ਵਿਦੇਸ਼ਾਂ ਵਿੱਚ ਨੌਜਵਾਨ ਪੰਜਾਬੀਆਂ ਦੀ ਮੌਤ ਦਾ ਸਿਲਸਿਲਾ ਰੁਕ ਹੀ ਨਹੀਂ ਰਿਹਾ। ਹੁਣ UK (ਇੰਗਲੈਂਡ) ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਇਥੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਲਕਸ਼ਦੀਪ ਸਿੰਘ ਵਾਸੀ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਮ੍ਰਿਤਕ ਦੀ ਮੌਤ ਦੀ ਖਬਰ ਘਰ ਪਹੁੰਚਣ ਤੋਂ ਬਾਅਦ ਪਿੰਡ ਅਤੇ ਇਲਾਕੇ ‘ਚ ਸੋਗ ਦਾ ਮਾਹੌਲ ਹੈ। ਪਰਿਵਾਰ ਦਾ ਕਹਿਣਾ ਹੈ ਕਿ ਲਕਸ਼ਦੀਪ 20 ਦਿਨ ਪਹਿਲਾਂ ਹੀ ਯੂਕੇ ਗਿਆ ਸੀ ਅਤੇ ਤਿੰਨ ਦਿਨਾਂ ਤੋਂ ਬੀਮਾਰ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਕਸ਼ਦੀਪ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਸ ਨੂੰ ਅੰਗਰੇਜ਼ੀ ਦੇ ਆਧਾਰ ‘ਤੇ ਹੀ ਯੂ.ਕੇ. ਦਾ ਵੀਜ਼ਾ ਮਿਲਿਆ ਸੀ। ਘਰ ਦੀ ਆਰਥਿਕ ਹਾਲਤ ਬਹੁਤ ਖਰਾਬ ਸੀ। ਪਰਿਵਾਰ ਨੇ ਕਰਜ਼ਾ ਲੈ ਕੇ ਉਸ ਨੂੰ ਵਿਦੇਸ਼ ਭੇਜ ਦਿੱਤਾ, ਤਾਂ ਜੋ ਪਰਿਵਾਰ ਦੀ ਆਰਥਿਕ ਮਦਦ ਹੋ ਸਕੇ। ਉਹ 20 ਦਿਨ ਪਹਿਲਾਂ ਹੀ ਯੂਕੇ ਪਹੁੰਚਿਆ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 29 ਨਵੰਬਰ ਦੀ ਰਾਤ ਨੂੰ ਘਰ ਫੋਨ ਆਇਆ ਕਿ ਉਹ ਬਿਮਾਰ ਹੈ। ਪਰ ਲਕਸ਼ਦੀਪ ਕਹਿੰਦਾ ਰਿਹਾ ਕਿ ਉਹ ਠੀਕ ਹੋ ਜਾਵੇਗਾ। 1 ਨਵੰਬਰ ਨੂੰ ਉਸ ਨੂੰ ਅਚਾਨਕ ਚੱਕਰ ਆਇਆ ਅਤੇ ਉਹ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਬੀਤੀ ਰਾਤ ਪਰਿਵਾਰ ਨੂੰ ਉਸ ਦੀ ਮੌਤ ਦੀ ਸੂਚਨਾ ਮਿਲੀ।
ਇਹ ਵੀ ਪੜ੍ਹੋ : ਭਾਈ ਰਾਜੋਆਣਾ ਦਾ ਅਲਟੀਮੇਟਮ, ਪਟੀਸ਼ਨ ਵਾਪਿਸ ਨਹੀਂ ਲਏਗੀ ਸ਼੍ਰੋਮਣੀ ਕਮੇਟੀ, ਭਲਕੇ ਕਰਨਗੇ ਮੁਲਾਕਾਤ
ਲਕਸ਼ਦੀਪ ਦੇ ਦੋਸਤਾਂ ਨੇ ਦੱਸਿਆ ਕਿ ਉਹ ਬਹੁਤ ਚੰਗੀ ਸਿਹਤ ਵਾਲਾ ਸੀ। ਪੰਜਾਬ ਵਿੱਚ ਉਸ ਨੇ ਕਦੇ ਬੀਮਾਰ ਹੋਣ ‘ਤੇ ਦਵਾਈ ਵੀ ਨਹੀਂ ਲਈ। ਜੇ ਉਸਨੂੰ ਬੁਖਾਰ ਹੁੰਦਾ, ਤਾਂ ਇਹ ਆਪਣੇ ਆਪ ਹੀ ਉਤਰ ਜਾਂਦਾ ਸੀ। ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਵਿਦੇਸ਼ ਵਿਚ ਉਸ ਨੂੰ ਬੁਖਾਰ ਚੜ੍ਹ ਜਾਵੇਗਾ ਅਤੇ ਇਹ ਬੁਖਾਰ ਉਸ ਦੀ ਜਾਨ ਲੈ ਲਵੇਗਾ।
ਵੀਡੀਓ ਲਈ ਕਲਿੱਕ ਕਰੋ : –