ਮਲੇਸ਼ੀਆ ਏਅਰਲਾਈਨਸ ਵੱਲੋਂ ਅੰਮ੍ਰਿਤਸਰ-ਕੁਆਲਾਲੰਪੁਰ ਫਲਾਈਟ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਪਹਿਲੇ ਦਿਨ 180 ਸੀਟਾਂ ਵਾਲੇ ਜਹਾਜ਼ ਵਿਚ 90 ਫੀਸਦੀ ਯਾਤਰੀਆਂ ਨੇ ਯਾਤਰਾ ਕੀਤੀ। ਫਲਾਈਟ ਅੰਮ੍ਰਿਤਸਰ ਤੋਂ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਪਹਿਲੀ ਉਡਾਣ 11.30 ਵਜੇ ਰਵਾਨਾ ਹੋਇਆ ਕਰੇਗੀ।
ਕੁਆਲਾਲੰਪੁਰ ਤੋਂ ਅੰਮ੍ਰਿਤਸਰ ਏਅਰਪੋਰਟ ‘ਤੇ ਰਾਤ 10.10 ਵਜੇ ਫਲਾਈਟ ਉਤਰੇਗੀ। ਇਹ ਫਲਾਈਟ ਹਫਤੇ ਵਿਚ ਦੋ ਵਾਰ ਬੁੱਧਵਾਰ ਤੇ ਸ਼ਨੀਵਾਰ ਨੂੰ ਅੰਮ੍ਰਿਤਸਰ ਤੋਂ ਰਾਤ 11.25 ਵਜੇ ਜਾਇਆ ਕਰੇਗੀ। ਇਸ ਫਲਾਈਟ ਵਿਚ ਜ਼ਿਆਦਾਤਰ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਜਾਣ ਵਾਲੇ ਯਾਤਰੀ ਰਹੇ। ਇਸ ਫਲਾਈਟ ਜ਼ਰੀਏ ਅੰਮ੍ਰਿਤਸਰ ਤੋਂ ਆਸਟ੍ਰੇਲੀਆ-ਆਕਲੈਂਡ 17 ਘੰਟੇ ਵਿਚ ਪਹੁੰਚਿਆ ਜਾ ਸਕੇਗਾ।
ਇਹ ਵੀ ਪੜ੍ਹੋ : ਹਰਿਆਣਾ : ਟੈਂਕਰ ਨੇ ਕਾਰ ਤੇ ਪਿਕਅੱਪ ਨੂੰ ਮਾਰੀ ਟੱਕਰ, ਹਾ.ਦਸੇ ‘ਚ 4 ਲੋਕਾਂ ਦੀ ਮੌ.ਤ
ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ (ਐਨ.ਜੀ.ਓ.) ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਨੇ ਕਿਹਾ ਕਿ“ਵਿਦੇਸ਼ ਅਤੇ ਪੰਜਾਬ ਵਸਦੇ ਸਾਡੇ ਭਾਈਚਾਰੇ ਲਈ ਹੁਣ ਇਹ ਬਹੁਤ ਮਹੱਤਵਪੂਰਨ ਹੈ ਕਿ ਉਹ ਦਿੱਲੀ ਦੀ ਬਜਾਏ, ਯਾਤਰਾ ਲਈ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਤਰਜੀਹ ਦੇਣ। ਇਨ੍ਹਾਂ ਉਡਾਣਾਂ ਦੇ ਸਫ਼ਲ ਹੋਣ ਨਾਲ ਹੀ ਇਥੋਂ ਹੋਰ ਉਡਾਣਾਂ ਸ਼ੁਰੂ ਹੋ ਸਕਣਗੀਆਂ ਜਿਸ ਨਾਲ ਹਜ਼ਾਰਾਂ ਪੰਜਾਬ ਵਾਸੀਆਂ ਨੂੰ ਰੋਜ਼ਗਾਰ ਵੀ ਮਿਲੇਗਾ ਅਤੇ ਸੂਬੇ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। ਅੰਮ੍ਰਿਤਸਰ ਲਈ ਸਿੱਧੀ ਉਡਾਣ ਦੀ ਸ਼ੁਰੂਆਤ ਭਾਰਤ ਵਿਚ ਆਪਣੀ ਕਨੈਕਟਵਿਟੀ ਨੂੰ ਮਜ਼ਬੂਤ ਕਰਨ ਦੀ ਏਅਰਲਾਈਨ ਦੀ ਰਣਨੀਤੀ ਦਾ ਹਿੱਸਾ ਹੈ। ਏਅਰਲਾਈਨ ਮੌਜੂਦਾ ਸਮੇਂ ਵਿਚ ਨਵੀਂ ਦਿੱਲੀ, ਮੁੰਬਈ, ਬੇਂਗਲੁਰੂ, ਚੇਨਈ, ਹੈਦਰਾਬਾਦ ਤੇ ਕੋਚੀ ਤੋਂ ਉਡਾਣਾਂ ਸੰਚਾਲਿਤ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ : –