ਜਲੰਧਰ ਦੇ ਮਿਲਟਰੀ ਹਸਪਤਾਲ ਵਿਚ ਇਕ ਭਾਰਤੀ ਵੀਰ ਦੀ 8 ਸਾਲ ਕੋਮਾ ਵਿਚ ਰਹਿਣ ਦੇ ਬਾਅਦ ਮੌਤ ਹੋ ਗਈ। ਭਾਰਤੀ ਸੈਨਾ ਵਿਚ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਦੀ ਬਹਾਦੁਰੀ ਦੀ ਕਹਾਣੀ ਹਮੇਸ਼ਾ ਅਮਰ ਰਹੇਗੀ। ਕਰਨਬੀਰ ਸਿੰਘ ਨੇ ਆਪਣੇ ਸਾਥੀ ਨੂੰ ਬਚਾਉਣ ਲਈ ਦੁਸ਼ਮਣਾਂ ਦੀ ਗੋਲੀ ਆਪਣੇ ਸਰੀਰ ‘ਤੇ ਖਾਧੀ ਸੀ।
ਐਤਵਾਰ ਨੂੰ ਉਨ੍ਹਾਂ ਨੇ ਜਲੰਧਰ ਕੈਂਟ ਦੇ ਮਿਲਟਰੀ ਹਸਪਤਾਲ ਵਿਚ ਆਖਰੀ ਸਾਹ ਲਏ। ਇਸ ਯੋਧਾ ਦੇ ਦੇਹਾਂਤ ਦੇ ਬਾਅਦ ਸ਼ੌਰਿਆ ਚੱਕਰ ਵਿਜੇਤਾ ਰਿਟਾਇਰਡ ਬ੍ਰਿਗੇਡੀਅਰ ਹਰਦੀਪ ਸਿੰਘ ਸੋਹੀ ਨੇ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਦੇਸ਼ ਦੇ ਇਸ ਬਹਾਦੁਰ ਬੇਟੇ ਦੇ 8 ਸਾਲ ਕੋਮਾ ਵਿਚ ਲੰਘ ਰਹੇ ਇਕ-ਇਕ ਦਿਨ ਬਹੁਤ ਸੰਘਰਸ਼ ਵਜੋਂ ਜਾਣੇ ਜਾਣਗੇ। ਮਿਲਟਰੀ ਹਸਪਤਾਲ ਵਿਚ ਡਾਕਟਰ ਉਨ੍ਹਾਂ ਦੀ ਦੇਖਭਾਲ ਕਰ ਰਹੇ ਸਨ।ਉਨ੍ਹਾਂ ਦੇ ਕਮਰੇ ਵਿਚ ਪੂਰਾ ਦਿਨ ਗੁਰਬਾਣੀ ਦੀ ਅੰਮ੍ਰਿਤ ਬਰਖਾ ਹੁੰਦੀ ਸੀ। ਉਨ੍ਹਾਂ ਨੂੰ ਰੋਜ਼ਾਨਾ ਖਾਣ ਵਿਚ ਸੂਪ ਤੇ ਜੂਸ ਦਿੱਤਾ ਜਾਂਦਾ ਸੀ। ਉਨ੍ਹਾਂ ਨੂੰ ਇਹ ਤਰਲ ਖਾਣਾ ਦੇਣ ਲਈ ਫੂਡ ਪਾਈਪ ਦਾ ਇਸਤੇਮਾਲ ਕੀਤਾ ਜਾਂਦਾ ਸੀ।
ਕੁਪਵਾੜਾ ਵਿਚ ਅੱਤਵਾਦੀਆਂ ਦੇ ਹਮਲੇ ਦੌਰਾਨ ਉਨ੍ਹਾਂ ਦੇ ਜਬੜੇ ‘ਤੇ ਗੋਲੀ ਲੱਗ ਗਈ ਸੀ। ਕਲਾਸ਼ਿਕੋਵ ਰਾਈਫਲ ਦੀ ਗੋਲੀ ਨੇ ਉਨ੍ਹਾਂ ਦੀ ਜੀਭ ਨੂੰ ਪੂਰੀ ਤਰ੍ਹਾਂ ਡੈਮੇਜ ਕਰ ਦਿੱਤਾ ਸੀ। ਉਨ੍ਹਾਂ ਦੇ ਚਿਹਰੇ ਦਾ ਅੱਧਾ ਹਿੱਸਾ ਚਲਾ ਗਿਆ। ਇਸ ਦੇ ਬਾਅਦ ਜੇਕਰ ਉਹ ਬੈੱਡ ‘ਤੇ ਲੇਟੇ ਸਨ ਤਾਂ ਉਨ੍ਹਾਂ ਦੀ ਜੀਭ ਪਿੱਛੇ ਲਟਕ ਜਾਂਦੀ ਸੀ। ਉਨ੍ਹਾਂ ਦੀਆਂ ਸਰੀਰਕ ਚੁਣੌਤੀਆਂ ਦੇ ਵਿਚ ਹਸਪਤਾਲ ਕੋਮਾ ਦੌਰਾਨ ਉਨ੍ਹਾਂ ਦਾ ਇਲਾਜ ਕਰ ਰਿਹਾ ਸੀ।
