ਰਾਮਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ‘ਚ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਭਗਵਾਨ ਰਾਮ ਦੇ ਦਰਸ਼ਨਾਂ ਲਈ ਸ਼ਰਧਾਲੂ ਵੱਡੀ ਗਿਣਤੀ ਵਿਚ ਆ ਰਹੇ ਹਨ ਅਤੇ ਮੰਦਰ ਵਿਚ ਖੁੱਲ੍ਹੇ ਦਿਲ ਨਾਲ ਦਾਨ ਵੀ ਕਰ ਰਹੇ ਹਨ। ਰਾਮ ਭਗਤਾਂ ਨੇ ਰਾਮਲੱਲਾ ‘ਤੇ ਪੈਸਿਆਂ ਦਾ ਮੀਂਹ ਵਰ੍ਹਾ ਦਿੱਤਾ ਹੈ। ਰਾਮ ਮੰਦਰ ਲਈ ਦੇਸ਼ ਤੋਂ ਹੀ ਨਹੀਂ ਵਿਦੇਸ਼ਾਂ ਤੋਂ ਵੀ ਚੰਦਾ ਆ ਰਿਹਾ ਹੈ। ਭਗਤਾਂ ਨੇ ਰਾਮਲੱਲਾ ਨੂੰ ਅਰਬਪਤੀ ਬਣਾ ਦਿੱਤਾ ਹੈ।
ਰਾਮ ਭਗਤ ਰਾਮਲੱਲਾ ਦੇ ਦਰਬਾਰ ਵਿੱਚ ਖੁੱਲ੍ਹੇਆਮ ਦਾਨ ਕਰ ਰਹੇ ਹਨ। ਆਨਲਾਈਨ ਅਤੇ ਆਫਲਾਈਨ ਦੋਵਾਂ ਮਾਧਿਅਮਾਂ ਰਾਹੀਂ ਰਾਮ ਮੰਦਰ ਲਈ ਦਾਨ ਲਿਆ ਜਾ ਰਿਹਾ ਹੈ। ਅੰਕੜਿਆਂ ਮੁਤਾਬਕ ਰਾਮਲੱਲਾ ਦਰਸ਼ਨ ਦੇ ਪਹਿਲੇ ਦਿਨ 2 ਕਰੋੜ 90 ਲੱਖ ਰੁਪਏ, 24 ਜਨਵਰੀ ਨੂੰ 2 ਕਰੋੜ 43 ਲੱਖ ਰੁਪਏ, 25 ਜਨਵਰੀ ਨੂੰ 8 ਲੱਖ 50 ਹਜ਼ਾਰ ਰੁਪਏ ਅਤੇ ਗਣਤੰਤਰ ਦਿਵਸ 26 ਜਨਵਰੀ ਨੂੰ 1 ਕਰੋੜ 15 ਲੱਖ ਰੁਪਏ ਦਾਨ ਕੀਤੇ ਗਏ ਸਨ। ਇਸ ਹਿਸਾਬ ਨਾਲ 4 ਦਿਨਾਂ ‘ਚ ਕੁੱਲ 7 ਕਰੋੜ 8 ਲੱਖ ਰੁਪਏ ਦਾਨ ਮਿਲਿਆ।
ਇਹ ਵੀ ਪੜ੍ਹੋ : 5 ਪ੍ਰੇਸ਼ਾਨੀਆਂ ਦਾ ਸੌਖਾ ਨੁਸਖਾ, ਵਧੇਗੀ ਇਮਿਊਨਿਟੀ, ਹੱਡੀਆਂ-ਸਕਿੱਨ ਨੂੰ ਫਾਇਦਾ, ਥਕਾਵਟ ਵੀ ਹੋਵੇਗੀ ਦੂਰ
ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਜਦੋਂ ਤੋਂ ਇਸ ਨੂੰ ਆਮ ਜਨਤਾ ਲਈ ਖੋਲ੍ਹਿਆ ਗਿਆ ਹੈ, ਉਦੋਂ ਤੋਂ ਹੀ ਰਾਮ ਮੰਦਰ ‘ਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਰਾਮਪਥ ਅਤੇ ਮੰਦਰ ਦੇ ਆਲੇ-ਦੁਆਲੇ ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਕੜਾਕੇ ਦੀ ਠੰਡ, ਧੁੰਦ ਅਤੇ ਸੀਤ ਲਹਿਰ ਦੇ ਵਿਚਕਾਰ ਲੋਕ ਮੰਦਰ ਦੇ ਬਾਹਰ ਕਤਾਰਾਂ ਵਿੱਚ ਖੜੇ ਦੇਖੇ ਗਏ। ਸ਼ਰਧਾਲੂ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਾਉਂਦੇ ਨਜ਼ਰ ਆ ਰਹੇ ਹਨ। 27 ਜਨਵਰੀ ਨੂੰ ਦੁਪਹਿਰ 3 ਵਜੇ ਤੱਕ ਕਰੀਬ 75 ਹਜ਼ਾਰ ਰਾਮ ਭਗਤ ਰਾਮ ਲੱਲਾ ਦੇ ਦਰਸ਼ਨ ਕਰ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ –