scientist claims winter clothes: ਬ੍ਰਿਟੇਨ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਤਬਾਹੀ ਮਚਾ ਰਹੀ ਹੈ। ਅਮਰੀਕਾ ਦੀ ਜਾਨ ਹਾਪਕਿਨਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ ਵੱਲੋਂ ਜ਼ਾਰੀ ਅੰਕੜਿਆਂ ਅਨੁਸਾਰ ਪੂਰੀ ਦੁਨੀਆ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ ਵੱਧ ਕੇ 890,064 ਹੋ ਗਿਆ ਹੈ, ਜਦੋਂਕਿ ਇਸ ਮਹਾਮਾਰੀ ਨਾਲ ਪੀੜਤਾਂ ਦਾ ਵੱਧ ਕੇ 2,72,17,700 ਪਹੁੰਚ ਗਿਆ ਹੈ । ਉੱਥੇ ਹੀ ਦੂਜੇ ਪਾਸੇ ਇਸ ਸਬੰਧੀ ਕਈ ਮਾਹਿਰਾਂ ਵੱਲੋਂ ਸਰਦੀਆਂ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਪੈਦਾ ਹੋਣ ਦੀ ਗੱਲ ਕੀਤੀ ਜਾ ਚੁੱਕੀ ਹਨ, ਪਰ ਬ੍ਰਿਟੇਨ ਦੇ ਇੱਕ ਵਿਗਿਆਨੀ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ 2021 ਦੇ ਮਾਰਚ ਵਿੱਚ ਆਏ।
ਦਰਅਸਲ, ਬ੍ਰਿਟੇਨ ਦੀ ਯੂਨੀਵਰਸਿਟੀ ਆਫ ਰੀਡਿੰਗ ਦੇ ਪ੍ਰੋਫੈਸਰ ਬੇਨ ਨਿਉਮਨ ਦਾ ਕਹਿਣਾ ਹੈ ਕਿ ਸਰਦੀਆਂ ਵਿੱਚ ਪਾਏ ਜਾਣ ਵਾਲੇ ਕੱਪੜੇ ਜਿਵੇਂ ਕਿ ਸਕਾਰਫ਼, ਦਸਤਾਨੇ, ਪਰਸਨਲ PPE ਕਿੱਟ ਦੀ ਤਰਜ਼ ‘ਤੇ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਵਿੱਚ ਮਦਦ ਕਰ ਸਕਦੇ ਹਨ । ਪ੍ਰੋਫੈਸਰ ਨਿਉਮਨ ਨੇ ਬ੍ਰਿਟੇਨ ਨੂੰ ਲੈ ਕੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਅਗਲੇ ਸਾਲ ਮਾਰਚ ਤੋਂ ਪਹਿਲਾਂ ਕੋਰੋਨਾ ਦੀ ਦੂਜੀ ਲਹਿਰ ਨਾ ਆਵੇ। ਉਨ੍ਹਾਂ ਕਿਹਾ ਕਿ ਸਰਦੀਆਂ ਵਿੱਚ ਤਾਪਮਾਨ ਘਟਣ ਕਾਰਨ ਇਸ ਗੱਲ ਦੀ ਸੰਭਾਵਨਾ ਹੈ ਕਿ ਲੋਕ ਘਰਾਂ ਵਿੱਚ ਹੀ ਰਹਿਣ ਤੇ ਹੋ ਸਕਦਾ ਹੈ ਕਿ ਇਹ ਸਮਾਂ ਕੁਆਰੰਟੀਨ ਵਰਗਾ ਹੋਵੇ।
ਇੱਕ ਰਿਪੋਰਟ ਅਨੁਸਾਰ ਕੋਰੋਨਾ ਵਾਇਰਸ ਇਨਫਲੂਏਂਜਾ ਵਾਇਰਸ ਦੀ ਤਰ੍ਹਾਂ ਮੌਸਮੀ ਨਹੀਂ ਹੈ ਅਤੇ ਸਰਦੀਆਂ ਦੀ ਜਗ੍ਹਾ ਬਸੰਤ ਰੁੱਤ ਵਿੱਚ ਪੀਕ ‘ਤੇ ਰਹਿ ਸਕਦਾ ਹੈ। ਦੱਸ ਦੇਈਏ ਕਿ ਬ੍ਰਿਟੇਨ ਸਮੇਤ ਯੂਰਪ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਦੇ ਮਾਮਲੇ ਦੁਬਾਰਾ ਵਧਣ ਲੱਗੇ ਹਨ । ਇਸ ਤੋਂ ਇਹ ਸ਼ੱਕ ਵੀ ਜ਼ਾਹਿਰ ਹੁੰਦਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਪੈਦਾ ਹੋ ਰਹੀ ਹੈ। ਪ੍ਰੋਫੈਸਰ ਨਿਉਮਨ ਨੇ ਕਿਹਾ ਕਿ ਸਰਦੀਆਂ ਵਿੱਚ ਹੋ ਸਕਦਾ ਹੈ ਕਿ ਕੋਰੋਨਾ ਪਾਜੀਟਿਵ ਆਉਣ ਵਾਲੇ ਲੋਕਾਂ ਦੀ ਪ੍ਰਤੀਸ਼ਤ ਦਰ ਠੀਕ ਨਾ ਆਏ, ਕਿਉਂਕਿ ਫਲੂ ਦੀ ਵਜ੍ਹਾ ਨਾਲ ਜ਼ਿਆਦਾ ਗਿਣਤੀ ਵਿੱਚ ਲੋਕ ਕੋਰੋਨਾ ਟੈਸਟ ਲਈ ਪਹੁੰਚ ਸਕਦੇ ਹਨ । ਇਸ ਦੀ ਵਜ੍ਹਾ ਨਾਲ ਪਾਜ਼ੀਟਿਵ ਹੋਣ ਵਾਲੇ ਲੋਕਾਂ ਦੀ ਦਰ ਘੱਟ ਹੋ ਸਕਦੀ ਹੈ।
ਉੱਥੇ ਹੀ ਦੂਜੇ ਪਾਸੇ ਇਸ ਬਾਰੇ ਬ੍ਰਿਟੇਨ ਦੀ ਯੂਨੀਵਰਸਿਟੀ ਆਫ ਈਸਟ ਐਂਜਲੀਆ ਵਿੱਚ ਪ੍ਰੋਫੈਸਰ ਪਾਲ ਹੰਟਰ ਦਾ ਕਹਿਣਾ ਹੈ ਕਿ ਜੋ ਉਮੀਦ ਕੀਤੀ ਜਾ ਰਹੀ ਸੀ, ਉਸ ਤੋਂ ਕਾਫ਼ੀ ਪਹਿਲਾਂ ਹੀ ਕੋਰੋਨਾ ਦੇ ਕੇਸਾਂ ਵਿੱਚ ਵਾਧਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬ੍ਰਿਟੇਨ ਦੇ ਅਧਿਕਾਰੀਆਂ ਨੇ ਵੀ ਜਨਵਰੀ ਵਿੱਚ ਦੁਬਾਰਾ ਕੋਰੋਨਾ ਦੇ ਪੀਕ ‘ਤੇ ਹੋਣ ਦੀ ਗੱਲ ਕਹੀ ਹੈ ਅਤੇ ਨਿਸ਼ਚਿਤ ਤੌਰ ਨਾਲ ਇਹ ਦਸੰਬਰ-ਜਨਵਰੀ ਦੇ ਵਿਚਾਲੇ ਦਾ ਸਮਾਂ ਹੋ ਸਕਦਾ ਹੈ।