ਦੇਸ਼ ਭਗਤ ਯੂਨੀਵਰਸਿਟੀ ਵਿੱਚ ਚਲ ਰਹੇ ਵਿਦਿਆਰਥੀਆਂ ਅਤੇ ਯੂਨਿਵਰਸਿਟੀ ਵਿਚਾਲੇ ਵਿਵਾਦ ਨੂੰ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਯਤਨਾਂ ਸਦਕਾ ਸੁਲਝਾਇਆ ਲਿਆ ਗਿਆ ਹੈ। ਅੱਜ ਉਸ ਵਿਵਾਦ ਦੇ ਚਲਦੇ ਕਸ਼ਮੀਰੀ ਵਿਦਿਆਰਥੀਆਂ ਦਾ ਗੰਭੀਰ ਮਸਲਾ ਹੱਲ ਹੋ ਗਿਆ।
ਇਸ ਮਗਰੋਂ ਉਹਨਾ ਬੱਚਿਆਂ ਦੇ ਹੱਕ ਦੀ ਜਿੱਤ ਦੇ ਚਲਦੇ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਗੋਬਿੰਦਗੜ੍ਹ ਦੇ ਆਪ ਦੇ ਬਲਾਕ ਪ੍ਰਧਾਨ ਕਿਸ਼ੋਰ ਚੰਦ ਖੰਨਾ, ਆਪ ਆਗੂ ਬਲਦੇਵ ਸ਼ਰਮਾ, ਸਤਿਆਪਾਲ ਲੋਧੀ, ਸੀਨੀਅਰ ਪਾਰਟੀ ਆਗੂ ਰਾਹੁਲ ਸੋਫਤ, ਮਨਜੀਤ ਸਿੰਘ, ਸਲੀਮ ਖਾਂਨ, ਅਜੇ ਲਿਬੜਾ, ਨਰੇਸ਼ ਸ਼ਰਮਾ ਅਤੇ ਹੋਰ ਆਗੂਆਂ ਨਾਲ ਕੌਂਸਲ ਪ੍ਰਧਾਨ ਵਲੋਂ ਵਿਦਿਆਰਥੀਆਂ ਦੀ ਜਿੱਤ ਦਾ ਕੇਕ ਕੱਟ ਉਹਨਾਂ ਦੇ ਚਲਦੇ ਧਰਨੇ ਨੂੰ ਖਤਮ ਕਰਵਾਇਆ ਗਿਆ।
ਇਹ ਵੀ ਪੜ੍ਹੋ : ਮੋਹਾਲੀ ‘ਚ ਭਾਰਤ-ਆਸਟ੍ਰੇਲੀਆ ਮੈਚ ਭਲਕੇ, PCA ਨੇ ਟਿਕਟਾਂ ‘ਤੇ ਦਿੱਤਾ ਆਫਰ- ‘ਇੱਕ ਨਾਲ ਇੱਕ FREE’
ਇਸ ਦੌਰਾਨ ਇਨ੍ਹਾਂ ਕਸ਼ਮੀਰੀ ਵਿਦਿਆਰਥੀਆਂ ਵੱਲੋਂ ਜਿੱਥੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਅਤੇ ਸਮੁੱਚੀ ਲੀਡਸ਼ਿਪ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਇਹਨਾਂ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਜਿਹੜਾ ਉਹਨਾਂ ਦੇ ਹੱਕ ਵਿੱਚ ਫੈਂਸਲਾ ਪੰਜਾਬ ਸਰਕਾਰ ਵੱਲੋਂ ਕਰਵਾਇਆ ਗਿਆ ਹੈ ਉਹ ਬਹੁਤ ਹੀ ਸ਼ਲਾਘਯੋਗ ਹੈ।
ਸੂਬੇ ਦੀ ਆਮ ਆਦਮੀ ਪਾਰਟੀ ਦੀ ਸਮੁੱਚੀ ਸਰਕਾਰ ਇਨ੍ਹਾਂ ਦੀ ਤਰ੍ਹਾਂ ਹਰ ਵਿਦਿਆਰਥੀ ਦੇ ਨਾਲ ਖੜੀ ਹੈ ਅਤੇ ਇਹਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਅਤੇ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish