ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਇੱਕ ਵਿਅਕਤੀ ਨੂੰ ਮੁੰਬਈ ਦੇ ਮਸ਼ਹੂਰ ਰੈਸਟੋਰੈਂਟ ਤੋਂ ਸ਼ਾਕਾਹਾਰੀ ਭੋਜਨ ਮੰਗਵਾਉਣਾ ਮਹਿੰਗਾ ਪੈ ਗਿਆ। ਪੇਸ਼ੇ ਤੋਂ ਵਕੀਲ ਇਸ ਵਿਅਕਤੀ ਨੇ ਆਨਲਾਈਨ ਸ਼ਾਕਾਹਾਰੀ ਭੋਜਨ ਆਰਡਰ ਕੀਤਾ ਸੀ, ਜਿਸ ‘ਚ ਮਰਿਆ ਚੂਹਾ ਸੀ। ਜਿਵੇਂ ਹੀ ਉਸ ਨੇ ਖਾਣਾ ਖਾਧਾ, ਉਸ ਵਿਅਕਤੀ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਰਾਜੀਵ ਸ਼ੁਕਲਾ ਨਾਂ ਦੇ ਇਸ ਵਿਅਕਤੀ ਨੇ ਮਰੇ ਹੋਏ ਚੂਹੇ ਵਾਲੇ ਭੋਜਨ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਵਿਅਕਤੀ ਨੇ ਦੱਸਿਆ ਕਿ ਘਟਨਾ 8 ਜਨਵਰੀ 2024 ਦੀ ਹੈ।
ਦਰਅਸਲ, ਰਾਜੀਵ ਸ਼ੁਕਲਾ ਕਿਸੇ ਕੰਮ ਲਈ ਮੁੰਬਈ ਗਿਆ ਸੀ। ਇਸ ਦੇ ਨਾਲ ਹੀ, ਉਸਨੇ ਆਨਲਾਈਨ ਆਰਡਰ ਰਾਹੀਂ ਬਾਰਬੇਕਿਊ ਨੇਸ਼ਨ, ਵਰਲੀ ਤੋਂ ਆਪਣੇ ਲਈ ਇੱਕ ਕਲਾਸਿਕ ਵੈਜ ਮਿੱਲ ਬਾਕਸ ਆਰਡਰ ਕੀਤਾ। ਜਿਵੇਂ ਹੀ ਉਸ ਨੇ ਪੈਕੇਟ ਖੋਲ੍ਹ ਕੇ ਖਾਣਾ ਸ਼ੁਰੂ ਕੀਤਾ ਤਾਂ ਉਸ ਨੇ ਦਾਲ ਮੱਖਣੀ ਵਿੱਚ ਇੱਕ ਮਰਿਆ ਹੋਇਆ ਚੂਹਾ ਅਤੇ ਕਾਕਰੋਚ ਦੇਖਿਆ। ਇਸ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ। ਅਜਿਹੇ ‘ਚ ਉਸ ਨੂੰ ਤੁਰੰਤ ਬੀਵਾਈਐੱਲ ਨਾਇਰ ਹਸਪਤਾਲ ‘ਚ ਇਲਾਜ ਲਈ ਭਰਤੀ ਕਰਵਾਇਆ ਗਿਆ।
ਆਪਣੀ ਨਿਰਾਸ਼ਾ ਜ਼ਾਹਰ ਕਰਦੇ ਹੋਏ ਰਾਜੀਵ ਸ਼ੁਕਲਾ ਨੇ ਲਿਖਿਆ, “ਮੈਂ ਮੁੰਬਈ ਘੁੰਮਣਾ ਚਾਹੁੰਦਾ ਸੀ ਅਤੇ ਇਸ ਲਈ ਮੈਂ ਇੱਥੇ ਆਇਆ ਹਾਂ, ਪਰ ਹੁਣ ਮੈਂ ਪ੍ਰਯਾਗਰਾਜ ਵਾਪਸ ਆ ਰਿਹਾ ਹਾਂ। ਸੰਭਵ ਤੌਰ ‘ਤੇ ਇਹ ਮੇਰੀ ਮੁੰਬਈ ਦੀ ਆਖਰੀ ਫੇਰੀ ਹੋ ਸਕਦੀ ਹੈ। ਮੈਂ ਇੱਕ ਬ੍ਰਾਹਮਣ ਹਾਂ ਅਤੇ ਇੱਕ ਸ਼ੁੱਧ ਸ਼ਾਕਾਹਾਰੀ ਹਾਂ, ਪਰ ਜਦੋਂ ਬਾਰਬੇਕਿਊ ਨੇਸ਼ਨ ਤੋਂ ਮੇਰਾ ਖਾਣੇ ਦਾ ਆਰਡਰ ਆਇਆ, ਤਾਂ ਇਸਨੇ ਮੈਨੂੰ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਝਟਕਾ ਦਿੱਤਾ। ਖਾਣੇ ਵਿੱਚ ਮਰੇ ਹੋਏ ਚੂਹੇ ਅਤੇ ਕਾਕਰੋਚ ਸਨ। ਮੈਨੂੰ ਫੂਡ ਪੁਆਇਜ਼ਨਿੰਗਹੋ ਗਈ ਅਤੇ ਮੈਨੂੰ ਨਾਇਰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ।
ਘਟਨਾ ਬਾਰੇ ਰਾਜੀਵ ਸ਼ੁਕਲਾ ਨੇ ਤੁਰੰਤ ਬਾਰਬੀਕਿਊ ਨੇਸ਼ਨ ਨੂੰ ਈਮੇਲ ਰਾਹੀਂ ਸੂਚਿਤ ਕੀਤਾ ਅਤੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਉਸਨੇ ਲਿਖਿਆ, “ਮੈਨੂੰ ਚੂਹੇ ਅਤੇ ਕਾਕਰੋਚ ਵਾਲਾ ਭੋਜਨ ਮਿਲਿਆ ਅਤੇ ਬਦਕਿਸਮਤੀ ਨਾਲ ਮੈਂ ਇਸਦਾ ਵੱਡਾ ਹਿੱਸਾ ਖਾ ਲਿਆ। ਮੈਂ ਇੱਕ ਸ਼ੁੱਧ ਸ਼ਾਕਾਹਾਰੀ ਵਿਅਕਤੀ ਹਾਂ। ਇਹ ਖਾਣ ਤੋਂ ਬਾਅਦ ਮੈਨੂੰ ਬਹੁਤ ਉਲਟੀਆਂ ਆਈਆਂ। ਮੇਰੇ ਦਿਮਾਗ਼ ਵਿੱਚ ਸਿਰਫ ਮਰੇ ਹੋਏ ਚੂਹੇ ਦੀ ਗੱਲ ਚੱਲ ਰਹੀ ਹੈ। ਫੂਡ ਬਿਜ਼ਨੈੱਸ ਦਾ ਮਤਲਬ ਲੋਕਾਂ ਨੂੰ ਬਿਹਤਰ ਕੁਆਲਿਟੀ ਮੁਹੱਈਆ ਕਰਾਉਣਾ ਹੈ, ਤਾਂਕਿ ਉਹ ਜੀਊਂਦੇ ਰਹਿ ਸਕਣ। ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਨੂੰ ਅਜੀਬ ਭੋਜਨ ਖੁਆ ਕੇ ਮਾਰ ਦਿਓ।
