IATA delivering Covid-19 vaccines: ਕੋਰੋਨਾ ਵਾਇਰਸ ਖਿਲਾਫ਼ ਟੀਕਾ ਮਨਜ਼ੂਰ ਹੋ ਜਾਵੇ ਅਤੇ ਬਣ ਵੀ ਜਾਵੇ ਤਾਂ ਵੀ ਵਿਸ਼ਵ ਦੀ 7 ਅਰਬ ਆਬਾਦੀ ਤੱਕ ਉਸਨੂੰ ਪਹੁੰਚਣਾ ਆਸਾਨ ਨਹੀਂ ਹੋਵੇਗਾ। ਇਹ ਇੱਕ ਬਹੁਤ ਵੱਡੀ ਚੁਣੌਤੀ ਹੋਵੇਗੀ, ਜਿਸ ਨੂੰ ਪੂਰਾ ਕਰਨ ਲਈ 110 ਟਨ ਸਮਰੱਥਾ ਵਾਲੇ ਜੰਬੋ ਜੈੱਟਾਂ ਦੇ 8000 ਗੇੜਿਆਂ ਦੀ ਜ਼ਰੂਰਤ ਹੋਵੇਗੀ। 14 ਅਰਬ ਖੁਰਾਕ ਲੋਕਾਂ ਤੱਕ ਪਹੁੰਚਾਉਣ ਦਾ ਇਹ ਮਿਸ਼ਨ ਦੋ ਸਾਲਾਂ ਤੱਕ ਚੱਲੇਗਾ। ਟੀਕੇ ਦੀ ਡਿਲੀਵਰੀ ਲਈ ਨਾ ਸਿਰਫ ਹਵਾਈ ਜਹਾਜ਼ਾਂ ਦੀ ਜ਼ਰੂਰਤ ਪਵੇਗੀ, ਬਲਕਿ ਕਾਰਾਂ, ਬੱਸਾਂ, ਟਰੱਕਾਂ ਅਤੇ ਇਥੋਂ ਤੱਕ ਕਿ ਮੋਟਰਸਾਈਕਲਾਂ ਅਤੇ ਸਾਈਕਲਾਂ ਦੀ ਵੀ ਜ਼ਰੂਰਤ ਹੋਵੇਗੀ। ਕੁਝ ਖੇਤਰਾਂ ਵਿੱਚ ਇਹ ਟੀਕਾ ਪੈਦਲ ਹੀ ਲੈ ਕੇ ਜਾਣਾ ਪਵੇਗਾ।
ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਦੱਸਿਆ ਕਿ 110 ਟਨ ਦੀ ਸਮਰੱਥਾ ਵਾਲੇ ਬੋਇੰਗ -747 ਜਹਾਜ਼ਾਂ ਨੂੰ 8,000 ਚੱਕਰ ਲਗਾਉਣੇ ਪੈਣਗੇ, ਜਿਸ ਤੋਂ ਬਾਅਦ ਹੀ ਟੀਕਾ ਸਾਰਿਆਂ ਤਕ ਪਹੁੰਚ ਸਕੇਗਾ। ਇਸ ਤੋਂ ਇਲਾਵਾ ਤਾਪਮਾਨ ਕੰਟਰੋਲ ਅਤੇ ਹੋਰ ਜ਼ਰੂਰਤਾਂ ਲਈ ਵੀ ਵਿਸ਼ੇਸ਼ ਧਿਆਨ ਰੱਖਣਾ ਪਵੇਗ। ਖ਼ਾਸਕਰ ਫਾਈਜ਼ਰ ਦੇ ਟੀਕੇ ਲਈ, ਜਿਸ ਨੂੰ ਪਹਿਲਾਂ ਯੂਕੇ ਅਤੇ ਯੂਐਸ ਦੇ ਨਾਲ ਨਾਲ ਦੂਜੇ ਯੂਰਪੀਅਨ ਯੂਨੀਅਨ ਦੇਸ਼ਾਂ ਵਿੱਚ ਪ੍ਰਵਾਨਗੀ ਮਿਲਣ ਦੀ ਉਮੀਦ ਹੈ। ਸੁਰੱਖਿਅਤ ਅਤੇ ਪ੍ਰਭਾਵੀ ਹੋਣ ਲਈ ਇਸਨੂੰ 6 ਮਹੀਨਿਆਂ ਲਈ -70°C ਤਾਪਮਾਨ ‘ਤੇ ਰੱਖਣ ਦੀ ਜ਼ਰੂਰਤ ਹੋਵੇਗੀ।
ਦਰਅਸਲ, ਬਲੂਮਬਰਗ ਦੀ ਇੱਕ ਰਿਪੋਰਟ ਅਨੁਸਾਰ ਦੁਨੀਆ ਦੇ ਸਭ ਤੋਂ ਵੱਡੇ ਕਾਰਗੋ ਕੈਰੀਅਰਸ ਵਿੱਚੋਂ ਇੱਕ ਲੁਫਥਾਂਸਾ ਨੇ ਅਪ੍ਰੈਲ ਵਿੱਚ ਹੀ ਟੀਕੇ ਦੀ ਡਿਲੀਵਰੀ ਦੀ ਯੋਜਨਾ ‘ਤੇ ਕੰਮ ਸ਼ੁਰੂ ਕੀਤਾ ਸੀ। 20 ਲੋਕਾਂ ਦੀ ਇੱਕ ਟਾਸਕ ਫੋਰਸ ਬਣਾਈ ਗਈ ਸੀ ਤਾਂ ਜੋ ਮਾਡਰਨਾ, ਫਾਈਜ਼ਰ ਜਾਂ ਐਸਟਰਾਜ਼ੇਨੇਕਾ ਦੇ ਟੀਕਿਆਂ ਨੂੰ ਵਿਸ਼ਵ ਦੇ ਹਰ ਕੋਨੇ ਤੱਕ ਪਹੁੰਚਾਇਆ ਜਾ ਸਕੇ। ਟਾਸਕ ਫੋਰਸ ਕੋਲ ਇਸ ਬਾਰੇ ਪ੍ਰਸ਼ਨ ਸਨ ਕਿ ਏਅਰ ਲਾਈਨ ਦੇ 15 ਬੋਇੰਗ 777 ਅਤੇ MD-11 ਕਾਰਗੋ ਜਹਾਜ਼ਾਂ ਨਾਲ ਜਗ੍ਹਾ ਕਿਵੇਂ ਬਣਾਈ ਜਾਵੇ? 25% ਸਮਰੱਥਾ ਵਾਲੇ ਯਾਤਰੀਆਂ ਦੇ ਜਹਾਜ਼ਾਂ ਦੇ ਬੇੜੇ ਵਿੱਚ ਕੀ ਤਬਦੀਲੀ ਕੀਤੀ ਜਾਵੇ?
ਉੱਥੇ ਹੀ ਇਸ ਬਾਰੇ ਲੂਫਥਾਂਸਾ ਵਿਖੇ ਇਸ ਟਾਸਕ ਫੋਰਸ ਦੇ ਮੁਖੀ ਥੌਰਟਨ ਬਰੌਨ ਦਾ ਕਹਿਣਾ ਹੈ, “ਸਾਡੇ ਸਾਹਮਣੇ ਪ੍ਰਸ਼ਨ ਇਹ ਹੈ ਕਿ ਸਮਰੱਥਾ ਨੂੰ ਕਿਵੇਂ ਵਧਾਉਣਾ ਹੈ?” ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਵਿੱਚ ਟੀਕਾਕਰਣ ਦੀ ਮੁੱਖੀ ਕੈਥਰੀਨ ਓ ਬ੍ਰਾਇਨ ਨੇ ਪਿਛਲੇ ਹਫਤੇ ਕਿਹਾ ਸੀ ਕਿ ਟੀਕਾ ਪਹੁੰਚਾਉਣਾ ਮਾਊਂਟ ਐਵਰੈਸਟ ‘ਤੇ ਚੜ੍ਹਨ ਨਾਲੋਂ ਵੀ ਮੁਸ਼ਕਿਲ ਸੀ। ਮਹੀਨਿਆਂ ਦੀ ਮਿਹਨਤ ਤੋਂ ਬਾਅਦ ਟੀਕਾ ਬਣਾਉਣ ਦਾ ਮਤਲਬ ਸਿਰਫ ਐਵਰੇਸਟ ਦੇ ਅਧਾਰ ਕੈਂਪ ਤੱਕ ਪਹੁੰਚਣਾ ਹੈ।
ਇਹ ਵੀ ਦੇਖੋ: Neetu Shatran Wala ਤੇ ਭਾਬੀ Ranjit Kaur ਵੀ ਪਹੁੰਚੇ Delhi, ਕਿਹਾ ‘ਬਿੱਲ ਰੱਦ ਕਰੋ ਨਹੀਂ ਤਾਂ !