ਫਾਜ਼ਿਲਕਾ ਵਿਖੇ ਇੱਕ ਪਰਿਵਾਰ ਵਿੱਚ 30 ਸਾਲਾਂ ਮਗਰੋਂ ਦੀ ਨੇ ਜਨਮ ਲਿਆ ਤਾਂ ਪਰਿਵਾਰ ਵਾਲਿਆਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਪਰਿਵਾਰ ਨੇ ਨੰਨ੍ਹੀ ਪਰੀ ਦਾ ਧੂਮਧਾਮ ਨਾਲ ਸਵਾਗਤ ਕੀਤਾ। ਹਸਪਤਾਲ ਤੋਂ ਘਰ ਲਿਆਉਣ ਵਾਲੀ ਐਂਬੂਲੈਂਸ ਨੂੰ ਵੀ ਫੁੱਲਾਂ ਨਾਲ ਸਜਾਇਆ ਗਿਆ। ਧੀ ਦੇ ਜਨਮ ‘ਤੇ ਇੰਨੀ ਖੁਸ਼ੀ ਵੇਖ ਹਰ ਕਿਸੇ ਨੇ ਪਰਿਵਾਰ ਨੂੰ ਵਧਾਈ ਦਿੱਤੀ।
ਬੱਚੀ ਦੇ ਤਾਊ ਯੁਵਰਾਜ ਬੰਦੇਪੁਰੀਆ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਬੰਟੀ ਦੇ ਘਰ ਧੀ ਨੇ ਜਨਮ ਲਿਆ ਹੈ। ਪਰਿਵਾਰ ਵਿੱਚ 1993 ਤੋਂ ਬਾਅਦ ਹੁਣ ਤੱਕ ਕੁੜੀ ਨਹੀਂ ਜੰਮੀ ਸੀ। 30 ਸਾਲਾਂ ਮਗਰੋਂ ਧੀ ਦੇ ਜਨਮ ‘ਤੇ ਪਰਿਵਾਰ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਇਸ ਮੌਕੇ ਸਰਹੱਦ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਨਗਾਪਲ, ਲੀਲਾਧਰ ਸ਼ਰਮਾ, ਪੂਜਾ ਲੂਥਰਾ, ਬੰਟੀ ਸਚਦੇਵਾ ਵੀ ਪਰਿਵਾਰ ਨੂੰ ਵਧਾਈ ਦੇਣ ਲਈ ਪਹੁੰਚੇ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਨੌਜਵਾਨਾਂ ਨੂੰ ਤੋਹਫ਼ਾ, ਕੈਬਨਿਟ ‘ਚ ਵੱਖ-ਵੱਖ ਵਿਭਾਗਾਂ ‘ਚ ਨਵੀਆਂ ਅਸਾਮੀਆਂ ਭਰਨ ਨੂੰ ਹਰੀ ਝੰਡੀ
ਬੰਦੇਪੁਰੀਆ ਨੇ ਦੱਸਿਆ ਕਿ ਉਹ 5 ਭਰਾ-ਭੈਣ ਹਨ, ਜਿਨ੍ਹਾਂ ਵਿੱਚ ਤਿੰਨ ਭੈਣਾਂ ਤੇ ਦੋ ਭਰਾ ਹਨ। ਉਹ ਸਭ ਤੋਂ ਵੱਡੇ ਹਨ, ਜਿਨ੍ਹਾਂ ਦਾ ਵਿਆਹ 2013 ਵਿੱਚ ਅੰਕਿਤਾ ਨਾਲ ਹੋਇਆ ਸੀ। ਉਨ੍ਹਾਂ ਦੇ ਛੋਟੇ ਭਰਾ ਬੰਟੀ ਦਾ ਵਿਆਹ ਸਾਲ 2021 ਵਿੱਚ ਜੋਤੀ ਨਾਲ ਹੋਇਆ ਸੀ। ਭੈਣਾਂ ਦਾ ਨਾਂ ਨੀਲਮ, ਸੁਮਨ ਤੇ ਸੀਤਾ ਹੈ। ਨੀਲਮ ਦਾ ਵਿਆਹ 22 ਸਾਲ ਪਹਿਲਾਂ ਹੋਇਆ ਸੀ, ਜਿਨ੍ਹਾਂ ਦਾ ਇੱਕ ਮੁੰਡਾ ਹੈ। ਸੁਮਨ ਦਾ ਵਿਆਹ 12 ਸਾਲ ਪਹਿਲਾਂ ਹੋਇਆ ਸੀ, ਜਿਸ ਦੇ ਦੋ ਮੁੰਡੇ ਹਨ, ਉਥੇ ਹੀ ਸੀਤਾ ਦਾ ਵਿਆਹ ਕਰੀਬ 4 ਸਲਾ ਪਹਿਲਾਂ ਹੋਇਆ, ਜਿਸ ਦੀ ਇੱਕ ਕੁੜੀ ਹੈ।ਯੁਵਰਾਜ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਘਰ 30 ਸਾਲਾਂ ਮਗਰੋਂ ਕੁੜੀ ਪੈਦਾ ਹੋਣ ‘ਤੇ ਪੂਰਾ ਪਰਿਵਾਰ ਖੁਸ਼ੀਆਂ ਮਨਾ ਰਿਹਾ ਹੈ।