ਹਾਲਾਂਕਿ ਬਾਰਬੇਕਿਊ ਨੇਸ਼ਨ ਨੇ ਰਾਜੀਵ ਦੀ ਪੋਸਟ ‘ਤੇ ਪ੍ਰਤੀਕਿਰਿਆ ਦਿੱਤੀ ਹੈ, ਰੈਸਟੋਰੈਂਟ ਫਰੈਂਚਾਇਜ਼ੀ ਤੋਂ ਕੋਈ ਵੀ ਉਨ੍ਹਾਂ ਨੂੰ ਹਸਪਤਾਲ ‘ਚ ਦੇਖਣ ਨਹੀਂ ਆਇਆ। ਬਾਰਬੇਕਿਊ ਨੇਸ਼ਨ ਦੀ ਸੀਆਰਐਸ ਟੀਮ ਦੀ ਤਰਫੋਂ ਮਨੋਜ ਨੇ ਨਿਰਾਸ਼ਾਜਨਕ ਜਵਾਬ ਵਿੱਚ ਲਿਖਿਆ, ‘ਪਿਆਰੇ ਮਹਿਮਾਨ, ਅਸੀਂ ਤੁਹਾਨੂੰ ਕਿਸੇ ਵੀ ਅਸੁਵਿਧਾ ਦਾ ਅਨੁਭਵ ਕਰਨ ਲਈ ਦਿਲੋਂ ਮੁਆਫੀ ਚਾਹੁੰਦੇ ਹਾਂ ਅਤੇ ਸਾਡੇ ਧਿਆਨ ਵਿੱਚ ਇਸ ਨੂੰ ਲਿਆਉਣ ਲਈ ਸਮਾਂ ਕੱਢਣ ਲਈ ਤੁਹਾਡੀ ਸ਼ਲਾਘਾ ਕਰਦੇ ਹਾਂ। ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਤੁਹਾਡੀਆਂ ਚਿੰਤਾਵਾਂ ਸਾਡੇ ਲਈ ਬਹੁਤ ਮਹੱਤਵਪੂਰਨ ਹਨ।
ਇਹ ਵੀ ਪੜ੍ਹੋ : ਜਲੰਧਰ ‘ਚ ਬੇਰਹਿਮੀ ਨਾਲ ਮਾ.ਰਿਆ ਮੁੰਡਾ, ਇਕਲੌਤੇ ਪੁੱਤ ਦਾ ਇਹ ਹਾਲ ਵੇਖ ਭੁੱਬਾਂ ਮਾ.ਰ ਰੋਈ ਮਾਂ
ਰਾਜੀਵ ਸ਼ੁਕਲਾ ਨੇ ਬਾਰਬੇਕਿਊ ਨੇਸ਼ਨ ਦੀ ਸੋਸ਼ਲ ਮੀਡੀਆ ਟੀਮ ਵੱਲੋਂ ਮਿਲੇ ਹੁੰਗਾਰੇ ਤੋਂ ਅਸੰਤੁਸ਼ਟ ਹੁੰਦੇ ਹੋਏ ਛੇ ਦਿਨਾਂ ਬਾਅਦ ਮੁੰਬਈ ਦੇ ਨਾਗਪਾਡਾ ਪੁਲਿਸ ਸਟੇਸ਼ਨ ਵਿੱਚ ਬਾਰਬੇਕਿਊ ਨੇਸ਼ਨ ਦੇ ਮਾਲਕ, ਮੈਨੇਜਰ ਅਤੇ ਸ਼ੈੱਫ ਦੇ ਖਿਲਾਫ ਐਫਆਈਆਰ ਦਰਜ ਕਰਵਾਈ। ਇਸ ਤੋਂ ਇਲਾਵਾ ਉਸ ਦੀ ਪ੍ਰਮਾਣਿਕਤਾ ਨੂੰ ਸਾਬਤ ਕਰਨ ਲਈ ਸੋਸ਼ਲ ਮੀਡੀਆ ‘ਤੇ ਦਸਤਾਵੇਜ਼ ਅਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਹਾਲਾਂਕਿ ਇਸ ਮਾਮਲੇ ‘ਚ ਕੋਈ ਹੋਰ ਖਾਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”