ਅਫਗਾਨਿਸਤਾਨ ਤੋਂ ਡਰਾਈ ਫਰੂਟ ਲੈ ਕੇ ਭਾਰਤ ਆਉਣ ਵਾਲੇ ਟਰੱਕਾਂ ਦੀਆਂ ਲੰਮੀਆਂ ਕਤਾਰਾਂ ਅਟਾਰੀ ਵਿੱਚ ਪਾਕਿਸਤਾਨ ਵੱਲ ਲੱਗੀਆਂ ਹੋਈਆਂ ਹਨ। ਇੱਥੇ ਪਾਕਿਸਤਾਨੀ-ਅਫ਼ਗਾਨਿਸਤਾਨ ਦੇ ਡਰਾਈਵਰਾਂ ਨੇ ਭਾਰਤ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਹੜਤਾਲ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਇਸ ਵੇਲੇ ਅਟਾਰੀ-ਵਾਹਗਾ ਸਰਹੱਦ ‘ਤੇ ਭਾਰਤੀ ਵਪਾਰੀਆਂ ਦਾ ਕਰੋੜਾਂ ਰੁਪਏ ਦਾ ਸਾਮਾਨ ਫਸਿਆ ਹੋਇਆ ਹੈ। ਡਰਾਈਵਰਾਂ ਦੀ ਮੰਗ ਹੈ ਕਿ ਪਿਛਲੇ ਦਿਨੀਂ ਫੜੇ ਗਏ ਅਫਗਾਨ ਪਠਾਨ ਡਰਾਈਵਰ ਨੂੰ ਰਿਹਾਅ ਕੀਤਾ ਜਾਵੇ।
ਦੱਸ ਦੇਈਏ ਕਿ 3 ਅਕਤੂਬਰ 2022 ਨੂੰ ਟਰੱਕ ਨੰਬਰ TKA 174, ਅਫਗਾਨਿਸਤਾਨ ਤੋਂ ਸਪਲਾਈ ਲੈ ਕੇ ਪਾਕਿਸਤਾਨ ਦੇ ਰਸਤੇ ਏਕੀਕ੍ਰਿਤ ਚੈੱਕ ਪੋਸਟ (ICP) ਅਟਾਰੀ ਪਹੁੰਚਿਆ। ਜਦੋਂ ਬੀਐਸਐਫ ਨੇ ਟਰੱਕ ਦੀ ਜਾਂਚ ਕੀਤੀ ਤਾਂ ਉਸ ਵਿੱਚ ਚੁੰਬਕ ਦੀ ਮਦਦ ਨਾਲ ਇੱਕ ਪੈਕੇਟ ਚਿਪਕਾਇਆ ਹੋਇਆ ਸੀ, ਜਿਸ ਤੋਂ ਹੈਰੋਇਨ ਬਰਾਮਦ ਹੋਈ। ਜਿਸ ਤੋਂ ਬਾਅਦ ਅਫਗਾਨ ਡਰਾਈਵਰ ਪਠਾਨ ਅਬਦੁਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਦੋਂ ਤੋਂ ਹੀ ਇਸ ਅਫਗਾਨ ਡਰਾਈਵਰ ਨੂੰ ਹਿਰਾਸਤ ‘ਚ ਰੱਖਿਆ ਗਿਆ ਹੈ। ਇਸ ਡਰਾਈਵਰ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅਫਗਾਨ ਡਰਾਈਵਰਾਂ ਨੇ ਵਾਹਗਾ ਵੱਲ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਅਵਾਰਾ ਕੁੱਤਿਆਂ ਦਾ ਆਤੰਕ, ਨੋਚ-ਨੋਚ ਮਾਰ ਸੁੱਟੀ ਘਰੋਂ ਸਾਮਾਨ ਲੈਣ ਨਿਕਲੀ 5 ਸਾਲਾਂ ਮਾਸੂਮ
ਹੜਤਾਲ ‘ਤੇ ਬੈਠੇ ਡਰਾਈਵਰਾਂ ਅਤੇ ਫੜੇ ਗਏ ਪਠਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਜਿਹਾ ਕੰਮ ਕਰਨਾ ਉਨ੍ਹਾਂ ਲਈ ਨਮਕ ਹਰਾਮ ਹੈ। ਕਿਸੇ ਪਾਕਿਸਤਾਨੀ ਤਸਕਰ ਨੇ ਇਹ ਖੇਪ ਸੜਕ ਤੋਂ ਲੰਘਣ ਵੇਲੇ ਜਾਂ ਕਿਤੇ ਖਾਣਾ ਖਾਣ ਵੇਲੇ ਟਰੱਕ ਹੇਠ ਚਿਪਕਾਈ ਹੋਵੇਗੀ। ਇਸ ਵਿੱਚ ਪਠਾਨ ਨੂੰ ਦੋਸ਼ੀ ਮੰਨ ਕੇ ਹਿਰਾਸਤ ਵਿੱਚ ਰਖਣਾ ਠੀਕ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਪਾਕਿਸਤਾਨ ‘ਚ ਹੜਤਾਲ ‘ਤੇ ਬੈਠੇ ਅਫਗਾਨ ਡਰਾਈਵਰਾਂ ਨੇ ਭਾਰਤ ਸਰਕਾਰ ਨੂੰ ਪਠਾਨ ਅਬਦੁਲ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ‘ਚ ਅਬਦੁਲ ਦੀਆਂ 3 ਧੀਆਂ ਹਨ। ਉੱਥੇ ਉਸ ਦਾ ਪਰਿਵਾਰ ਉਸ ਦੀ ਉਡੀਕ ਕਰ ਰਿਹਾ ਹੈ। ਪਠਾਨ ਦੇ ਘਰ ਮੁਸ਼ਕਿਲ ਨਾਲ ਦੋ ਵਕਤ ਦਾ ਖਾਣਾ ਬਣਦਾ ਹੈ, ਉਸ ਤੋਂ ਬਿਨਾਂ ਪਰਿਵਾਰ ਬੇਸਹਾਰਾ ਹੋਵੇਗਾ।