WHO chief warns against herd immunity: WHO ਨੇ ਹਰਡ ਇਮਿਊਨਿਟੀ ਲਈ ਕੋਰੋਨਾ ਵਾਇਰਸ ਫੈਲਾਉਣ ਦਾ ਸਮਰਥਨ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ। WHO ਨੇ ਇਸ ਨੂੰ ਅਨੈਤਿਕ ਦੱਸਿਆ ਹੈ। WHO ਦੇ ਮੁਖੀ ਟ੍ਰੇਡੋਸ ਅਡਾਨੋਮ ਨੇ ਸੋਮਵਾਰ ਨੂੰ ਇੱਕ ਵਰਚੁਅਲ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ, “ਹਰਡ ਇਮਿਊਨਿਟੀ ਇੱਕ ਕਾਂਸੈਪਟ ਹੈ ਜੋ ਟੀਕਾਕਰਨ ਵਿੱਚ ਵਰਤਿਆ ਜਾਂਦਾ ਹੈ। ਇਸ ਵਿੱਚ, ਟੀਕਾਕਰਣ ਦੀ ਹੱਦ ਤੱਕ ਪਹੁੰਚਣ ਤੋਂ ਬਾਅਦ ਹੀ ਆਬਾਦੀ ਨੂੰ ਕਿਸੇ ਵੀ ਵਾਇਰਸ ਤੋਂ ਬਚਾਇਆ ਜਾ ਸਕਦਾ ਹੈ। ਇਸ ਨੂੰ ਸਮਝਾਉਣ ਲਈ ਉਨ੍ਹਾਂ ਨੇ ਖਸਰਾ ਰੋਗ ਦੀ ਉਦਾਹਰਣ ਦਿੱਤੀ। ਉਨ੍ਹਾਂ ਕਿਹਾ, “ਜੇ ਕੁੱਲ ਆਬਾਦੀ ਦਾ 95 ਪ੍ਰਤੀਸ਼ਤ ਹਿੱਸਾ ਵੈਕਸੀਨੇਟ ਹੋ ਜਾਵੇ ਤਾਂ ਬਾਕੀ ਰਹਿੰਦੇ 5% ਲੋਕਾਂ ਨੂੰ ਹਰਡ ਇਮਿਊਨਿਟੀ ਦੇ ਕਾਰਨ ਵਾਇਰਸ ਤੋਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ।” ਉਨ੍ਹਾਂ ਦੱਸਿਆ ਕਿ ਪੋਲੀਓ ਵਿੱਚ ਇਸ ਦੀ ਸੀਮਾ ਰੇਖਾ ਲਗਭਗ 80 ਪ੍ਰਤੀਸ਼ਤ ਹੈ।
WHO ਮੁਖੀ ਨੇ ਕਿਹਾ, ‘ਹਰਡ ਇਮਿਊਨਿਟੀ ਮਨੁੱਖਾਂ ਨੂੰ ਜੋਖਮ ਵਿੱਚ ਪਾਉਣ ਦੀ ਬਜਾਏ ਉਨ੍ਹਾਂ ਨੂੰ ਇੱਕ ਵਾਇਰਸ ਤੋਂ ਬਚਾ ਕੇ ਪ੍ਰਾਪਤ ਕੀਤੀ ਜਾਂਦੀ ਹੈ। ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਜਨਤਕ ਸਿਹਤ ਦੇ ਇਤਿਹਾਸ ਵਿੱਚ ਕਦੇ ਵੀ ਹਰਡ ਇਨਿਊਨਿਟੀ ਨੂੰ ਇੱਕ ਰਣਨੀਤੀ ਦੀ ਤਰਾਂ ਨਹੀਂ ਵਰਤਿਆ ਗਿਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਇਸ ਨੂੰ ਵਿਗਿਆਨਕ ਅਤੇ ਨੈਤਿਕ ਤੌਰ ‘ਤੇ ਰਣਨੀਤੀ ਕਹਿਣਾ ਸਹੀ ਨਹੀਂ ਹੈ।”
ਉਨ੍ਹਾਂ ਕਿਹਾ, ਜਿਸ ਖਤਰਨਾਕ ਵਾਇਰਸ ਬਾਰੇ ਸਾਨੂੰ ਪੂਰੀ ਜਾਣਕਾਰੀ ਨਹੀਂ ਹੈ, ਉਸਨੂੰ ਇਸ ਤਰ੍ਹਾਂ ਫੈਲਣ ਲਈ ਛੱਡ ਦੇਣਾ ਅਨੈਤਿਕ ਹੈ। ਇਹ ਮਹਾਂਮਾਰੀ ਤੋਂ ਬਚਣ ਲਈ ਕੋਈ ਵਿਕਲਪ ਨਹੀਂ ਹੈ।’ WHO ਦੇ ਮੁਖੀ ਨੇ ਕੋਵਿਡ-19 ਵਿਰੁੱਧ ਇਮਿਊਨਿਟੀ ਵਧਾਉਣ ਬਾਰੇ ਜਾਣਕਾਰੀ ਦੀ ਘਾਟ ਦੀ ਵੀ ਗੱਲ ਕੀਤੀ।
ਉਨ੍ਹਾਂ ਕਿਹਾ ਕਿ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਬਹੁਤੇ ਦੇਸ਼ਾਂ ਦੀ 10 ਪ੍ਰਤੀਸ਼ਤ ਤੋਂ ਵੀ ਘੱਟ ਆਬਾਦੀ ਮਹਿਸੂਸ ਕਰਦੀ ਹੈ ਕਿ ਉਹ ਇਸ ਵਾਇਰਸ ਦੇ ਸੰਪਰਕ ਵਿੱਚ ਆਏ ਸੀ। ਬਹੁਤ ਸਾਰੇ ਦੇਸ਼ਾਂ ਵਿੱਚ ਜ਼ਿਆਦਾਤਰ ਲੋਕ ਵਾਇਰਸ ਪ੍ਰਤੀ ਅਸੰਵੇਦਨਸ਼ੀਲ ਹਨ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਦਿਨਾਂ ਵਿੱਚ ਕਈ ਦੇਸ਼ਾਂ ਵਿੱਚ ਕੋਵਿਡ -19 ਦੇ ਰਿਕਾਰਡ ਕੇਸ ਦਰਜ ਹੋਏ ਹਨ ਅਤੇ ਇਹ ਥਾਵਾਂ ਮੁੱਖ ਤੌਰ ‘ਤੇ ਅਮਰੀਕਾ ਅਤੇ ਯੂਰਪ ਦਾ ਹਿੱਸਾ ਹਨ ।