ਸੋਸ਼ਲ ਮੀਡੀਆ ਇੰਫਲੂਏਂਜਰ ਅੰਮ੍ਰਿਤਪਾਲ ਮਹਿਰੋਂ ‘ਤੇ ਧਮਕੀ ਦੇਣ ਦੇ ਇਲਜ਼ਾਮ ਲਗਾਏ ਹਨ। ਇਸ ਲਈ ਦੀਪਿਕਾ ਲੂਥਰਾ ਵੱਲੋਂ ਸਕਿਓਰਿਟੀ ਦੀ ਮੰਗ ਕੀਤੀ ਗਈ ਹੈ। ਦੱਸ ਦੇਈਏ ਕਿ ਅੰਮ੍ਰਿਤਪਾਲ ਮਹਿਰੋਂ ਵੱਲੋਂ ਇਕ ਵੀਡੀਓ ਸਾਂਝੀ ਕੀਤੀ ਗਈ ਸੀ ਜਿਸ ਤਹਿਤ ਦੀਪਿਕਾ ਨੇ ਡੀਸੀ ਦਫਤਰ ਦਾ ਰੁਖ਼ ਕੀਤਾ ਹੈ ਤੇ ਸ਼ਿਕਾਇਤ ਦਰਜ ਕਰਵਾਈ ਹੈ।
ਬੀਤੇ ਦਿਨੀਂ ਭਾਬੀ ਕਮਲ ਕੌਰ ਦੇ ਨਾਂ ਨਾਲ ਮਸ਼ਹੂਰ ਸੋਸ਼ਲ ਮੀਡੀਆ Influencer ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਇਸ ਤੋਂ ਬਾਅਦ ਅੰਮ੍ਰਿਤਪਾਲ ਮਹਿਰੋਂ ਵੱਲੋਂ ਇਕ ਵੀਡੀਓ ਸਾਂਝੀ ਕੀਤੀ ਗਈ ਸੀ ਜਿਸ ਵਿਚ ਦੀਪਿਕਾ ਦਾ ਜ਼ਿਕਰ ਕੀਤਾ ਗਿਆ ਸੀ। ਉਸ ‘ਤੇ ਦੀਪਿਕਾ ਦਾ ਕਹਿਣਾ ਹੈ ਕਿ ਉਸ ਨੇ ਸਾਰੀਆਂ ਇਤਰਾਜ਼ਯੋਗ ਵੀਡੀਓ ਡਿਲੀਟ ਕਰ ਦਿੱਤੀਆਂ ਹਨ। ਉਥੇ ਹੀ ਦੀਪਿਕਾ ਦਾ ਕਹਿਣਾ ਹੈ ਕਿ ‘ਡਬਲ ਮੀਨਿੰਗ’ ਵਾਲੀਆਂ ਵੀਡੀਓ ਵੀ ਡਿਲੀਟ ਕਰ ਦਿੱਤੀਆਂ ਗਈਆਂ ਤੇ ਕੋਈ ਵੀ ਵੀਡੀਓ ਸਾਂਝੀ ਨਹੀਂ ਕੀਤੀ ਸੀ ਪਰ ਕੁਝ ਲੋਕ ਮੇਰੀਆਂ ਪੁਰੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਰਹੇ ਹਨ ਜਿਸ ਵਿਚ ਮੇਰਾ ਕੋਈ ਵੀ ਕਸੂਰ ਨਹੀਂ ਹੈ। ਦੀਪਿਕਾ ਵੱਲੋਂ ਪੁਲਿਸ ਕਮਿਸ਼ਨਰ ਦਫਤਰ ਦਾ ਰੁਖ ਕੀਤਾ ਗਿਆ। ਆਪਣੀ ਸ਼ਿਕਾਇਤ ਦਰਜ ਕਰਵਾਈ ਗਈ ਤੇ ਸੁਰੱਖਿਆ ਦੀ ਵੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : ਅਹਿਮਦਾਬਾਦ ਪਲੇਨ ਕ੍ਰੈਸ਼ : ਪਤੀ ਦਾ ਜਨਮਦਿਨ ਮਨਾਉਣ ਲਈ ਲੰਡਨ ਜਾ ਰਹੀ ਹਰਪ੍ਰੀਤ ਕੌਰ ਦੀ ਹੋਈ ਮੌਤ
ਜ਼ਿਕਰਯੋਗ ਹੈ ਕਿ ਦੀਪਿਕਾ ਲੂਥਰਾ ਨੂੰ ਚਿਤਾਵਨੀ ਦਿੰਦਿਆਂ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਕਿਹਾ ਹੈ ਕਿ ਜੇਕਰ ਉਹ ਅਜੇ ਵੀ ਨਹੀਂ ਸੁਧਰਦੀ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਵੀਡੀਓ ਵਿਚ ਅੰਮ੍ਰਿਤਪਾਲ ਨੇ ਇਹ ਵੀ ਆਖਿਆ ਹੈ ਕਿ ਪਾਰਕਿੰਗ ਸਿਰਫ ਬਠਿੰਡਾ ਵਿਚ ਹੀ ਨਹੀਂ ਹੈ ਅਤੇ ਇਹ ਵੀ ਜ਼ਰੂਰੀ ਨਹੀਂ ਕਿ ਹਰ ਵਾਰ ਲਾਸ਼ ਵੀ ਮਿਲੇ।ਧਮਕੀ ਦਿੰਦਿਆਂ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਕਿਹਾ ਹੈ ਕਿ ਉਹ ਪਹਿਲਾਂ ਵੀ ਅਸ਼ਲੀਲ ਕੈਂਟ ਨੂੰ ਲੈ ਕੇ ਤਾੜਨਾ ਦੇ ਚੁੱਕਾ ਹੈ, ਇਥੋਂ ਤਕ ਉਹ (ਦੀਪਿਕਾ) ਉਨ੍ਹਾਂ ਪਾਸੋਂ ਮੁਆਫੀਆਂ ਵੀ ਮੰਗ ਚੁੱਕੀ ਹੈ ਪਰ ਇਸ ਦੇ ਬਾਵਜੂਦ ਉਸ ਵੱਲੋਂ ਅਸ਼ਲੀਲ ਵੀਡੀਓ ਪਾਈਆਂ ਜਾ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
























