ਸਾਊਥ ਅਫਰੀਕਾ ਦੌਰੇ ਲਈ ਤਿੰਨਾਂ ਫਾਰਮੈਟਾਂ ਵਿੱਚ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਹਰ ਫਾਰਮੈਟ ਵਿੱਚ ਇੱਕ ਵੱਖਰਾ ਕਪਤਾਨ ਟੀਮ ਦੀ ਕਮਾਨ ਸੰਭਾਲੇਗਾ। ਸੂਰਿਆ ਕੁਮਾਰ ਯਾਦਵ ਟੀ-20 ਵਿੱਚ, ਕੇਐਲ ਰਾਹੁਲ ਵਨਡੇ ਵਿੱਚ ਅਤੇ ਰੋਹਿਤ ਸ਼ਰਮਾ ਟੈਸਟ ਵਿੱਚ ਕਪਤਾਨੀ ਕਰਨਗੇ।
ਮੰਨਿਆ ਜਾ ਰਿਹਾ ਸੀ ਕਿ ਟੀ-20 ਟੀਮ ਦੀ ਕਪਤਾਨੀ ਵੀ ਰੋਹਿਤ ਸ਼ਰਮਾ ਨੂੰ ਦਿੱਤੀ ਜਾਵੇਗੀ। ਹਾਲਾਂਕਿ ਰੋਹਿਤ ਨੇ ਖੁਦ ਨੂੰ ਟੀ-20 ਅਤੇ ਵਨਡੇ ਦੋਵਾਂ ਟੀਮਾਂ ਤੋਂ ਦੂਰ ਰੱਖਿਆ ਹੈ। ਵਿਰਾਟ ਕੋਹਲੀ ਵੀ ਇਨ੍ਹਾਂ ਦੋਵਾਂ ਸੀਰੀਜ਼ ‘ਚ ਨਹੀਂ ਖੇਡਣਗੇ।
ਵੀਡੀਓ ਲਈ ਕਲਿੱਕ ਕਰੋ : –
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
10 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੇ ਇਸ ਦੌਰੇ ‘ਤੇ ਟੀਮ ਇੰਡੀਆ ਨੂੰ 3 ਟੀ-20, 3 ਵਨਡੇ ਅਤੇ 2 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਟੀਮ ਇਸ ਦੌਰੇ ਲਈ 6 ਦਸੰਬਰ ਨੂੰ ਰਵਾਨਾ ਹੋਵੇਗੀ। ਤਜਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਦੌਰੇ ਦੀ ਟੀ-20 ਅਤੇ ਵਨਡੇ ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ। ਉਨ੍ਹਾਂ ਨੇ ਖੁਦ ਇਨ੍ਹਾਂ ਦੋਵਾਂ ਸੀਰੀਜ਼ਾਂ ਤੋਂ ਬ੍ਰੇਕ ਮੰਗੀ ਸੀ।