ਲੁਧਿਆਣਾ ‘ਚ ਕੁਝ ਅਜਿਹਾ ਹੋਇਆ ਜਿਸ ‘ਤੇ ਯਕੀਨ ਕਰਨਾ ਮੁਸ਼ਕਿਲ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਥੇ ਇੱਕ ਪੁਲਿਸ ਮੁਲਾਜ਼ਮ ਮਰਨ ਤੋਂ ਬਾਅਦ ਜ਼ਿੰਦਾ ਹੋ ਗਿਆ। ਇਹ ਮਾਮਲਾ ਪੂਰੇ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਜ਼ਿਲ੍ਹਾ ਕਚਹਿਰੀ ਵਿੱਚ ਨਾਇਬ ਦੀ ਪੋਸਟ ’ਤੇ ਤਾਇਨਾਤ ਪੁਲਿਸ ਮੁਲਾਜ਼ਮ ਮਨਪ੍ਰੀਤ ਨੂੰ ਜ਼ਹਿਰੀਲੇ ਕੀੜੇ ਦੇ ਕੱਟਣ ਮਗਰੋਂ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪਰਿਵਾਰ ਨੇ ਦਾਅਵਾ ਕੀਤਾ ਕਿ ਹਸਪਤਾਲ ਦੇ ਸਟਾਫ ਨੇ ਉਸ ਨੂੰ ਮਨਪ੍ਰੀਤ ਦੀਮੌਤ ਦੀ ਖਬਰ ਦਿੱਤੀ, ਜਦਕਿ ਉਹ ਜਿਊਂਦਾ ਸੀ।
ਬਾਡੀ ਨੂੰ ਐਂਬੂਲੈਂਸ ਵਿੱਚ ਪੋਸਟਮਾਰਟਮ ਲਈ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਸਾਥੀ ਪੁਲਿਸ ਮੁਲਾਜ਼ਮਾਂ ਨੇ ਮਨਪ੍ਰੀਤ ਦੇ ਸਰੀਰ ਵਿੱਚ ਹਿਲਜੁਲ ਮਹਿਸੂਸ ਕੀਤੀ। ਧਿਆਨ ਨਾਲ ਦੇਖਿਆ ਤਾਂ ਪਤਾ ਲੱਗਾ ਕਿ ਮਨਪ੍ਰੀਤ ਦੀ ਨਬਜ਼ ਚੱਲ ਰਹੀ ਸੀ ਅਤੇ ਸਾਹ ਚੱਲ ਰਿਹਾ ਸੀ। ਮਨਪ੍ਰੀਤ ਨੂੰ ਤੁਰੰਤ ਡੀਐਮਸੀ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਜ਼ਿੰਦਾ ਐਲਾਨ ਦਿੱਤਾ ਅਤੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ।
ਮਨਪ੍ਰੀਤ ਦੇ ਪਿਤਾ ਏਐਸਆਈ ਰਾਮਜੀ ਨੇ ਦੱਸਿਆ ਕਿ ਉਸ ਦੇ ਪੁੱਤਰ ਦੇ ਹੱਥ ਨੂੰ ਕਿਸੇ ਜ਼ਹਿਰੀਲੇ ਕੀੜੇ ਨੇ ਕੱਟ ਲਿਆ ਸੀ। ਸਰੀਰ ‘ਚ ਇਨਫੈਕਸ਼ਨ ਵਧਣ ਕਾਰਨ ਮਨਪ੍ਰੀਤ ਨੂੰ 15 ਸਤੰਬਰ ਨੂੰ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਰਾਮਜੀ ਮੁਤਾਬਕ ਡਾਕਟਰ ਨੇ ਮਨਪ੍ਰੀਤ ਦੀ ਬਾਂਹ ‘ਤੇ ਕੋਈ ਦਵਾਈ ਲਗਾ ਦਿੱਤੀ। ਇਸ ਕਾਰਨ ਉਸ ਦੀ ਬਾਂਹ ‘ਤੇ ਜਲਨ ਹੋ ਗਈ ਅਤੇ ਉਹ ਸੁੱਜ ਗਈ। ਅਗਲੇ ਦਿਨ ਡਾਕਟਰ ਨੇ ਕਿਹਾ ਕਿ ਮਨਪ੍ਰੀਤ ਨੂੰ ਵੈਂਟੀਲੇਟਰ ‘ਤੇ ਰੱਖਣਾ ਪਵੇਗਾ।
ਪਰਿਵਾਰ ਮੁਤਾਬਕ ਮਨਪ੍ਰੀਤ ਨੂੰ 2 ਤੋਂ 3 ਦਿਨਾਂ ਤੱਕ ਲਗਾਤਾਰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਫਿਰ 18 ਸਤੰਬਰ ਨੂੰ ਦੇਰ ਰਾਤ ਪਰਿਵਾਰ ਨੇ ਡਾਕਟਰ ਨੂੰ ਕਿਹਾ ਕਿ ਜੇ ਉਨ੍ਹਾਂ ਤੋਂ ਇਲਾਜ ਨਹੀਂ ਹੋ ਰਿਹਾ ਤਾਂ ਉਹ ਮਨਪ੍ਰੀਤ ਨੂੰ ਰੈਫਰ ਕਰ ਦੇਣ। ਉਹ ਪੀਜੀਆਈ ਲੈ ਜਾਣਗੇ। ਡਾਕਟਰ ਨੇ ਕਿਹਾ ਕਿ ਜੇ ਵੈਂਟੀਲੇਟਰ ਹਟਾ ਦਿੱਤਾ ਗਿਆ ਤਾਂ ਤਿੰਨ ਮਿੰਟ ਬਾਅਦ ਉਸ ਦੇ ਪੁੱਤਰ ਦੀ ਮੌਤ ਹੋ ਜਾਵੇਗੀ। ਮਨਪ੍ਰੀਤ ਦੇ ਪਿਤਾ ਰਾਮਜੀ ਮੁਤਾਬਕ ਦੇਰ ਰਾਤ ਕਰੀਬ 2.30 ਵਜੇ ਹਸਪਤਾਲ ਦੇ ਸਟਾਫ਼ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਲਾਸ਼ ਨੂੰ ਸੌਂਪਣ ਲਈ ਸਵੇਰੇ 9 ਵਜੇ ਦਾ ਸਮਾਂ ਦਿੱਤਾ।
ਇਹ ਵੀ ਪੜ੍ਹੋ : ਨਾਰੀ ਸ਼ਕਤੀ ਦੀ ਵੱਡੀ ਜਿੱਤ, ਮਹਿਲਾ ਰਿਜ਼ਰਵੇਸ਼ਨ ਬਿੱਲ 454 ਵੋਟਾਂ ਨਾਲ ਲੋਕ ਸਭਾ ‘ਚ ਪਾਸ
ਪੁਲਿਸ ਮੁਲਾਜ਼ਮ ਹੋਣ ਕਰਕੇ ਮਨਪ੍ਰੀਤ ਦੀ ਲਾਸ਼ ਦਾ ਪੋਸਟਮਾਰਟਮ ਹੋਣਾ ਸੀ, ਜਦੋਂ ਉਸ ਨੂੰ ਸਾਥੀ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਐਂਬੂਲੈਂਸ ਵਿੱਚ ਰੱਖਿਆ ਜਾ ਰਿਹਾ ਸੀ ਤਾਂ ਅਚਾਨਕ ਇੱਕ ਮੁਲਾਜ਼ਮ ਨੂੰ ਪਤਾ ਲੱਗਾ ਕਿ ਮਨਪ੍ਰੀਤ ਦੀ ਨਬਜ਼ ਚੱਲ ਰਹੀ ਹੈ ਅਤੇ ਉਸ ਦਾ ਸਾਹ ਚੱਲ ਰਿਹਾ ਹੈ। ਇਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਵੱਲੋਂ ਮਨਪ੍ਰੀਤ ਨੂੰ ਜ਼ਬਰਦਸਤੀ ਐਂਬੂਲੈਂਸ ਵਿੱਚ ਆਕਸੀਜਨ ਸਿਲੰਡਰ ਰੱਖ ਕੇ ਡੀਐਮਸੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਉਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਅਤੇ ਹੁਣ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਦੂਜੇ ਪਾਸੇ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਦਾਅਵਾ ਕੀਤਾ ਕਿ ਹਸਪਤਾਲ ਤੋਂ ਭੇਜਦੇ ਸਮੇਂ ਲਾਮਾ ਸਮਰੀ ਮਨਪ੍ਰੀਤ ਨੂੰ ਦਿੱਤੀ ਗਈ ਸੀ। ਜੇ ਉਹ ਮਰ ਗਿਆ ਹੁੰਦਾ, ਤਾਂ ਡੈਥ ਸਮਰੀ ਦਿੱਤੀ ਜਾਣੀ ਸੀ। ਮਨਪ੍ਰੀਤ ਨੂੰ ਜ਼ਿੰਦਾ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਉਸ ਦੇ ਬਚਣ ਦੀ ਉਮੀਦ ਬਹੁਤ ਘੱਟ ਹੈ। ਡਾਕਟਰ ਨੇ ਦੱਸਿਆ ਕਿ ਮਨਪ੍ਰੀਤ ਦੇ ਗੁਰਦੇ ਕੰਮ ਨਹੀਂ ਕਰ ਰਹੇ ਸਨ। ਬੀਪੀ ਦੀ ਸਮੱਸਿਆ ਕਾਰਨ ਉਨ੍ਹਾਂ ਦੀ ਹਾਲਤ ਕਾਫੀ ਖਰਾਬ ਸੀ। ਪੂਰੀ ਬਾਂਹ ਗਲੀ ਹੋਈ ਸੀ ਉਸ ‘ਤੇ ਟੀਕੇ ਲੱਗੇ ਹੋਣ ਦੇ ਨਿਸ਼ਾਨ ਸਨ। ਬਾਂਹ ਦੀਆਂ ਨਾੜੀਆਂ ਵੀ ਬੰਦ ਹੋ ਗਈਆਂ ਸਨ।
ਮਨਪ੍ਰੀਤ ਦੇ ਪਰਿਵਾਰ ਨੇ ਇਹ ਨਹੀਂ ਦੱਸਿਆ ਕਿ ਉਸ ਨੂੰ ਕਿਸੇ ਜ਼ਹਿਰੀਲੇ ਕੀੜੇ ਨੇ ਡੰਗ ਲਿਆ ਸੀ। ਉਸ ਨੇ ਸਿਰਫ ਇੰਨਾ ਹੀ ਕਿਹਾ ਕਿ ਉਸ ਦੇ ਪੁੱਤਰ ਦੀ ਲੱਤ ਅਤੇ ਬਾਂਹ ‘ਤੇ ਜ਼ਖਮ ਸਨ। ਡਾਕਟਰ ਸਾਹਿਲ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਉਨ੍ਹਾਂ ਨੇ ਮਨਪ੍ਰੀਤ ਦੇ ਪਿਤਾ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਲੜਕੇ ਦੇ ਬਚਣ ਦੀ ਹਾਲਤ ਨਹੀਂ ਹੈ ਪਰ ਪਰਿਵਾਰ ਵਾਲਿਆਂ ਨੇ ਉਸ ਨੂੰ ਸਵੇਰੇ ਲੈ ਜਾਣ ਲਈ ਕਿਹਾ ਸੀ। ਡਾਕਟਰ ਸਾਹਿਲ ਮੁਤਾਬਕ ਉਨ੍ਹਾਂ ਦੇ ਸਟਾਫ਼ ਵਿੱਚੋਂ ਕਿਸੇ ਨੇ ਵੀ ਮਨਪ੍ਰੀਤ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ। ਉਨ੍ਹਾਂ ਦੇ ਸਟਾਫ਼ ਨੇ ਮਰੀਜ਼ ਨੂੰ ਆਕਸੀਜਨ ਸਿਲੰਡਰ ਨਾਲ ਡੀਐਮਸੀ ਹਸਪਤਾਲ ਵਿੱਚ ਸਹੀ ਢੰਗ ਨਾਲ ਛੱਡ ਕੇ ਆਇਆ ਹੈ। ਸਾਰੇ ਦੋਸ਼ ਬੇਬੁਨਿਆਦ ਹਨ।
ਮਨਪ੍ਰੀਤ ਦੇ ਪਿਤਾ ਏਐਸਆਈ ਰਾਮਜੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪੁੱਤਰ ਦੀ ਮੌਤ ਦੀ ਖ਼ਬਰ ਪੁਲਿਸ ਲਾਈਨ, ਰਿਸ਼ਤੇਦਾਰਾਂ ਅਤੇ ਪਿੰਡ ਦੇ ਲੋਕਾਂ ਤੱਕ ਪਹੁੰਚੀ ਤਾਂ ਹਰ ਪਾਸੇ ਸੋਗ ਛਾ ਗਿਆ। ਪਿੰਡ ਵਿੱਚ ਅੰਤਿਮ ਸੰਸਕਾਰ ਲਈ ਚਿਤਾ ਦੀ ਲੱਕੜ ਇਕੱਠੀ ਕੀਤੀ ਜਾਣ ਲੱਗੀ ਅਤੇ ਗੁਰਦੁਆਰਾ ਸਾਹਿਬ ਵਿੱਚ ਵੀ ਇਸ ਦਾ ਪਤਾ ਲੱਗ ਗਿਆ। ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਜਿਵੇਂ ਹੀ ਪੁੱਤਰ ਦੀ ਨਬਜ਼ ਅਤੇ ਸਾਹ ਚੱਲਣ ਬਾਰੇ ਪਤਾ ਲੱਗਾ ਤਾਂ ਉਸ ਨੇ ਤੁਰੰਤ ਸਾਰੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪਰਿਵਾਰ ਨੇ ਸੁੱਖ ਦਾ ਸਾਹ ਲਿਆ। ਰਾਮਜੀ ਨੇ ਕਿਹਾ ਕਿ ਉਸਦਾ ਪੁੱਤਰ ਠੀਕ ਹੋਣ ‘ਤੇ ਉਹ ਕਾਨੂੰਨੀ ਕਾਰਵਾਈ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish