ਰਾਜ ਸਭ ਤੋਂ ‘ਆਪ’ ਸਾਂਸਦ ਡਾ.ਅਸ਼ੋਕ ਕੁਮਾਰ ਮਿੱਤਲ ਨੇ ਕੇਂਦਰ ਅੱਗੇ ਮੰਗ ਰੱਖੀ ਹੈ ਕਿ ‘ਸਵਦੇਸ਼ ਦਰਸ਼ਨ ਸਕੀਮ’ ਤਹਿਤ ਹਰ ਸੂਬੇ ‘ਚ ਕੀਤਾ ਜਾਵੇ ਸਿੱਖ ਧਾਰਮਿਕ ਸਥਾਨਾਂ ਦਾ ਵਿਕਾਸ ਕਰਕੇ ਸਿੱਖ ਸ਼ਰਧਾਲੂਆਂ ਲਈ ਬਿਹਤਰ ਸਹੂਲਤਾਂ ਪੈਦਾ ਕੀਤੀਆਂ ਜਾਣ।
ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਨੂੰ ਰੇਲ, ਸੜਕ ਤੇ ਹਵਾਈ ਰਾਹੀਂ ਮਹਾਨਗਰਾਂ ਨਾਲ ਜੋੜਿਆ ਜਾਵੇ ਤਾਂ ਜੋ ਸ਼ਰਧਾਲੂ ਪੂਰੇ ਦੇਸ਼ ‘ਚ ਧਾਰਮਿਕ ਸਥਾਨਾਂ ਦੀ ਯਾਤਰਾ ਕਰ ਸਕਣ। ਸਿੱਖ ਧਰਮ ਦੇ ਯੋਗਦਾਨ ‘ਤੇ ਚਾਨਣ ਪਾਉਂਦੇ ਹੋਏ ਉਨ੍ਹਾਂ ਕਿਹਾ ਕਿ ਸਿੱਖ ਧਰਮ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰਿਆਂ ਨੂੰ ਲੋਕਾਂ ਦੀ ਸੇਵਾ ਕਰਨਾ ਤੇ ਸਮਾਜ ਨਾਲ ਜੁੜਨਾ ਸਿਖਾਉਂਦੇ ਹਨ। ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਸਿੱਖ ਧਰਮ ਦੇ ‘ਪੰਜ ਤਖਤ’ ਹਨ। ਇਸ ਤੋਂ ਇਲਾਵਾ ਦੇਸ਼ ਭਰ ਵਿਚ ਕਈ ਗੁਰਦੁਆਰੇ ਹਨ।
ਇਹ ਵੀ ਪੜ੍ਹੋ : Grammy Awards 2024 : PM ਮੋਦੀ ਨੇ ਜੇਤੂਆਂ ਨੂੰ ਦਿੱਤੀ ਵਧਾਈ, ਕਿਹਾ-‘ਭਾਰਤ ਅੱਜ ਮਾਣ ਮਹਿਸੂਸ ਕਰ ਰਿਹਾ’
ਇਨ੍ਹਾਂ ਸਾਰਿਆਂ ਵਿਚ ਬੇਹਤਰੀਨ ਕਨੈਕਟਿਵਟੀ ਹੋਣੀ ਚਾਹੀਦੀ ਹੈ ਕਿ ਤਾਂ ਜੋ ਸਾਰੇ ਸ਼ਰਧਾਲੂ ਦੇਸ਼ ਦੇ ਸਾਰੇ ਸੂਬਿਆਂ ਵਿਚ ਸਿੱਖ ਧਰਮ ਦੇ ਧਾਰਮਿਕ ਥਾਵਾਂ ਦੀ ਯਾਤਰਾ ਕਰ ਸਕਣ। ਦੇਸ਼ ਭਰ ਵਿਚ ਸਿੱਖਾਂ ਦੇ ਸਾਰੇ ਇਤਿਹਾਸਕ ਤੇ ਧਾਰਮਿਕ ਤੀਰਥ ਸਥਾਨਾਂ ਨੂੰ ਵੀ ਬੇਹਤਰ ਕਨੈਕਟਵਿਟੀ ਦਿੱਤੀ ਜਾਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ –