ਚੀਨ ਦੇ ਸਭ ਤੋਂ ਵੱਡੇ ਸ਼ਹਿਰ ਸ਼ੰਘਾਈ ਵਿੱਚ ਕੋਰੋਨਾ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ। ਸੁਣਨ ਨੂੰ ਬੇਸ਼ੱਕ ਇਹ ਅੰਕੜਾ ਛੋਟਾ ਲੱਗ ਰਿਹਾ ਹੈ ਪਰ ਦੇਸ਼ ਵਿੱਚ ਇਸਦਾ ਅਸਰ ਬਹੁਤ ਜ਼ਿਆਦਾ ਹੋ ਰਿਹਾ ਹੈ। ਕਰੀਬ ਪੰਜ ਹਫਤਿਆਂ ਤੋਂ ਲੱਗਿਆ ਲਾਕਡਾਊਨ ਹੁਣ ਹੋਰ ਵੀ ਸਖਤ ਹੋਣ ਜਾ ਰਿਹਾ ਹੈ। ਸ਼ੁਰੂਆਤ ਵਿੱਚ ਲਾਕਡਾਊਨ ਸਿਰਫ਼ ਕੁਝ ਇਲਾਕਿਆਂ ਵਿੱਚ ਲੱਗਿਆ ਸੀ ਜੋ ਹੁਣ ਪੂਰੇ ਸ਼ਹਿਰ ਵਿੱਚ ਫੈਲ ਚੁੱਕਿਆ ਹੈ। ਸ਼ੁਰੂਆਤ ਵਿੱਚ ਕੁਝ ਢਿੱਲ ਦੇਣ ਤੋਂ ਬਾਅਦ ਸਖਤ ਨਿਯਮਾਂ ਵਿੱਚ ਕਰੋੜਾਂ ਲੋਕਾਂ ਨੂੰ ਘਰਾਂ ਵਿੱਚ ਕੈਦ ਕਰ ਦਿੱਤਾ। ਕੋਰੋਨਾ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਚੀਨ ਵਿੱਚ ਜ਼ੀਰੋ ਕੋਵਿਡ ਪਾਲਿਸੀ ਲਾਗੂ ਕਰ ਦਿੱਤੀ ਗਈ ਹੈ। ਜ਼ੀਰੋ ਕੋਵਿਡ ਨੀਤੀ ਨੂੰ ਲੈ ਕੇ ਚੀਨ ਦਾ ਪਾਗਲਪਨ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਚੀਨੀ ਸਰਕਾਰ ਵੱਲੋਂ ਬੱਚਿਆਂ ਅਤੇ ਜਾਨਵਰਾਂ ‘ਤੇ ਜ਼ੁਲਮ ਕੀਤਾ ਜਾ ਰਿਹਾ ਹੈ ।
ਸ਼ੰਘਾਈ ਵਿੱਚ ਕੁੱਲ 30 ਦਿਨਾਂ ਤੋਂ ਵੱਧ ਲਾਕਡਾਊਨ ਦੇ ਬਾਅਦ ਵੀ ਮਾਮਲੇ ਘੱਟ ਨਹੀਂ ਹੋ ਰਹੇ ਹਨ। ਇੰਨੇ ਦਿਨ ਘਰਾਂ ਵਿੱਚ ਕੈਦ ਲੋਕ ਮਾਨਸਿਕ ਦਬਾਅ ਦਾ ਸਾਹਮਣਾ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਲੋਕ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਇਨ੍ਹਾਂ ਮਜ਼ਬੂਰ ਲੋਕਾਂ ਕੋਲ ਨਾ ਤਾਂ ਹੁਣ ਖਾਣ ਨੂੰ ਕੁਝ ਬਚਿਆ ਹੈ ਤੇ ਨਾ ਹੀ ਦਵਾਈਆਂ ਹਨ। ਲੋਕ ਇੰਨੇ ਮਜ਼ਬੂਰ ਹੋ ਚੁੱਕੇ ਹਨ ਕਿ ਉਹ ਆਪਣੀ ਜ਼ਰੂਰਤ ਦਾ ਸਮਾਨ ਲੈਣ ਲਈ ਬਾਹਰ ਵੀ ਨਹੀਂ ਜਾ ਸਕਦੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ‘ਜੁਗਾੜੂ ਰੇਹੜੀਆਂ’ ਬੰਦ ਕਰਨ ਨੂੰ ਲੈ ਕੇ ਦਿੱਤੇ ਗਏ ਹੁਕਮ ਲਏ ਗਏ ਵਾਪਿਸ
ਇੱਕ ਨਿਊਜ਼ ਚੈਨਲ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਛੋਟੇ ਬੱਚੇ ਪੀਪੀਈ ਸੂਟ ਪਾ ਕੇ ਸਕੂਲ ਜਾਂਦੇ ਦਿਖਾਈ ਦੇ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਸ਼ੰਘਾਈ ਦੀ ਹੈ। ਵੀਡੀਓ ਵਿੱਚ ਦੁਨੀਆ ਦੇ ਸਭ ਤੋਂ ਸਖਤ ਲਾਕਡਾਊਨ ਵਿਚਾਲੇ ਬੱਚਿਆਂ ਦੀ ਲਾਈਨ ਦੇਖੀ ਜਾ ਸਕਦੀ ਹੈ । ਛੋਟੇ-ਛੋਟੇ ਬੱਚਿਆਂ ਨੇ ਸਿਰ ਤੋਂ ਪੈਰਾਂ ਤੱਕ ਪੀਪੀਈ ਕਿੱਟਾਂ ਪਾਈਆਂ ਹੋਈਆਂ ਹਨ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਬੈਗ ਹਨ। ਇਹ ਦਰਸਾਉਂਦਾ ਹੈ ਕਿ ਚੀਨ ਆਪਣੀ ਜ਼ੀਰੋ ਕੋਵਿਡ ਨੀਤੀ ਨੂੰ ਲੈ ਕੇ ਕਿਸ ਹੱਦ ਤੱਕ ਸਖ਼ਤ ਹੈ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਇੱਕ ਹੋਰ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਕੁਝ ਪਾਲਤੂ ਜਾਨਵਰਾਂ ਨੂੰ ਪਲਾਸਟਿਕ ਬੈਗ ਵਿੱਚ ਕੈਦ ਦੇਖਿਆ ਜਾ ਸਕਦਾ ਹੈ । ਇਸ ਵੀਡੀਓ ਨੂੰ 10 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ । ਵੀਡੀਓ ਵਿੱਚ ਕੁੱਤਿਆਂ ਅਤੇ ਬਿੱਲੀਆਂ ਨਾਲ ਭਰੇ ਬੈਗ ਫੁੱਟਪਾਥ ‘ਤੇ ਪਏ ਦਿਖਾਈ ਦੇ ਰਹੇ ਹਨ। ਸ਼ਹਿਰ ਵਿੱਚ ਪੁਲਿਸ ਕਥਿਤ ਤੌਰ ‘ਤੇ ਉਨ੍ਹਾਂ ਲੋਕਾਂ ਦੇ ਪਾਲਤੂ ਜਾਨਵਰਾਂ ਨੂੰ ਮੌਤ ਦੇ ਘਾਟ ਉਤਾਰ ਰਹੀ ਹੈ, ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।
ਵੀਡੀਓ ਲਈ ਕਲਿੱਕ ਕਰੋ -: