ਹੁਣ ਤੱਕ ਤੁਸੀਂ ਲਾਕਰ, ਭਾਂਡੇ ਜਾਂ ਕੰਧ ਦੇ ਅੰਦਰ ਪੈਸੇ ਲੁਕਾਏ ਹੋਏ ਦੇਖੇ ਹੋਣਗੇ, ਪਰ ਕੀ ਤੁਸੀਂ ਕਦੇ ਕਿਸੇ ਨੂੰ ਵਾਸ਼ਿੰਗ ਮਸ਼ੀਨ ਵਿੱਚ ਪੈਸੇ ਲੁਕਾਉਂਦੇ ਹੋਏ ਦੇਖਿਆ ਹੈ? ਦਰਅਸਲ, ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਵਿਦੇਸ਼ੀ ਮੁਦਰਾ ਕਾਨੂੰਨ (ਫੇਮਾ) ਦੀ ਕਥਿਤ ਉਲੰਘਣਾ ਦੇ ਇੱਕ ਮਾਮਲੇ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਤਲਾਸ਼ੀ ਦੌਰਾਨ 2.54 ਕਰੋੜ ਰੁਪਏ ਦੀ ‘ਬੇਹਿਸਾਬੀ’ ਨਕਦੀ ਜ਼ਬਤ ਕੀਤੀ, ਜਿਸ ਦਾ ਇੱਕ ਹਿੱਸਾ ‘ਵਾਸ਼ਿੰਗ ਮਸ਼ੀਨਾਂ’ ਵਿੱਚ ਲੁਕਾ ਕੇ ਰਖਿਆ ਗਿਆ ਸੀ।
ਈਡੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੈਪ੍ਰੀਕੋਰਨੀਅਨ ਸ਼ਿਪਿੰਗ ਐਂਡ ਲੌਜਿਸਟਿਕਸ ਪ੍ਰਾਈਵੇਟ ਲਿਮਟਿਡ ਅਤੇ ਇਸ ਦੇ ਨਿਰਦੇਸ਼ਕਾਂ ਵਿਜੇ ਕੁਮਾਰ ਸ਼ੁਕਲਾ ਅਤੇ ਸੰਜੇ ਗੋਸਵਾਮੀ ਅਤੇ ਸਬੰਧਤ ਕੰਪਨੀਆਂ ਵਰਗੀਆਂ ਕੰਪਨੀਆਂ ਦੇ ਅਹਾਤੇ ਦੀ ਤਲਾਸ਼ੀ ਲਈ ਗਈ। ਜਾਂਚ ਏਜੰਸੀ ਮੁਤਾਬਕ ਇਨ੍ਹਾਂ ਨਾਲ ਜੁੜੀਆਂ ਕੰਪਨੀਆਂ ਵਿੱਚ ਲਕਸ਼ਮੀਟਨ ਮੈਰੀਟਾਈਮ, ਹਿੰਦੁਸਤਾਨ ਇੰਟਰਨੈਸ਼ਨਲ, ਰਾਜਨੰਦਨੀ ਮੈਟਲਸ ਲਿਮਟਿਡ, ਸਟੂਅਰਟ ਅਲੌਇਸ ਇੰਡੀਆ ਪ੍ਰਾਈਵੇਟ ਲਿਮਟਿਡ, ਭਾਗਿਆਨਗਰ ਲਿਮਟਿਡ, ਵਿਨਾਇਕ ਸਟੀਲਜ਼ ਲਿਮਟਿਡ, ਵਸ਼ਿਸ਼ਟ ਕੰਸਟਰਕਸ਼ਨ ਪ੍ਰਾਈਵੇਟ ਲਿਮਟਿਡ ਅਤੇ ਇਨ੍ਹਾਂ ਦੇ ਡਾਇਰੈਕਟਰਾਂ/ਪਾਰਟਨਰ ਸੰਦੀਪ ਗਰਗ, ਵਿਨੋਦ ਕੇਡੀਆ ਤੇ ਹੋਰਨਾਂ ਦੇ ਕੰਪਲੈਕਸਾਂ ਦੀ ਤਲਾਸ਼ੀ ਲਈ ਗਈ।
ਇਹ ਵੀ ਪੜ੍ਹੋ : IPS ਸਦਾਨੰਦ ਵਸੰਤ ਹੋਣਗੇ NIA ਦੇ ਨਵੇਂ DG, ਦਿਨਕਰ ਗੁਪਤਾ ਦੀ ਲੈਣਗੇ ਥਾਂ
ਹਾਲਾਂਕਿ, ਈਡੀ ਨੇ ਇਹ ਨਹੀਂ ਦੱਸਿਆ ਕਿ ਦਿੱਲੀ, ਹੈਦਰਾਬਾਦ, ਮੁੰਬਈ, ਕੋਲਕਾਤਾ ਅਤੇ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਵੱਖ-ਵੱਖ ਥਾਵਾਂ ‘ਤੇ ਕਦੋਂ ਤਲਾਸ਼ੀ ਲਈ ਗਈ। ਏਜੰਸੀ ਨੇ ਇਹ ਵੀ ਨਹੀਂ ਦੱਸਿਆ ਕਿ ਜ਼ਬਤ ਕੀਤੀ ਗਈ ਨਕਦੀ ‘ਵਾਸ਼ਿੰਗ ਮਸ਼ੀਨ’ ਵਿਚ ਕਿੱਥੇ ਰੱਖੀ ਗਈ ਸੀ। ਤਲਾਸ਼ੀ ਦੌਰਾਨ 2.54 ਕਰੋੜ ਰੁਪਏ ਦੀ ਬੇਹਿਸਾਬੀ ਨਕਦੀ ਮਿਲੀ, ਜਿਸ ਦਾ ਇੱਕ ਹਿੱਸਾ ‘ਵਾਸ਼ਿੰਗ ਮਸ਼ੀਨ’ ਵਿੱਚ ਛੁਪਾ ਕੇ ਰੱਖਿਆ ਗਿਆ ਸੀ। ਈਡੀ ਨੇ ਕਿਹਾ ਕਿ ਕੁੱਲ 47 ਬੈਂਕ ਖਾਤਿਆਂ ਤੋਂ ਲੈਣ-ਦੇਣ ‘ਤੇ ਵੀ ਪਾਬੰਦੀ ਲਗਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: