ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਬੀਤੀ ਰਾਤ ਭਾਰਤ ਪਰਤਿਆ ਹਰਿਆਣਾ ਦਾ ਨੌਜਵਾਨ ਪੋਕਸੋ ਐਕਟ ਤਹਿਤ ਮੁਲਜ਼ਮ ਨਿਕਲਿਆ। ਜਿਵੇਂ ਹੀ ਕੁਰੂਕਸ਼ੇਤਰ ਦਾ ਰਹਿਣ ਵਾਲਾ ਇਹ ਨੌਜਵਾਨ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰਿਆ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਨੌਜਵਾਨ ‘ਤੇ 2022 ਵਿਚ ਇਕ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਕੁੜੀ ਦੇਣ ਦਾ ਦੋਸ਼ ਸੀ। ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਤਾਂ ਉਹ 2022 ਵਿੱਚ ਹੀ ਵਿਦੇਸ਼ ਚਲਾ ਗਿਆ। ਦੋਸ਼ੀ ਸਾਹਿਲ ਕੁਰੂਕਸ਼ੇਤਰ ਦੇ ਪਿਹੋਵਾ ਦਾ ਰਹਿਣ ਵਾਲਾ ਹੈ। ਉਹ 38 ਲੱਖ ਰੁਪਏ ਖਰਚ ਕੇ ਵਿਦੇਸ਼ ਫਰਾਰ ਹੋ ਗਿਆ ਸੀ। ਪੁਲਿਸ ਵੱਲੋਂ ਉਸ ਖਿਲਾਫ LOC ਵੀ ਜਾਰੀ ਕੀਤੀ ਹੋਈ ਸੀ।
ਪਿਹੋਵਾ ਸਿਟੀ ਥਾਣੇ ਦੇ ਹਾਊਸ ਆਫਿਸਰ (ਐੱਸ. ਐੱਚ. ਓ.) ਜਮਪਾਲ ਸਿੰਘ ਨੇ ਦੱਸਿਆ ਕਿ ਸਾਹਿਲ ਅਪਰਾਧ ਕਰਨ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਿਆ ਸੀ। ਉਹ ਪਹਿਲਾਂ ਵੀਅਤਨਾਮ ਗਿਆ, ਫਿਰ ਇਟਲੀ ਅਤੇ ਫਿਰ ਜਨਵਰੀ 2025 ਵਿੱਚ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਇਆ। ਉਸ ਨੂੰ ਯੂਐਸ ਬਾਰਡਰ ਪੈਟਰੋਲ ਨੇ ਗ੍ਰਿਫਤਾਰ ਕਰ ਲਿਆ ਅਤੇ ਭਾਰਤ ਭੇਜ ਦਿੱਤਾ। ਅੰਮ੍ਰਿਤਸਰ ਪੁੱਜਣ ’ਤੇ ਉਸ ਨੂੰ ਹਰਿਆਣਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਕੁਰੂਕਸ਼ੇਤਰ ਲਿਆਂਦਾ ਗਿਆ। ਸਾਹਿਲ ‘ਤੇ ਆਈਪੀਸੀ ਅਤੇ ਪੋਕਸੋ ਐਕਟ ਦੇ ਤਹਿਤ ਜਿਨਸੀ ਸ਼ੋਸ਼ਣ ਅਤੇ ਅਪਰਾਧਿਕ ਧਮਕੀਆਂ ਸਮੇਤ ਕਈ ਦੋਸ਼ ਹਨ। ਐਸਐਚਓ ਨੇ ਦੱਸਿਆ ਕਿ ਸਾਹਿਲ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸਦੇ ਮਾਤਾ-ਪਿਤਾ ਪਿਹੋਵਾ ਵਿੱਚ ਰਹਿੰਦੇ ਹਨ ਜਦੋਂਕਿ ਉਸਦਾ ਵੱਡਾ ਭਰਾ ਅਮਰੀਕਾ ਵਿੱਚ ਹੈ।
ਇਹ ਵੀ ਪੜ੍ਹੋ : ‘ਡੌਂਕਰ ਲੱਤਾਂ ‘ਤੇ ਕਰੰਟ ਲਾਉਂਦੇ, ਗਾਲ੍ਹਾਂ ਬਗੈਰ ਗੱਲ ਨੀਂ ਕਰਦੇ ਸੀ”, ਡਿਪੋਰਟ ਹੋਏ ਮੁੰਡੇ ਦੀ ਰੂ ਕੰਬਾ/ਊ ਹੱਡਬੀਤੀ
ਦੱਸ ਦੇਈਏ ਕਿ ਸ਼ਨੀਵਾਰ ਰਾਤ ਪੰਜਾਬ ਪਹੁੰਚੇ 116 ਵਿਅਕਤੀਆਂ ਵਿੱਚੋਂ ਦੋ ਚਚੇਰੇ ਭਰਾਵਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਉਸ ਖਿਲਾਫ਼ 2 ਸਾਲ ਪਹਿਲਾਂ ਹੋਏ ਕਤਲ ਦਾ ਕੇਸ ਦਰਜ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਸਜ਼ਾ ਤੋਂ ਬਚਣ ਲਈ ਦੋਵੇਂ ਭਰਾ ਡੌਂਕੀ ਰਾਹੀਂ ਅਮਰੀਕਾ ਭੱਜ ਗਏ ਸਨ। ਗ੍ਰਿਫਤਾਰ ਕੀਤੇ ਗਏ ਦੋ ਭਰਾਵਾਂ ਦੀ ਪਛਾਣ ਸੰਦੀਪ ਅਤੇ ਪ੍ਰਦੀਪ ਵਜੋਂ ਹੋਈ ਹੈ। ਉਹ ਪਟਿਆਲਾ ਦੇ ਰਾਜਪੁਰਾ ਦਾ ਰਹਿਣ ਵਾਲਾ ਹੈ।
ਵੀਡੀਓ ਲਈ ਕਲਿੱਕ ਕਰੋ -:
