ਈਡੀ ਨੇ ਸ਼ੁੱਕਰਵਾਰ ਸਵੇਰ ਤੱਕ ਦਿੱਲੀ ਦੇ ਸਮਾਜ ਕਲਿਆਣ ਮੰਤਰੀ ਰਾਜਕੁਮਾਰ ਆਨੰਦ ਦੀ ਜਾਂਚ ਦੇ ਬਾਅਦ ਬਿਆਨ ਜਾਰੀ ਕੀਤਾ। ਬਿਆਨ ਵਿਚ ਕਿਹਾ ਗਿਆ ਕਿ ਡੀਆਰਆਈ ਨੇ ਆਨੰਦ ‘ਤੇ ਹਵਾਲਾ ਜ਼ਰੀਏ ਪੈਸੇ ਚੀਨ ਭੇਜਣ ਤੇ ਦਰਾਮਦ ‘ਤੇ 7 ਕਰੋੜ ਰੁਪਏ ਦੇ ਸੀਮਾ ਫੀਸ ਦੀ ਚੋਰੀ ਦਾ ਦੋਸ਼ ਲਗਾਇਆ ਹੈ। ਮਨੀ ਲਾਂਡਰਿੰਗ ਨਾਲ ਜੁੜੇ ਇਸੇ ਮਾਮਲੇ ਵਿਚ ਇਹ ਛਾਪੇ ਮਾਰੇ ਗਏ ਸਨ।
ਕੇਂਦਰੀ ਏਜੰਸੀ ਦਾ ਕਹਿਣਾ ਹੈ ਕਿ ਉਸ ਨੇ ਸੀਮਾ ਫੀਸ ਅਧਿਨਿਯਮ 1962 ਦੀਆਂ ਵੱਖ-ਵੱਖ ਧਾਰਾਵਾਂ ਵਿਚ ਅਪਰਾਧ ਲਈ ਡੀਆਰਆਈ ਦੀ ਸ਼ਿਕਾਇਤ ਦੇ ਆਧਾਰ ‘ਤੇ ਆਨੰਦ ਤੇ ਉਸ ਨਾਲ ਜੁੜੇ ਵਿਅਕਤੀਆਂ ਤੇ ਸੰਸਥਾਵਾਂ ਖਿਲਾਫ ਜਾਂਚ ਸ਼ੁਰੂ ਕੀਤੀ ਹੈ। ਇਹ ਵੀ ਦੱਸਿਆ ਗਿਆ ਕਿ ਸਥਾਨਕ ਅਦਾਲਤ ਨੇ 11 ਅਗਸਤ ਨੂੰ ਅਪਰਾਧ ਦਾ ਨੋਟਿਸ ਲਿਆ ਸੀ।
ਈਡੀ ਨੇ ਦਾਅਵਾ ਕੀਤਾ ਕਿ ਉਸ ਨੇ ਤਲਾਸ਼ੀ ਮੁਹਿੰਮ ਦੌਰਾਨ 74 ਲੱਖ ਨਕਦ ਜ਼ਬਤ ਕੀਤੇ ਹਨ।ਇਸ ਦੇ ਇਲਾਵਾ ਹੋਰ ਦਸਤਾਵੇਜ਼ ਤੇ ਡਿਜੀਟਲ ਰਿਕਾਰਡ ਦੇ ਨਾਲ ਮੰਤਰੀ ਰਾਜਕੁਮਾਰ ਹੋਰ ਦਸਤਾਵੇਜ਼ ਤੇ ਡਿਜੀਟਲ ਰਿਕਾਰਡ ਦੇ ਨਾਲਮੰਤਰੀ ਰਾਜਕੁਮਾਰ ਆਨੰਦ ਦੇ ਮੁਲਾਜ਼ਮਾਂ ਤੋਂ 2023 ਦੌਰਾਨ ਚੀਨ ਭੇਜੇ ਗਏ ਬੇਹਿਸਾਬ ਵਪਾਰਕ ਨਿਵੇਸ਼ ਤੇ ਹਵਾਲਾ ਭੁਗਤਾਨ ਨਾਲ ਸਬੰਧਤ ਸਬੂਤ ਵੀ ਜ਼ਬਤ ਕੀਤੇ ਗਏ ਹਨ।
ਇਹ ਵੀ ਪੜ੍ਹੋ : ਨੇਪਾਲ ‘ਚ 6.4 ਤੀਬਰਤਾ ਵਾਲੇ ਭੂਚਾਲ ਨੇ ਮਚਾਹੀ ਤਬਾਹੀ, ਹੁਣ ਤੱਕ 128 ਲੋਕਾਂ ਦੀ ਮੌ.ਤ
ਦਿੱਲੀ ਦੇ ਸਮਾਜਿਕ ਕਲਿਆਣ ਮੰਤਰੀ ਰਾਜਕੁਮਾਰ ਆਨੰਦ ‘ਤੇ ਈਡੀ ਦੇ ਛਾਪਿਆਂ ਦੀ ਕਾਰਵਾਈ ਸ਼ੁੱਕਰਵਾਰ ਸਵੇਰੇ ਪੂਰੀ ਹੋ ਗਈ। ਮਨੀ ਲਾਂਡਰਿੰਗ ਮਾਮਲੇ ਵਿਚ ਲਗਭਗ 23 ਘੰਟਿਆਂ ਤੱਕ ਛਾਪੇ ਤੇ ਪੁੱਛਗਿਛ ਦੇ ਬਾਅਦ ਆਨੰਦ ਨੇ ਦੋਸ਼ ਲਗਾਇਆ ਕਿ ਇਹ ਸਾਰਾ ਆਮ ਆਦਮੀ ਪਾਰਟੀ ਨੂੰ ਪ੍ਰੇਸ਼ਾਨ ਕਰਨ ਦੀ ਇਕ ਸਾਜਿਸ਼ ਹੈ।
ਵੀਡੀਓ ਲਈ ਕਲਿੱਕ ਕਰੋ : –