ਭਾਰਤ ਵਿੱਚ ਸਭ ਤੋਂ ਪਹਿਲਾਂ ਜੋ ਕੋਰੋਨਾ ਦਾ ਵੈਰੀਐਂਟ ਮਿਲਿਆ ਸੀ ਉਸਦਾ ਨਾਮ ਸੋਮਵਾਰ ਨੂੰ ਵਿਸ਼ਵ ਸਿਹਤ ਸੰਗਠਨ ਨੇ ‘ਡੈਲਟਾ ਵੇਰੀਐਂਟ’ ਨਾਮ ਰੱਖਿਆ ਹੈ। ਭਾਰਤ ਵਿੱਚ 12 ਮਈ ਨੂੰ ਇਸ ਵੈਰੀਐਂਟ ਦੀ ਪਛਾਣ B.1.617 ਨਾਲ ਕੀਤੀ ਗਈ ਸੀ, ਜਿਸ ਨੂੰ ਭਾਰਤੀ ਵੈਰੀਐਂਟ ਕਿਹਾ ਜਾ ਰਿਹਾ ਸੀ।
ਇਸ ਤੋਂ ਪਹਿਲਾਂ ਵਰਲਡ ਹੈਲਥ ਬਾਡੀ ਨੇ ਕਿਹਾ ਸੀ ਕਿ ਵਾਇਰਸ ਅਤੇ ਵੈਰੀਐਂਟਸ ਨੂੰ ਕਿਸੇ ਵੀ ਦੇਸ਼ ਦੇ ਨਾਮ ਨਾਲ ਨਹੀਂ ਪਹਿਚਾਣਿਆ ਜਾਣਾ ਚਾਹੀਦਾ, ਜਿੱਥੇ ਇਹ ਪਾਇਆ ਗਿਆ ਹੈ।
ਇਹ ਵੀ ਪੜ੍ਹੋ: ਦਿੱਲੀ ‘ਚ ਹੁਣ ਘਰ ਬੈਠੇ ਮਿਲੇਗੀ ਸ਼ਰਾਬ, ਕੇਜਰੀਵਾਲ ਸਰਕਾਰ ਨੇ ਹੋਮ ਡਿਲੀਵਰੀ ਦੀ ਦਿੱਤੀ ਇਜਾਜ਼ਤ
ਦਰਅਸਲ, ਕੋਰੋਨਾ ਦਾ ਇਹ ਵੈਰੀਐਂਟ B.1.617 ਅਧਿਕਾਰਤ ਤੌਰ ‘ਤੇ 53 ਦੇਸ਼ਾਂ ਅਤੇ ਅਣ-ਅਧਿਕਾਰਤ ਤੌਰ ‘ਤੇ ਸੱਤ ਹੋਰ ਦੇਸ਼ਾਂ ਵਿੱਚ ਪਾਇਆ ਗਿਆ ਸੀ । ਇਹ ਦੂਜੇ ਵਾਇਰਸ ਦੀ ਤੁਲਨਾ ਵਿੱਚ ਜਲਦੀ ਫੈਲਣ ਵਾਲਾ ਹੈ, ਹਾਲਾਂਕਿ ਇਸ ਦੀ ਗੰਭੀਰਤਾ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।
WHO ਵਿੱਚ ਕੋਵਿਡ-19 ਦੀ ਤਕਨੀਕੀ ਲੀਡ ਡਾਕਟਰ ਮਾਰੀਆ ਵੇਨ ਕੇਰਖੋਵ ਨੇ ਦੱਸਿਆ ਕਿ ਮੌਜੂਦਾ ਵਿਗਿਆਨਕ ਨਾਵਾਂ ‘ਤੇ ਇਹ ਲੇਬਲ ਨਹੀਂ ਲਗਾਇਆ ਜਾਣਾ ਚਾਹੀਦਾ ਕਿਉਂਕਿ ਉਹ ਮਹੱਤਵਪੂਰਣ ਵਿਗਿਆਨਕ ਜਾਣਕਾਰੀ ਦਿੰਦੇ ਹਨ ਅਤੇ ਇਸ ਖੋਜ ਵਿੱਚ ਵਰਤੇ ਜਾਂਦੇ ਰਹਿਣਗੇ।
ਇਸ ਵਿੱਚ ਕਿਹਾ ਗਿਆ ਹੈ ਕਿ WHO ਵੱਲੋਂ ਬੁਲਾਏ ਗਏ ਇੱਕ ਮਾਹਿਰ ਸਮੂਹ ਨੇ ਗ੍ਰੀਕ ਵਰਨਮਾਲਾ ਦੇ ਅੱਖਰਾਂ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਹੈ, ਜੋ ਅਲਫ਼ਾ, ਬੀਟਾ, ਗਾਮਾ ਆਦਿ ਹਨ । ਇਹ ਗੈਰ-ਵਿਗਿਆਨੀਆਂ ਲੋਕਾਂ ਲਈ ਵਧੇਰੇ ਅਸਾਨ ਵਿਚਾਰ-ਵਟਾਂਦਰੇ ਲਈ ਪ੍ਰੈਕਟੀਕਲ ਰਹੇਗਾ।