Uncontrolled corona in : ਕੋਰੋਨਾ ਨੇ ਪੂਰੇ ਦੇਸ਼ ‘ਚ ਹਾਹਾਕਾਰ ਮਚਾਈ ਹੋਈ ਹੈ। ਪੰਜਾਬ ‘ਚ ਕੋਵਿਡ-19 ਦੇ ਕੇਸ ਬਹੁਤ ਹੀ ਤੇਜ਼ੀ ਨਾਲ ਵੱਧ ਰਹੇ ਹਨ। ਭਾਵੇਂ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਵੱਲੋਂ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਫਿਰ ਵੀ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ।
ਅੱਜ ਜਿਲ੍ਹਾ ਲੁਧਿਆਣਾ ‘ਚ ਕੋਰੋਨਾ ਦੇ 1215 ਪਾਜੀਟਿਵ ਕੇਸ ਮਿਲੇ ਹਨ, 126 ਸੈਂਪਲ ਬਾਹਰਲੇ ਜਿਲ੍ਹਿਆਂ ਤੇ ਰਾਜਾਂ ਨਾਲ ਸਬੰਧਤ ਹਨ। ਕੁੱਲ ਪਾਜੀਟਿਵ ਸੈਂਪਲਾਂ ਦੀ ਗਿਣਤੀ 1341 ਹੈ। ਲੁਧਿਆਣਾ ‘ਚ ਹੁਣ ਤੱਕ 1102677 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਜਾ ਚੁਕੇ ਹਨ ਜਿਨ੍ਹਾਂ ਵਿਚੋਂ ਆਰ. ਟੀ. ਪੀ. ਸੀ. ਆਰ. 750808, ਐਂਟੀਜਨ 338171 ਤੇ ਟਰੂਨੈਟ-13698 ਹਨ। ਸੰਪਰਕ ‘ਚ ਆਏ ਵਿਅਕਤੀਆਂ ਦੀ ਗਿਣਤੀ 84 ਹੈ। 182 ਓ. ਪੀ. ਡੀ. ‘ਚ, 669 ਫਲੂ ਕਾਰਨਰ, ਏ. ਐੱਨ. ਸੀ.-3, ਹੈਲਥ ਕੇਅਰ ਵਰਕਰ-7 ਤੇ ਅੰਡਰ ਟ੍ਰਾਇਲ-3 ਹਨ।
ਲੁਧਿਆਣਾ ‘ਚ ਕੁੱਲ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ 71066 ਤੱਕ ਜਾ ਪੁੱਜੀ ਹੈ। ਅੱਜ ਕੋਰੋਨਾ ਨਾਲ 37 ਮਰੀਜ਼ਾਂ ਨੇ ਦਮ ਤੋੜ ਦਿੱਤਾ। ਜਿਨ੍ਹਾਂ ਵਿਚੋਂ ਜਿਲ੍ਹਾ ਲੁਧਿਆਣਾ ਤੋਂ 28 ਮੌਤਾਂ ਹੋਈਆਂ। ਲੁਧਿਆਣਾ ‘ਚ ਹੁਣ ਤੱਕ ਕੋਰੋਨਾ ਨਾਲ 1638 ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ। 213 ਵਿਅਕਤੀਆਂ ਨੂੰ ਅੱਜ ਹੋਮ ਕੁਆਰੰਟਾਈਨ ਕੀਤਾ ਗਿਆ ਹੈ। 6888 ਵਿਅਕਤੀਆਂ ਦੇ ਸੈਂਪਲ ਟੈਸਟ ਲਈ ਭੇਜੇ ਗਏ ਹਨ। ਨਾਲ ਹੀ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਜ਼ਰੂਰ ਪਹਿਨਣ ਤੇ ਨਾਲ ਹੀ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦਾ ਪਾਲਣ ਕਰਨ ਤੇ ਸਿਹਤ ਵਿਭਾਗ ਦਾ ਸਹਿਯੋਗ ਕਰਨ।