ਪਿਛਲੀਂ ਦਿਨੀਂ ਹਿਮਾਚਲ ਵਿੱਚ ਫਟੇ ਬਦਲ ਦੇ ਕਾਰਨ ਭਾਰੀ ਤਬਾਹੀ ਹੋਈ ਹੈ, ਲੇਕਿਨ ਗੱਲ ਕੀਤੀ ਜਾਵੇ ਹਿਮਾਚਲ ਤੋਂ ਅਲਾਵਾ ਪੰਜਾਬ ਦੀ ਤਾਂ, ਪੰਜਾਬ ਦੇ ਜਿਲਾ ਗੁਰਦਾਸਪੂਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੀ ਤਾਂ, ਡੇਰਾ ਬਾਬਾ ਨਾਨਕ ਦੇ ਰਾਵੀ ਦਰਿਆ ਦੇ ਨਾਲ ਲਗਦੇ ਪਿੰਡਾਂ ਵਿਚ ਭਾਰੀ ਨੁਕਸਾਨ ਹੋਇਆ ਹੈ। ਡੇਰਾ ਬਾਬਾ ਨਾਨਕ ਦੇ ਪਿੰਡ ਘੋਨੇਵਾਲ, ਘਣੀਏ ਦੇ ਬੇਟ, ਗੁਰ ਚਕ, ਕਸੋਵਾਲ, ਜਟਾਂ, ਪਛਿਆ, ਧਰਮਕੌਟ ਪਤਨ ਦੇ ਲੋਕਾਂ ਦੀ ਸੈਂਕੜ ਏਕੜ ਫਸਲ ਖਰਾਬ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ, ਕਿ ਹਜੇ ਤਕ ਤਾਂ ਬਾਰਿਸ਼ ਦੇ ਪਾਣੀ ਨੇ ਨੁਕਸਾਨ ਕੀਤਾ ਹੈ, ਅਗਰ ਦਰਿਆ ਵਿਚ ਥੋੜਾ ਹੋਰ ਪਾਣੀ ਆ ਗਿਆ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਇਜ਼ਾ ਲੈਣ ਨਹੀਂ ਆਇਆ ਹੈ। ਰਾਵੀ ਦਰਿਆ ਦੀ ਇਕ ਸਾਈਡ ਤੇ ਮਾਈਨਿੰਗ ਹੁੰਦੀ ਸੀ, ਜਿਸ ਕਰਕੇ ਦਰਿਆ ਦਾ ਕੰਡਾ ਨਹੀਂ ਹੈ, ਜਿਸ ਕਰਕੇ ਦਰਿਆ ਦਾ ਪਾਣੀ ਖੇਤਾਂ ਵਿਚ ਚਲਾ ਜਾਂਦਾ ਹੈ ਅਤੇ ਫਸਲ ਖਰਾਬ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਲੋਂ ਵਡੇ-ਵਡੇ ਦਾਵੇ ਕੀਤੇ ਜਾਂਦੇ ਹਨ, ਲੇਕਿਨ ਇਹ ਦਾਵੇ ਕਾਗਜਾਂ ਵਿਚ ਹੀ ਨਜਰ ਆ ਰਹੇ ਹਨ।
ਜਾਣਕਾਰੀ ਦਿੰਦੇ ਹੋਏ ਕਿਸਾਨ ਸੁਰਜੀਤ ਸਿੰਘ, ਹਰਪਾਲ ਸਿੰਘ, ਗੁਰਪ੍ਰੀਤ ਸਿੰਘ, ਜਾਗੀਰ ਸਿੰਘ, ਹਰਜਿੰਦਰ ਸਿੰਘ, ਸਾਬਕਾ ਸਰਪੰਚ ਪਰਮਜੀਤ ਸਿੰਘ ਨੇ ਦਸਿਆ ਕਿ ਦਰਿਆ ਵਿਚ ਪਾਣੀ ਆਣ ਕਰਕੇ ਫਸਲ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ, ਕਈ ਸੈਂਕੜੇ ਏਕੜ ਫਸਲ ਖਰਾਬ ਹੋ ਗਈ ਹੈ, ਲੇਕਿਨ ਪ੍ਰਸ਼ਾਸਨ ਵਲੋਂ ਕੋਈ ਸੁਧ ਨਹੀਂ ਲਈ ਗਈ। ਕੁਝ ਸਮਾਂ ਪਹਿਲਾਂ ਰਾਵੀ ਦਰਿਆ ਦੀ ਇਕ ਸਾਈਡ ਤੇ ਮਾਈਨਿੰਗ ਹੁੰਦੀ ਸੀ, ਜਿਸ ਕਰਕੇ ਦਰਿਆ ਦਾ ਕੰਡਾ ਨਾ ਹੋਣ ਕਰਕੇ ਸਾਰਾ ਪਾਣੀ ਖੇਤਾਂ ਵਿਚ ਆ ਜਾਂਦਾ ਹੈ, ਜਿਸ ਨਾਲ ਫਸਲ ਖਰਾਬ ਹੋ ਜਾਂਦੀ ਹੈ। ਪ੍ਰਸ਼ਾਸਨ ਨੂੰ ਕਈ ਵਾਰ ਕਿਹਾ ਗਿਆ ਹੈ, ਲੇਕਿਨ ਹੁਣ ਤਕ ਖ਼ਰਾਬ ਹੋਈ ਫਸਲ ਦਾ ਜਾਇਜ਼ਾ ਲੈਣ ਲਈ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ ਹੈ, ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਖਰਾਬ ਹੋਈ ਫਸਲ ਦਾ ਮੁਆਵਜ਼ਾ ਦਿਤਾ ਜਾਵੇ।