dhadak2 release date out: ਸਾਲ 2024 ਦੀਆਂ ਆਉਣ ਵਾਲੀਆਂ ਫਿਲਮਾਂ ਦੀ ਸੂਚੀ ਵਿੱਚ ਇੱਕ ਹੋਰ ਸੀਕਵਲ ਸ਼ਾਮਲ ਕੀਤਾ ਗਿਆ ਹੈ। ‘ਸਤ੍ਰੀ 2’, ‘ਸਿੰਘਮ ਅਗੇਨ’ ਅਤੇ ‘ਸਿਤਾਰੇ ਜ਼ਮੀਨ ਪਰ’ ਦੇ ਵਿਚਕਾਰ ਕਰਨ ਜੌਹਰ ਨੇ ਆਪਣੀ ਆਉਣ ਵਾਲੀ ਫਿਲਮ ‘ਧੜਕ 2’ ਦਾ ਐਲਾਨ ਕਰ ਦਿੱਤਾ ਹੈ। ਇਹ 2018 ‘ਚ ਆਈ ਫਿਲਮ ‘ਧੜਕ’ ਦਾ ਸੀਕਵਲ ਹੈ।
ਕਰਨ ਜੌਹਰ 6 ਸਾਲ ਬਾਅਦ ‘ਧੜਕ’ ਦਾ ਸੀਕਵਲ ਲੈ ਕੇ ਆਏ ਹਨ। ਫਿਲਮ ਵਿੱਚ ਸਿਧਾਂਤ ਚਤੁਰਵੇਦੀ ਅਤੇ ਤ੍ਰਿਪਤੀ ਡਿਮਰੀ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਫਿਲਮ ਦੇ ਐਲਾਨ ਦੇ ਨਾਲ ਹੀ ਰਿਲੀਜ਼ ਡੇਟ ਵੀ ਬਾਹਰ ਹੋ ਗਈ ਹੈ। ‘ਧੜਕ 2′ ਦੀ ਫਸਟ ਲੁੱਕ’ ਦੀ ਘੋਸ਼ਣਾ ਦੇ ਨਾਲ , ਪਹਿਲੀ ਝਲਕ ਧਰਮਾ ਪ੍ਰੋਡਕਸ਼ਨ ਦੁਆਰਾ 27 ਮਈ ਨੂੰ ਸਾਂਝੀ ਕੀਤੀ ਗਈ ਹੈ। ਮੋਸ਼ਨ ਪੋਸਟਰ ਵਿੱਚ ਤ੍ਰਿਪਤੀ ਅਤੇ ਸਿਧਾਂਤ ਨੂੰ ਇੱਕ ਦੂਜੇ ਦੇ ਪਿਆਰ ਵਿੱਚ ਡੁੱਬਿਆ ਦਿਖਾਇਆ ਗਿਆ ਹੈ ਅਤੇ ਇੱਕ ਅਜਿਹੀ ਕਹਾਣੀ ਦੀ ਝਲਕ ਮਿਲਦੀ ਹੈ ਜਿਸ ਵਿੱਚੋਂ ਲਗਭਗ ਹਰ ਜੋੜਾ ਲੰਘਦਾ ਹੈ। ਫਿਲਮ ‘ਚ ਤ੍ਰਿਪਤੀ ਦੇ ਕਿਰਦਾਰ ਦਾ ਨਾਂ ਦਿਵਿਸ਼ਾ ਅਤੇ ਸਿਧਾਂਤ ਦਾ ਨਾਂ ਨੀਲੇਸ਼ ਹੈ। ਮੋਸ਼ਨ ਪੋਸਟਰ ‘ਤੇ ਲਿਖਿਆ ਹੈ, “ਏਕ ਥਾ ਰਾਜਾ, ਏਕ ਥੀ ਰਾਣੀ, ਜਾਤ ਅਲਗ ਥੀ, ਖਰੀ ਕਹਾਨੀ।”
कैसे मिलेंगे – आग और पानी?
Presenting Dhadak 2 starring Siddhant Chaturvedi & Triptii Dimri. Directed by Shazia Iqbal.#Dhadak2 in cinemas 22nd November 2024.#KaranJohar #UmeshKrBansal @apoorvamehta18 @MeenuAroraa @somenmishra0 @SiddyChats @tripti_dimri23 #ShaziaIqbal… pic.twitter.com/FbXAnGsHu7
— Dharma Productions (@DharmaMovies) May 27, 2024
ਟਵਿੱਟਰ ‘ਤੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਮੇਕਰਸ ਨੇ ਕੈਪਸ਼ਨ ‘ਚ ਲਿਖਿਆ ਹੈ, “ਅੱਗ ਅਤੇ ਪਾਣੀ ਕਿਵੇਂ ਮਿਲਣਗੇ?” ਸਿਧਾਂਤ ਅਤੇ ਤ੍ਰਿਪਤੀ ਸਟਾਰਰ ਫਿਲਮ ਦਾ ਨਿਰਦੇਸ਼ਨ ਸ਼ਾਜ਼ੀਆ ਇਕਬਾਲ ਕਰ ਰਹੀ ਹੈ। ਇਹ ਫਿਲਮ 22 ਨਵੰਬਰ 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਜਾਹਨਵੀ ਕਪੂਰ ਨੇ ਸਾਲ 2018 ਵਿੱਚ ਸ਼ਸ਼ਾਂਕ ਖੇਤਾਨ ਦੁਆਰਾ ਨਿਰਦੇਸ਼ਿਤ ਫਿਲਮ ‘ਧੜਕ’ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਈਸ਼ਾਨ ਖੱਟਰ ਨਾਲ ਸਕ੍ਰੀਨ ਸ਼ੇਅਰ ਕੀਤੀ। ਇਹ ਫਿਲਮ ਹਿੱਟ ਸਾਬਤ ਹੋਈ। ‘ਧੜਕ’ ਵਿਚ ਸਮਾਜਿਕ ਰੁਤਬੇ ਦੇ ਅੰਤਰ ਨੂੰ ਦਿਖਾਇਆ ਗਿਆ ਸੀ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .