ਸੁਲਤਾਨਪੁਰ ਲੋਧੀ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਮੱਥਾ ਟੇਕਣ ਆਈ ਬਜ਼ੁਰਗ ਮਹਿਲਾ ਰੱਬ ਨੂੰ ਪਿਆਰੀ ਹੋ ਗਈ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ 65 ਸਾਲਾ ਬਜ਼ੁਰਗ ਮਹਿਲਾ ਜਦੋਂ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਆਪਣੇ ਪਰਿਵਾਰ ਨਾਲ ਨਤਮਸਤਕ ਹੋਣ ਲਈ ਜਾਂਦੀ ਹੈ ਤਾਂ ਜਿਵੇਂ ਹੀ ਉਹ ਗੁਰੂ ਘਰ ਦਾਖਲ ਹੁੰਦੀ ਹੈ ਤਾਂ ਉਹ ਉਥੇ ਡਿੱਗ ਜਾਂਦੀ ਹੈ ਤੇ ਜਦੋਂ ਪਰਿਵਾਰ ਵੱਲੋਂ ਕੁਝ ਲੋਕਾਂ ਦੀ ਮਦਦ ਨਾਲ ਉਸ ਨੂੰ ਦੇਖਿਆ ਜਾਂਦਾ ਹੈ ਤੇ ਤੁਰੰਤ ਬਜ਼ੁਰਗ ਮਹਿਲਾ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਪਾਵਰਕਾਮ ਦੇ CMD ਦਾ ਵਧਾਇਆ ਕਾਰਜਕਾਲ, ਹੁਣ ਇੰਨੇ ਸਮੇਂ ਤੱਕ ਰਹਿਣਗੇ ਅਹੁਦੇ ‘ਤੇ
ਡਾਕਟਰਾਂ ਦਾ ਕਹਿਣਾ ਹੈ ਕਿ ਮਹਿਲਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਉਥੇ ਮੌਜੂਦ ਲੋਕਾਂ ਨੇ ਵੀ ਦੱਸਿਆ ਕਿ ਬਜ਼ੁਰਗ ਮਹਿਲਾ ਆਪਣੇ ਪਰਿਵਾਰ ਨਾਲ ਗੁਰੂ ਘਰ ਨਤਮਸਤਕ ਹੋਣ ਆਏ ਸੀ। ਖਬਰ ਹੈ ਕਿ ਕਿਸੇ ਕੇਸ ਵਿਚੋਂ ਬਰੀ ਹੋਣ ਦੀ ਖੁਸ਼ੀ ਵਿਚ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਿਆ ਜਾ ਰਿਹਾ ਸੀ ਤੇ ਪਰਿਵਾਰ ਰੱਬ ਦਾ ਸ਼ੁਕਰਾਨਾ ਅਦਾ ਕਰ ਰਿਹਾ ਸੀ। ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਉਥੇ ਹੀ ਬਜ਼ੁਰਗ ਔਰਤ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਲਏ।