ਪੰਜਾਬ ਵਿਚ ਅੱਜ ਸਾਰੇ ਪਾਸੇ ਸੰਘਣੀ ਧੁੰਦ ਛਾਈ ਹੋਈ ਹੈ। ਆਸ-ਪਾਸ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਹੈ। ਵਿਜੀਬਿਲਟੀ ਵੀ 50 ਮੀਟਰ ਦੇ ਕਰੀਬ ਦਰਜ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ।
ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਵਿਚ ਸੰਘਣੀ ਧੁੰਦ ਤੇ ਸੀਤ ਲਹਿਰ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਬਾਵਜੂਦ ਸਵੇਰ ਤੋਂ ਹੀ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਦੇਖਣ ਨੂੰ ਮਿਲੀ। ਅੱਜ ਇਕ ਨਵਾਂ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ ਜਿਸ ਦੇ ਬਾਅਦ ਕੁਝ ਜ਼ਿਲ੍ਹਿਆਂ ਵਿਚ ਮੀਂਹ ਪੈ ਸਕਦਾ ਹੈ।
ਪੱਛਮੀ ਗੜਬੜੀ ਸਰਗਰਮ ਹੋਣ ਦੇ ਬਾਅਦ ਵੀ ਤਾਪਮਾਨ ਵਿਚ ਜ਼ਿਆਦਾ ਤਬਦੀਲੀ ਨਹੀਂ ਆਏਗੀ। ਹਾਲਾਂਕਿ 24 ਘੰਟੇ ਬਾਅਦ ਤਾਪਮਾਨ ਵਿਚ ਲਗਭਗ 2 ਡਿਗਰੀ ਦਾ ਵਾਧਾ ਹੋ ਸਕਦਾ ਹੈ। ਵੈਸਟਰਨ ਡਿਸਟਰਬੈਂਸ ਦਾ ਅਸਰ ਮੈਦਾਨੀ ਇਲਾਕਿਆਂ ਵਿਚ ਦੇਖਣ ਨੂੰ ਮਿਲੇਗਾ। 2 ਫਰਵਰੀ ਨੂੰ ਮੀਂਹ ਦੇ ਆਸਾਰ ਬਹੁਤ ਘੱਟ ਹਨ ਪਰ 3 ਤੋਂ 5 ਫਰਵਰੀ ਤੱਕ ਪੰਜਾਬ ਦੇ ਕਈ ਇਲਾਕਿਆਂ ਵਿਚ ਹਲਕਾ ਮੀਂਹ ਪੈਣ ਦੇ ਆਸਾਰ ਹਨ।
- ਅੰਮ੍ਰਿਤਸਰ-ਹਲਕੇ ਬੱਦਲ ਛਾਏ ਰਹਿਣਗੇ। ਤਾਪਮਾਨ ਵਿਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਤਾਪਮਾਨ 8 ਤੋਂ 2 ਡਿਗਰੀ ਦੇ ਵਿਚ ਰਹਿਣ ਦਾ ਅਨੁਮਾਨ ਹੈ।
- ਜਲੰਧਰ-ਹਲਕੇ ਬੱਦਲ ਛਾਏ ਰਹਿਣਗੇ। ਤਾਪਮਾਨ ਵਿਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਤਾਪਮਾਨ 8 ਤੋਂ 23 ਡਿਗਰੀ ਦੇ ਵਿਚ ਰਹਿਣ ਦਾ ਅਨੁਮਾਨ ਹੈ।
- ਲੁਧਿਆਣਾ-ਹਲਕੇ ਬੱਦਲ ਛਾਏ ਰਹਿਣ ਤੇ ਮੀਂਹ ਦੇ ਆਸਾਰ ਹਨ। ਤਾਪਮਾਨ ਵਿਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਤਾਪਮਾਨ 8 ਤੋਂ 23 ਡਿਗਰੀ ਰਹਿਣ ਦਾ ਅਨੁਮਾਨ ਹੈ।
- ਪਟਿਆਲਾ-ਹਲਕੇ ਬੱਦਲ ਛਾਏ ਰਹਿਣਗੇ। ਤਾਪਮਾਨ ਵਿਚ ਜ਼ਿਆਦਾ ਤਬਦੀਲੀ ਨਹੀ ਆਏਗੀ। ਤਾਪਮਾਨ 9 ਤੋਂ 23 ਡਿਗਰੀ ਵਿਚ ਰਹੇਗਾ।
- ਮੋਹਾਲੀ-ਹਲਕੇ ਬੱਦਲ ਛਾਏ ਰਹਿਣਗੇ। ਤਾਪਮਾਨ ਵਿਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਤਾਪਮਾਨ 11 ਤੋਂ 25 ਡਿਗਰੀ ਵਿਚ ਰਹਿਣ ਦਾ ਅਨੁਮਾਨ ਹੈ।
ਵੀਡੀਓ ਲਈ ਕਲਿੱਕ ਕਰੋ -: