WHO warns for corona vaccine: ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆ ਵਿੱਚ ਵੈਕਸੀਨ ਬਣਾਉਣ ਦੀ ਹੋੜ ਲੱਗੀ ਹੋਈ ਹੈ। ਰੂਸ ਨੇ ਕੋਰੋਨਾ ਦੀ ਪਹਿਲੀ ਵੈਕਸੀਨ ਬਣਾਉਣ ਦਾ ਦਾਅਵਾ ਵੀ ਕਰ ਦਿੱਤਾ ਹੈ, ਪਰ ਵਿਸ਼ਵ ਸਿਹਤ ਸੰਗਠਨ ਨੇ ਇਸ ਵੈਕਸੀਨ ਨੂੰ ਲੈ ਕੇ ਸਖਤ ਚੇਤਾਵਨੀ ਜਾਰੀ ਕੀਤੀ ਹੈ । ਸੰਗਠਨ ਦਾ ਕਹਿਣਾ ਹੈ ਕਿ ਸਾਡੇ ਮਾਪਦੰਡਾਂ ਅਨੁਸਾਰ ਕਲੀਨਿਕਲ ਟ੍ਰਾਇਲਾਂ ਦੇ ਉੱਨਤ ਪੜਾਅ ‘ਤੇ ਪਹੁੰਚੀ ਕੋਈ ਵੀ ਵੈਕਸੀਨ ਕੋਰੋਨਾ ਵਾਇਰਸ ਦੇ ਖਿਲਾਫ਼ 50% ਵੀ ਪ੍ਰਭਾਵਸ਼ਾਲੀ ਨਹੀਂ ਹੈ।
ਦੁਨੀਆ ਵਿੱਚ ਬਹੁਤ ਸਾਰੇ ਦੇਸ਼ ਹਨ ਜੋ ਕੋਰੋਨਾ ਵੈਕਸੀਨ ਨੂੰ ਲੈ ਕੇ ਆਖਰੀ ਜਾਂ ਤੀਜੇ ਪੜਾਅ ਦੀ ਜਾਂਚ ਕਰ ਰਹੇ ਹਨ। ਰੂਸ ਦੀ ਸਪੂਤਨਿਕ ਵੀ ਕੋਰੋਨਾ ਦੇ ਵਿਰੁੱਧ ਪ੍ਰਭਾਵਸ਼ਾਲੀ ਹੈ, ਅਜਿਹਾ ਰੂਸ ਦਾ ਮੰਨਣਾ ਹੈ, ਪਰ WHO ਵੱਲੋਂ ਆਏ ਬਿਆਨ ਨੇ ਕੋਰੋਨਾ ਵੈਕਸੀਨ ਬਾਰੇ ਚਿੰਤਾ ਜਤਾਈ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ 2021 ਤੱਕ, ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਖੁਰਾਕ ਮਿਲਣ ਦੀ ਕੋਈ ਉਮੀਦ ਨਹੀਂ ਹੈ। WHO ਦੀ ਬੁਲਾਰੀ ਮਾਰਗਰੇਟ ਹੈਰਿਸ ਦਾ ਕਹਿਣਾ ਹੈ ਕਿ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਕੋਰੋਨਾ ਵੈਕਸੀਨ ਕਲੀਨਿਕਲ ਟ੍ਰਾਇਲਾਂ ਦੇ ਪੱਧਰ ‘ਤੇ ਹੈ, ਪਰ ਇਨ੍ਹਾਂ ਵੈਕਸੀਨ ਵਿੱਚੋਂ ਇੱਕ ਵੀ ਅਜਿਹੀ ਨਹੀਂ ਹੈ ਜਿਸ ਨੂੰ ਪ੍ਰਭਾਵੀ ਕਿਹਾ ਜਾ ਸਕੇ।
ਹੈਰਿਸ ਦਾ ਕਹਿਣਾ ਹੈ ਕਿ 2021 ਦੇ ਅੱਧ ਤੱਕ ਵੀ ਵਿਆਪਕ ਟੀਕਾਕਰਣ ਦੀ ਕੋਈ ਉਮੀਦ ਨਹੀਂ ਹੈ। ਹੈਰਿਸ ਦਾ ਕਹਿਣਾ ਹੈ ਕਿ ਕਿਸੇ ਵੀ ਵੈਕਸੀਨ ਦੇ ਤੀਜੇ ਪੜਾਅ ਦੇ ਪ੍ਰੀਖਣ ਵਿੱਚ ਬਹੁਤ ਸਮਾਂ ਲੱਗ ਰਿਹਾ ਹੈ ਕਿਉਂਕਿ ਅਸੀਂ ਇਹ ਵੇਖਣਾ ਚਾਹੁੰਦੇ ਹਾਂ ਕਿ ਕੋਈ ਵੀ ਵੈਕਸੀਨ ਕੋਰੋਨਾ ਵਾਇਰਸ ਦੇ ਵਿਰੁੱਧ ਕਿੰਨਾ ਪ੍ਰਭਾਵਸ਼ਾਲੀ ਹੈ ਅਤੇ ਵੈਕਸੀਨ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ।
ਜਾਰਜੀਆ ਯੂਨੀਵਰਸਿਟੀ ਵਿੱਚ ਵੈਕਸੀਨ ਅਤੇ ਇਮਿਊਨਲੋਜੀ ਸੈਂਟਰ ਦੇ ਡਾਇਰੈਕਟਰ ਟੇਡ ਰਾਸ ਦਾ ਮੰਨਣਾ ਹੈ ਕਿ ਕੋਰੋਨਾ ਦਾ ਸਭ ਤੋਂ ਪਹਿਲਾ ਟੀਕਾਉਨਾਂ ਪ੍ਰਭਾਵੀ ਨਾ ਹੋਵੇ। ਟੇਡ ਰਾਸ ਕੋਰੋਨਾ ਵਾਇਰਸ ਦੀ ਵੈਕਸੀਨ ‘ਤੇ ਕੰਮ ਕਰ ਰਿਹਾ ਹੈ ਜੋ ਕਿ 2021 ਵਿੱਚ ਕਲੀਨਿਕਲ ਟ੍ਰਾਇਲ ਦੇ ਪੜਾਅ ਵਿੱਚੋਂ ਲੰਘੇਗੀ।