ਉਹ 160 ਟੈਰੀਟੋਰੀਅਲ ਆਰਮੀ (JAK ਰਾਈਫਲਜ਼) ਦਾ ਸੈਕਿੰਡ-ਇਨ-ਕਮਾਂਡ (2IC) ਸੀ। ਉਹ ਇਸ ਤੋਂ ਪਹਿਲਾਂ ਬ੍ਰਿਗੇਡ ਆਫ਼ ਗਾਰਡਜ਼ ਦੀ 19ਵੀਂ ਬਟਾਲੀਅਨ ਵਿੱਚ ਤਾਇਨਾਤ ਸਨ। ਕਰਨਬੀਰ ਸਿੰਘ ਨੱਤ ਨੂੰ ਉਨ੍ਹਾਂ ਦੀ ਬਹਾਦਰੀ ਲਈ ਸੈਨਾ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਬਟਾਲਾ ਵਿਚ ਉਨ੍ਹਾਂ ਦਾ ਪਰਿਵਾਰ ਰਹਿੰਦਾ ਹੈ। ਉਨ੍ਹਾਂ ਦੇ ਪਿਤਾ ਜਗਤਾਰ ਸਿੰਘ ਸੈਨਾ ਤੋਂ ਕਰਨਲ ਅਹੁਦੇ ਤੋਂ ਰਿਟਾਇਰ ਹੋਏ ਹਨ। ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਦਾ ਜਨਮ 18 ਮਾਰਚ 1976 ਨੂੰ ਹੋਇਆ ਸੀ। ਉੁਨ੍ਹਾਂ ਦੀ ਪਤਨੀ ਨਵਪ੍ਰੀਤ ਕੌਰ ਤੇ ਧੀ ਅਸ਼ਮੀਤ ਤੇ ਗੁਨੀਤਾ ਹਨ। ਧੀਆਂ ਵਾਰ-ਵਾਰ ਮਾਂ ਤੋਂ ਪੁੱਛਦੀਆਂ ਸਨ ਕਿ ਉੁਨ੍ਹਾਂ ਦੇ ਪਾਪਾ ਕਦੋਂ ਠੀਕ ਹੋਣਗੇ।
22 ਨਵੰਬਰ 2015 ਨੂੰ ਕਸ਼ਮੀਰ ਘਾਟੀ ਵਿਚ ਕੁਪਵਾੜਾ ਬਾਰਡਰ ਤੋਂ 7 ਕਿਲੋਮੀਟਰ ਦੂਰ ਸੰਘਣੇ ਜੰਗਲ ਵਿਚ ਫੌਜ ਦਾ ਆਪ੍ਰੇਸ਼ਨ ਚੱਲ ਰਿਹਾ ਸੀ। ਹਾਜੀ ਨਾਕਾ ਪਿੰਡ ਵਿਚ ਲੈਫਟੀਨੈਂਟ ਕਰਨਲ ਕਨਬੀਰ ਸਿੰਘ ਸਾਥੀ ਜਵਾਨਾਂ ਦੇ ਨਾਲ ਅੱਤਵਾਦੀਆਂ ਦੀ ਭਾਲ ਵਿਚ ਸਨ। ਸ਼ਾਇਦ ਅੱਤਵਾਦੀਆਂ ਨੂੰ ਪਹਿਲਾਂ ਤੋਂ ਹੀ ਫੌਜ ਦੀ ਮੂਵਮੈਂਟ ਬਾਰੇ ਪਤਾ ਸੀ। ਅੱਤਵਾਦੀ ਲੁਕ ਕੇ ਬੈਠੇ ਹੋਏ ਹਨ।ਅੱਤਵਾਦੀਆਂ ਨੇ ਫੌਜ ‘ਤੇ ਹਮਲਾ ਕਰ ਦਿੱਤ। ਹੁਣ ਅੱਤਵਾਦੀ ਗੋਲੀਆਂ ਚਲਾ ਰਹੇ ਸਨ ਤਾਂ ਕਰਨਵੀਰ ਸਿੰਘ ਨੇ ਆਪਣੇ ਸਾਥੀ ਸੈਨਿਕ ਨੂੰ ਬਚਾਉਣ ਲਈ ਉਸ ਨੂੰ ਧੱਕਾ ਮਾਰਿਆ। ਇਸ ਦੌਰਾਨ ਗੋਲੀ ਕਰਨਵੀਰ ਸਿੰਘ ਦੇ ਜਬੜੇ ਵਿਚ ਲੱਗ ਗਈ। ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ ਤੇ ਦੁਸ਼ਮਣ ਨੂੰ ਕਰਾਰਾ ਜਵਾਬ ਦਿੱਤਾ। ਇੰਨਾ ਕੁਝ ਹੋਣ ਦੇ ਬਾਵਜੂਦ ਮੋਰਚੇ ‘ਤੇ ਡਟੇ ਰਹੇ ਸਨ। ਇਸ ਬਹਾਦੁਰੀ ਲਈ ਕਰਨਬੀਰ ਸਿੰਘ ਨੂੰ ਫੌਜ ਦਾ ਮੈਡਲ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ : –