Pfizer BioNTech coronavirus vaccine: ਨਵੀਂ ਦਿੱਲੀ: ਕੋਰੋਨਾ ਵਾਇਰਸ ਦੀਆਂ ਦੋ ਪ੍ਰਯੋਗਾਤਮਕ ਦਵਾਈਆਂ ਨੂੰ ਅਮਰੀਕੀ ਫੂਡ ਐਂਡ ਡਰੱਗ ਰੈਗੂਲੇਟਰ (USFDA) ਨੇ ‘ਫਾਸਟ ਟਰੈਕ’ ਦਾ ਦਰਜਾ ਦੇ ਦਿੱਤਾ ਹੈ। ਇਸ ਵੈਕਸੀਨ ਨੂੰ ਤਿਆਰ ਕਰਨ ਵਾਲੀ ਕੰਪਨੀਆਂ ਨੇ ਨੇ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ । ਇਨ੍ਹਾਂ ਵਿਚੋਂ ਇੱਕ ਜਰਮਨ ਬਾਇਓਟੈਕ ਫਰਮ BioNTech ਹੈ ਅਤੇ ਦੂਜੀ ਅਮਰੀਕਾ ਦੀ ਦਿਗੱਜ ਫਾਰਮਾ ਕੰਪਨੀ Pfizer ਹੈ । ਇਹ ਦੋਵੇਂ ਟੀਕਿਆਂ ਦੇ ਨਾਂ BNT162b1 और BNT162b2 ਹਨ, ਜਿਹੜੇ ਕਿ ਸਭ ਤੋਂ ਐਡਵਾਂਸ ਯਾਨੀ ਕਿ ਚੌਥੇ ਪੜਾਅ ਵਿੱਚ ਹਨ। ਕੰਪਨੀਆਂ ਨੇ ਕਿਹਾ ਕਿ ਇਨ੍ਹਾਂ ਦੋਵਾਂ ਦਵਾਈਆਂ ਦਾ ਟ੍ਰਾਇਲ ਅਮਰੀਕਾ ਅਤੇ ਜਰਮਨੀ ਵਿੱਚ ਚੱਲ ਰਿਹਾ ਹੈ।
ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਫਾਸਟ ਟਰੈਕ ਦਾ ਦਰਜਾ ਦੇਣ ਦਾ ਮਤਲਬ ਹੈ ਕਿ ਨਵੀਂਆਂ ਦਵਾਈਆਂ ਅਤੇ ਟੀਕਿਆਂ ਲਈ ਸਮੀਖਿਆ ਪ੍ਰਕਿਰਿਆ ਪਹਿਲਾਂ ਨਾਲੋਂ ਤੇਜ਼ ਕਰ ਦਿੱਤੀ ਜਾਵੇਗੀ। ਇਹ ਸਿਰਫ ਉਨ੍ਹਾਂ ਦਵਾਈਆਂ ਅਤੇ ਟੀਕਿਆਂ ਲਈ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਸੰਭਾਵੀਂ ਤੌਰ ‘ਤੇ ਸੁਧਾਰ ਕਰਨ ਦੀ ਸੰਭਾਵਨਾ ਦਿਖਾਈ ਦਿੰਦੀ ਹੈ ।ਅਮਰੀਕੀ ਡਰੱਗ ਰੈਗੂਲੇਟਰ ਦੇ ਇਸ ਫੈਸਲੇ ਤੋਂ ਬਾਅਦ Pfizer ਦੇ ਸ਼ੇਅਰਾਂ ਵਿੱਚ 2 ਪ੍ਰਤੀਸ਼ਤ ਵਿੱਚ ਵਾਧਾ ਹੋਇਆ ਹੈ, ਜਦੋਂ ਕਿ BioNTech ਅਮਰੀਕੀ ਸਟਾਕ ਮਾਰਕੀਟ ਵਿੱਚ ਸੂਚੀਬੱਧ ਕੰਪਨੀ ਅਤੇ ਇਸ ਕੰਪਨੀ ਦੇ ਸ਼ੇਅਰਾਂ ਵਿੱਚ ਵੀ 6 ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ।
ਦਰਅਸਲ, ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੰਪਨੀਆਂ ਨੇ ਦੱਸਿਆ ਸੀ ਕਿ BNT162b1 ਨੇ ਸ਼ੁਰੂਆਤੀ ਮਨੁੱਖੀ ਟ੍ਰਾਇਲ ਵਿੱਚ ਬਿਹਤਰ ਨਤੀਜਾ ਦਿੱਤਾ ਹੈ ਅਤੇ ਇਸ ਨਾਲ ਨੁਕਸਾਨ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ । ਕੰਪਨੀ ਨੇ ਕਿਹਾ ਹੈ ਕਿ ਸ਼ੁਰੂਆਤੀ ਅੰਕੜਿਆਂ ਤੋਂ ਲਗਾਦ ਹੈ ਕਿ ਜੁਲਾਈ ਵਿੱਚ ਇਹ ਦਵਾਈ ਜਾਰੀ ਕਰ ਦਿੱਤੀ ਜਾਵੇਗੀ।
ਇਸ ਤੋਂ ਅੱਗੇ ਕੰਪਨੀ ਨੇ ਕਿਹਾ ਕਿ ਜੇਕਰ ਮੌਜੂਦਾ ਅਧਿਐਨ ਪੂਰਾ ਹੋ ਜਾਂਦਾ ਹੈ ਅਤੇ ਵੈਕਸੀਨ ਨੂੰ ਲਗਾਤਾਰ ਲਾਜ਼ਮੀ ਪ੍ਰਵਾਨਗੀ ਮਿਲਦੀ ਰਹਿੰਦੀ ਹੈ, ਤਾਂ ਇਸ ਸਾਲ ਦੇ ਅੰਤ ਤੱਕ 10 ਕਰੋੜ ਖੁਰਾਕਾਂ ਤਿਆਰ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ । ਕੰਪਨੀ ਨੇ ਕਿਹਾ ਕਿ ਇਸ ਮਹੀਨੇ ਦੇ ਅੰਤ ਤੱਕ ਲਗਭਗ 30,000 ਲੋਕਾਂ ਤੇ ਟ੍ਰਾਇਲ ਸ਼ੁਰੂ ਕਰਨ ਦੀ ਟੀਚਾ ਹੈ। ਹਾਲਾਂਕਿ ਇਸ ਲਈ ਪਹਿਲੀ ਸ਼ਰਤ ਰੈਗੂਲੇਟਰੀ ਨੂੰ ਮਨਜ਼ੂਰੀ ਮਿਲਣ ਦੀ ਹੈ ।