Worldwide coronavirus cases: ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਅਜੇ ਵੀ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ। ਹੁਣ ਤੱਕ ਪੂਰੀ ਦੁਨੀਆ ਵਿੱਚ 3.60 ਕਰੋੜ ਤੋਂ ਵੱਧ ਲੋਕ ਸੰਕਰਮਣ ਨਾਲ ਜੂਝ ਰਹੇ ਹਨ ਜਦਕਿ 10.53 ਲੱਖ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਪਿਛਲੇ 24 ਘੰਟਿਆਂ ਵਿੱਚ 3.05 ਲੱਖ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਇਸ ਖਤਰਨਾਕ ਬਿਮਾਰੀ ਕਾਰਨ 5446 ਵਿਅਕਤੀਆਂ ਦੀ ਮੌਤ ਹੋ ਗਈ ਹੈ । ਪਿਛਲੇ 24 ਘੰਟਿਆਂ ਵਿੱਚ ਭਾਰਤ ਅਤੇ ਅਮਰੀਕਾ ਤੋਂ ਬਾਅਦ, ਬ੍ਰਾਜ਼ੀਲ, ਅਰਜਨਟੀਨਾ, ਇੰਗਲੈਂਡ, ਸਪੇਨ ਅਤੇ ਰੂਸ ਵਿੱਚ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸਭ ਤੋਂ ਜ਼ਿਆਦਾ ਮੌਤਾਂ ਭਾਰਤ ਵਿੱਚ ਹੋਈਆਂ ਹਨ। ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਦੇ ਮਾਮਲੇ ਵਿੱਚ ਭਾਰਤ ਦੂਜੇ ਨੰਬਰ ‘ਤੇ ਆਉਂਦਾ ਹੈ।
ਵਰਲਡ ਮੀਟਰ ਦੇ ਅਨੁਸਾਰ ਦੁਨੀਆ ਭਰ ਵਿੱਚ ਹੁਣ ਤੱਕ 3 ਕਰੋੜ 60 ਲੱਖ ਲੋਕ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ। ਇਸ ਵਿਚੋਂ 10 ਲੱਖ 53 ਹਜ਼ਾਰ (2.92%) ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਜਦਕਿ 2 ਕਰੋੜ 71 ਲੱਖ (75%) ਮਰੀਜ਼ ਠੀਕ ਹੋ ਚੁੱਕੇ ਹਨ । ਪੂਰੀ ਦੁਨੀਆ ਵਿੱਚ 78 ਲੱਖ ਤੋਂ ਵੱਧ ਐਕਟਿਵ ਕੇਸ ਹਨ ਯਾਨੀ ਕਿ ਇਸ ਸਮੇਂ ਬਹੁਤ ਸਾਰੇ ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼
ਪੂਰੀ ਦੁਨੀਆ ਵਿੱਚ ਭਾਰਤ ਇਕਲੌਤਾ ਦੇਸ਼ ਹੈ, ਜਿੱਥੇ ਕੋਰੋਨਾ ਮਹਾਂਮਾਰੀ ਤੇਜ਼ੀ ਨਾਲ ਵੱਧ ਰਹੀ ਹੈ। ਹਾਲਾਂਕਿ, ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿੱਚ ਅਮਰੀਕਾ ਪਹਿਲੇ ਸਥਾਨ ‘ਤੇ ਹੈ। ਹੁਣ ਤੱਕ 77 ਲੱਖ ਲੋਕ ਲਾਗ ਦੇ ਸ਼ਿਕਾਰ ਹੋ ਚੁੱਕੇ ਹਨ । ਪਿਛਲੇ 24 ਘੰਟਿਆਂ ਵਿੱਚ ਅਮਰੀਕਾ ਵਿੱਚ 38 ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਉੱਥੇ ਹੀ ਬ੍ਰਾਜ਼ੀਲ ਵਿੱਚ 24 ਘੰਟਿਆਂ ਵਿੱਚ 30 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਭਾਰਤ ਦੁਨੀਆ ਵਿੱਚ ਕੋਰੋਨਾ ਮਾਮਲਿਆਂ ਵਿੱਚ ਨੰਬਰ -2 ਦੀ ਸਥਿਤੀ ‘ਤੇ ਪਹੁੰਚ ਗਿਆ ਹੈ, ਜਿੱਥੇ ਹਰ ਦਿਨ ਸਭ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ।
ਪ੍ਰਭਾਵਿਤ ਦੇਸ਼ਾਂ ਦੀ ਸੂਚੀ
ਅਮਰੀਕਾ: ਕੇਸ- 7,717,991, ਮੌਤ- 215,735
ਭਾਰਤ: ਕੇਸ- 6,754,179, ਮੌਤ- 104,591
ਬ੍ਰਾਜ਼ੀਲ: ਕੇਸ- 4,970,953, ਮੌਤ- 147,571
ਰੂਸ: ਕੇਸ – 1,237,504, ਮੌਤ – 21,663
ਕੋਲੰਬੀਆ: ਕੇਸ- 869,808, ਮੌਤ- 27,017
ਸਪੇਨ: ਕੇਸ- 865,631, ਮੌਤ- 32,486
ਪੇਰੂ: ਕੇਸ – 832,929, ਮੌਤ – 32,914
ਅਰਜਨਟੀਨਾ: ਕੇਸ – 824,468, ਮੌਤ – 21,827
ਮੈਕਸੀਕੋ: ਕੇਸ- 789,780, ਮੌਤ- 81,877
ਦੱਖਣੀ ਅਫਰੀਕਾ: ਕੇਸ- 683,242, ਮੌਤ- 17,103