Debina Bonnerjee vijayakanth demise: ਦੱਖਣੀ ਸਿਨੇਮਾ ਦੇ ਸੁਪਰਸਟਾਰ ਵਿਜੇਕਾਂਤ ਨੇ 71 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਅਦਾਕਾਰ ਦੇ ਦਿਹਾਂਤ ਦੀ ਖ਼ਬਰ ਨਾਲ ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ ਹੈ। ਹਰ ਕੋਈ ਵਿਜੇਕਾਂਤ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਇਸ ਦੌਰਾਨ ਟੀਵੀ ਅਦਾਕਾਰਾ ਦੇਬੀਨਾ ਬੈਨਰਜੀ ਨੇ ਵੀ ਇੱਕ ਭਾਵੁਕ ਪੋਸਟ ਸ਼ੇਅਰ ਕਰਕੇ ਅਦਾਕਾਰ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਦੇਬੀਨਾ ਨੇ ਆਪਣੀ ਪਹਿਲੀ ਫਿਲਮ ਵਿਜੇਕਾਂਤ ਨਾਲ ਕੀਤੀ ਸੀ।
ਦੇਬੀਨਾ ਨੇ ਵਿਜੇਕਾਂਤ ਨਾਲ ਆਪਣੀ ਪਹਿਲੀ ਤਾਮਿਲ ਫਿਲਮ ਦਾ ਪੋਸਟਰ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਮੇਰਾ ਪਹਿਲਾ ਤਾਮਿਲ ਹੀਰੋ, ਮੇਰੀ ਪਹਿਲੀ ਤਾਮਿਲ ਫਿਲਮ ਪੇਰਾਰਸੂ ‘ਚ ਤੁਹਾਡੇ ਨਾਲ ਕੰਮ ਕਰਨ ਦਾ ਅਨੁਭਵ ਸ਼ਾਨਦਾਰ ਰਿਹਾ। ਅਸੀਂ ਸਾਰੇ ਤੁਹਾਨੂੰ ਪਹਿਲਾਂ ਹੀ ਇੱਕ ਸੁਪਰਸਟਾਰ ਕਪਤਾਨ ਵਜੋਂ ਜਾਣਦੇ ਹਾਂ। ਤੁਸੀਂ ਮੈਨੂੰ ਸਮੇਂ ਦੀ ਪਾਬੰਦਤਾ ਅਤੇ ਮਨੁੱਖਤਾ ਬਾਰੇ ਇੱਕ ਚੰਗਾ ਸਬਕ ਸਿਖਾਇਆ ਹੈ। ਮੈਂ ਹਮੇਸ਼ਾ ਤੁਹਾਡੇ ਨਾਲ ਇਹ ਫਿਲਮ ਕਰ ਕੇ ਮਾਣ ਮਹਿਸੂਸ ਕਰਦੀ ਹਾਂ। ਇਸ ਪੋਸਟ ‘ਚ ਅਦਾਕਾਰਾ ਨੇ ਅੱਗੇ ਲਿਖਿਆ- ‘ਤੁਹਾਡੇ ਦਿਹਾਂਤ ਦੀ ਖਬਰ ਸੁਣ ਕੇ ਮੈਂ ਬਹੁਤ ਦੁਖੀ ਹਾਂ। ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ। ਤੁਹਾਡੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਸੰਵੇਦਨਾ। ਤੁਹਾਨੂੰ ਇੱਕ ਮਹਾਨ ਰਾਜਨੇਤਾ ਅਤੇ ਅਭਿਨੇਤਾ ਦੇ ਰੂਪ ਵਿੱਚ ਹਮੇਸ਼ਾ ਯਾਦ ਕੀਤਾ ਜਾਵੇਗਾ।
View this post on Instagram
ਦੱਸ ਦੇਈਏ ਕਿ ਵਿਜੇਕਾਂਤ ਦੀ ਮੌਤ ਦਾ ਕਾਰਨ ਕੋਵਿਡ ਦੱਸਿਆ ਜਾ ਰਿਹਾ ਹੈ। ਅੱਜ ਯਾਨੀ 29 ਦਸੰਬਰ ਨੂੰ ਅਦਾਕਾਰ ਦਾ ਅੰਤਿਮ ਸੰਸਕਾਰ ਵੀ ਹੋ ਗਿਆ ਹੈ। ਵਿਜੇਕਾਂਤ ਦੇ ਅੰਤਿਮ ਸੰਸਕਾਰ ‘ਚ ਸਾਊਥ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਵਿਜੇ ਥਾਲਾਪਤੀ, ਰਜਨੀਕਾਂਤ, ਕਮਲ ਹਾਸਨ ਅਤੇ ਧਨੁਸ਼ ਦੇ ਪਿਤਾ ਅਤੇ ਫਿਲਮ ਨਿਰਮਾਤਾ ਕਸਤੂਰੀ ਰਾਜਾ ਸਮੇਤ ਕਈ ਦੱਖਣ ਭਾਰਤੀ ਕਲਾਕਾਰਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਵਿਜੇਕਾਂਤ ਨੂੰ ਸ਼ਰਧਾਂਜਲੀ ਦਿੱਤੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .