Covid 19 antibodies last for three months: ਕੋਰੋਨਾ ਦੀ ਲਾਗ ਤੋਂ ਬਾਅਦ ਮਰੀਜ਼ਾਂ ਦੇ ਕਈ ਹਫ਼ਤਿਆਂ ਅਤੇ ਮਹੀਨਿਆਂ ਤੱਕ ਇਸ ਦੇ ਲੱਛਣ ਦਿਖਾਈ ਦਿੰਦੇ ਹਨ। ਮਾਹਰਾਂ ਲਈ ਇਹ ਦੱਸਣਾ ਬਹੁਤ ਮੁਸ਼ਕਿਲ ਹੈ ਕਿ ਮਰੀਜ਼ ਕਿੰਨਾ ਚਿਰ ਤੰਦਰੁਸਤ ਮਹਿਸੂਸ ਕਰਨਗੇ। ਜਿਨ੍ਹਾਂ ਮਰੀਜ਼ਾਂ ਵਿੱਚ ਲਾਗ ਦੇ ਹਲਕੇ ਸੰਕੇਤ ਹੁੰਦੇ ਹਨ ਉਹ ਜਲਦੀ ਠੀਕ ਹੋ ਜਾਂਦੇ ਹਨ। ਉੱਥੇ ਹੀ ਦੂਜੇ ਪਾਸੇ ਬਜ਼ੁਰਗ ਅਤੇ ਗੰਭੀਰ ਰੂਪ ਵਿੱਚ ਸੰਕਰਮਿਤ ਮਰੀਜ਼ਾਂ ਨੂੰ ਠੀਕ ਹੋਣ ਵਿੱਚ ਅਕਸਰ ਤਿੰਨ ਤੋਂ ਚਾਰ ਮਹੀਨੇ ਲੱਗ ਜਾਂਦੇ ਹਨ।
ਇਸ ਮਾਮਲੇ ਵਿੱਚ WHO ਦਾ ਕਹਿਣਾ ਹੈ ਕਿ ਮਰੀਜ਼ ਆਮ ਤੌਰ ‘ਤੇ ਦੋ ਹਫ਼ਤਿਆਂ ਤੋਂ ਛੇ ਹਫ਼ਤਿਆਂ ਤੱਕ ਠੀਕ ਹੋ ਜਾਂਦੇ ਹਨ। ਅਮਰੀਕਾ ਦੇ ਅਧਿਐਨ ਅਨੁਸਾਰ ਹਲਕੇ ਲੱਛਣ ਵਾਲੇ ਜਿਨ੍ਹਾਂ ਮਰੀਜ਼ਾਂ ਨੂੰ ਹਸਪਤਾਲ ਦਾਖਲ ਨਹੀਂ ਕੀਤਾ ਗਿਆ, ਉਨ੍ਹਾਂ ਵਿੱਚੋਂ 20 ਪ੍ਰਤੀਸ਼ਤ ਅਜਿਹੇ ਸਨ, ਜਿਨ੍ਹਾਂ ਵਿੱਚ ਸੰਕ੍ਰਮਿਤ ਹੋਣ ਦੇ ਘੱਟੋਂ-ਘੱਟ ਦੋ ਹਫਤਿਆਂ ਬਾਅਦ ਵੀ ਬਿਮਾਰੀ ਦੇ ਲੱਛਣ ਮੌਜੂਦ ਸਨ।
ਇਟਲੀ ਵਿੱਚ ਕੀਤੇ ਗਏ ਇੱਕ ਅਧਿਐਨ ਦੇ ਅਨੁਸਾਰ ਹਸਪਤਾਲ ਵਿੱਚ ਦਾਖਲ ਹੋਣ ਵਾਲੇ 87 ਪ੍ਰਤੀਸ਼ਤ ਮਰੀਜ਼ਾਂ ਵਿੱਚ ਸੰਕ੍ਰਮਿਤ ਹੋਣ ਤੋਂ ਦੋ ਮਹੀਨੇ ਬਾਅਦ ਵੀ ਥਕਾਵਟ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਸਣੇ ਕੋਰੋਨਾ ਦੇ ਕਈ ਲੱਛਣ ਸਨ। ਸ਼ਿਕਾਗੋ ਵਿੱਚ ਫੇਫੜਿਆਂ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਖਲੀਲਾਹ ਗੇਟਸ ਨੇ ਕਿਹਾ ਕਿ ਉਨ੍ਹਾਂ ਦੇ ਬਹੁਤ ਸਾਰੇ ਮਰੀਜ਼ਾਂ ਵਿੱਚ ਅਜੇ ਵੀ ਚਾਰ ਮਹੀਨਿਆਂ ਬਾਅਦ ਬਿਮਾਰੀ ਦੇ ਲੱਛਣ ਹਨ। ਜਿਸ ਕਰਨ ਅਜਿਹੀ ਸਥਿਤੀ ਵਿੱਚ ਇਹ ਦੱਸਣਾ ਬਹੁਤ ਮੁਸ਼ਕਿਲ ਹੈ ਕਿ ਇੱਕ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਕਦੋਂ ਮਹਿਸੂਸ ਕਰੇਗਾ। ਛੂਤ ਦੀਆਂ ਬਿਮਾਰੀਆਂ ਦੇ ਮਾਹਰ ਡਾ. ਜੈ ਵਾਰਕ ਦੇ ਅਨੁਸਾਰ ਜੇ ਤੁਸੀਂ ਕਿਸੇ ਗੰਭੀਰ ਬਿਮਾਰੀ ਤੋਂ ਠੀਕ ਹੋ ਗਏ ਹੋ, ਪਰ ਜ਼ਰੂਰੀ ਨਹੀਂ ਕਿ ਤੁਸੀਂ ਪੂਰੀ ਤਰ੍ਹਾਂ ਤੰਦਰੁਸਤ ਹੋ ਗਏ ਹੋਵੋ।