟੀਕੇ ਨੂੰ ਲਗਵਾਉਣ ਵਾਲੇ 100 ਪ੍ਰਤੀਸ਼ਤ ਲੋਕਾਂ ਦੇ ਕੋਰੋਨਾ ਨਾਲ ਸੰਕ੍ਰਮਿਤ ਨਾ ਹੋਣ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ ਹਨ। ਇਸ ਲਈ ਇਸ ਵੈਕਸੀਨ ਨੂੰ ਸੁਪਰ ਵੈਕਸੀਨ ਕਿਹਾ ਜਾ ਰਿਹਾ ਹੈ।
ਹਾਲਾਂਕਿ ਚੀਨੀ ਕੰਪਨੀ ਸਿਨੋਫਰਮ ਵੱਲੋਂ ਵਿਕਸਿਤ ਇਸ ਟੀਕੇ ਦੇ ਪ੍ਰੀਖਣ ਦਾ ਆਖਰੀ ਪੜਾਅ ਹਾਲੇ ਪੂਰਾ ਨਹੀਂ ਹੋਇਆ ਹੈ, ਪਰ ਚੀਨੀ ਸਰਕਾਰ ਨੇ ਐਮਰਜੈਂਸੀ ਦੇ ਸਮੇਂ ਮਰੀਜ਼ਾਂ ਨੂੰ ਇਸ ਪ੍ਰਯੋਗਾਤਮਕ ਵੈਕਸੀਨ ਨੂੰ ਲਾਗੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ । ਚੀਨੀ ਫਾਰਮਾਸਿਊਟੀਕਲ ਕੰਪਨੀ ਸਿਨੋਫਾਰਮ ਦੇ ਚੇਅਰਮੈਨ ਲਿਊ ਜਿੰਗਜੇਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਇਹ ਵੈਕਸੀਨ ਦਿੱਤੀ ਗਈ ਹੈ, ਉਨ੍ਹਾਂ ਵਿੱਚ ਗੰਭੀਰ ਮਾੜੇ ਪ੍ਰਭਾਵ ਨਹੀਂ ਦਿਖਾਈ ਦਿੱਤੇ, ਕੁਝ ਲੋਕਾਂ ਨੂੰ ਸਿਰਫ ਮਾਮੂਲੀ ਪਰੇਸ਼ਾਨੀ ਦੀ ਸ਼ਿਕਾਇਤ ਕੀਤੀ ।
ਮਲਟੀਨੈਸ਼ਨਲ ਕੰਪਨੀ ਦੇ ਚੇਅਰਮੈਨ ਨੇ ਕਿਹਾ- ਅਸੀਂ ਵਿਦੇਸ਼ ਵਿੱਚ ਸਥਿਤ ਆਪਣੇ ਇੱਕ ਦਫਤਰ ਵਿੱਚ ਕੰਮ ਕਰ ਰਹੇ 99 ਕਰਮਚਾਰੀਆਂ ਵਿੱਚੋਂ 81 ਲੋਕਾਂ ਨੂੰ ਇਹ ਟੀਕਾ ਦਿੱਤਾ ਗਿਆ ਸੀ। ਦਰਅਸਲ, ਦਫਤਰ ਵਿੱਚ ਕੋਰੋਨਾ ਫੈਲਣ ਤੋਂ ਬਾਅਦ ਇਹ ਜਿਨ੍ਹਾਂ ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ, ਉਨ੍ਹਾਂ ਵਿਚੋਂ ਕੋਈ ਵੀ ਸੰਕਰਮਿਤ ਨਹੀਂ ਹੋਇਆ, ਪਰ ਟੀਕਾ ਨਾ ਲਗਵਾਉਣ ਵਾਲੇ 18 ਵਿੱਚੋਂ 10 ਲੋਕ ਸੰਕ੍ਰਮਿਤ ਮਿਲੇ।
ਸਿਨੋਫਾਰਮ ਕੰਪਨੀ ਦਾ ਟੀਕਾ ਹਾਲੇ ਤੀਸਰੇ ਪੜਾਅ ਦੇ ਮਨੁੱਖੀ ਪ੍ਰੀਖਣ ਤੋਂ ਗੁਜ਼ਰ ਰਿਹਾ ਹੈ। ਇਸਦਾ ਪ੍ਰੀਖਣ 60 ਹਜ਼ਾਰ ਲੋਕਾਂ ‘ਤੇ 10 ਦੇਸ਼ਾਂ ਵਿੱਚ ਕੀਤਾ ਜਾ ਰਿਹਾ ਹੈ। ਇਨ੍ਹਾਂ ਦੇਸ਼ਾਂ ਵਿੱਚ ਯੂਏਈ, ਬਹਿਰੀਨ, ਮਿਸਰ, ਜੌਰਡਨ, ਪੇਰੂ ਅਤੇ ਅਰਜਨਟੀਨਾ ਸ਼ਾਮਿਲ ਹਨ । ਸਿਨੋਫਾਰਮ ਕੰਪਨੀ ਇੱਕੋ ਸਮੇਂ ਦੋ ਕੋਰੋਨਾ ਟੀਕਿਆਂ ਦਾ ਵਿਕਾਸ ਕਰ ਰਹੀ ਹੈ। ਇਸ ਲਈ ਇਹ ਅਸਪਸ਼ਟ ਹੈ ਕਿ ਦੋ ਟੀਕਿਆਂ ਵਿੱਚੋਂ ਕਿਹੜਾ ਵਧੇਰੇ ਪ੍ਰਭਾਵਸ਼ਾਲੀ ਰਿਹਾ ਹੈ।
ਦੱਸ ਦੇਈਏ ਕਿ ਅਮਰੀਕੀ ਕੰਪਨੀ ਫਾਈਜ਼ਰ ਵੱਲੋਂ ਜਦੋਂ ਤੋਂ 95 ਪ੍ਰਤੀਸ਼ਤ ਪ੍ਰਭਾਵਸ਼ਾਲੀ ਕੋਰੋਨਾ ਟੀਕਾ ਬਣਾਉਣ ਦੀ ਘੋਸ਼ਣਾ ਕੀਤੀ ਗਈ ਹੈ, ਉਦੋਂ ਤੋਂ ਕਈ ਦੇਸ਼ਾਂ ਨੇ ਪ੍ਰਭਾਵਸ਼ਾਲੀ ਟੀਕਾ ਬਣਾਉਣ ਦਾ ਦਾਅਵਾ ਕੀਤਾ ਹੈ। ਹੁਣ ਚੀਨ ਵੀ ਇਸ ਦੌੜ ਵਿੱਚ ਸ਼ਾਮਿਲ ਹੋ ਗਿਆ ਹੈ। ਬੁੱਧਵਾਰ ਨੂੰ ਫਾਈਜ਼ਰ ਨੇ ਕਿਹਾ ਸੀ ਕਿ ਉਸਦੀ ਵੈਕਸੀਨ ਬਜ਼ੁਰਗਾਂ ਵਿੱਚ ਵੀ 94.5 ਪ੍ਰਤੀਸ਼ਤ ਪ੍ਰਭਾਵਸ਼ਾਲੀ ਹੈ ਅਤੇ ਇਸ ਦੇ ਕੋਈ ਮਾੜੇ ਪ੍ਰਭਾਵ ਨਹੀਂ ਹਨ।
ਇਹ ਵੀ ਦੇਖੋ: ਕਿਵੇਂ ਪੜ੍ਹਾਈ ਛੱਡ ਚੁੱਕੇ ਹਰ ਉਮਰ ਦੇ ਲੋਕ ਕਰ ਸਕਦੇ ਨੇ ਪੜ੍ਹਾਈ ਪੂਰੀ, ਸਮਝੋ ‘ਡਿਸਟੈਨਸ’ ਸਿੱਖਿਆ ਨੂੰ…