ਬਜਟ ਸੈਸ਼ਨ ਦੇ ਆਖਰੀ ਦਿਨ ਲੋਕ ਸਭਾ ਵਿਚ ਰਾਮ ਮੰਦਰ ‘ਤੇ ਧੰਨਵਾਦ ਪ੍ਰਸਤਾਵ ਰੱਖਿਆ ਜਾ ਰਿਹਾ ਹੈ। ਇਸ ਧੰਨਵਾਦ ਪ੍ਰਸਤਾਵ ਲਈ ਹੀ ਬਜਟ ਸੈਸ਼ਨ ਇਕ ਦਿਨ ਵਧਾਇਆ ਗਿਆ ਹੈ। ਭਾਜਪਾ ਦੇ ਸੀਨੀਅਰ ਨੇਤਾ ਸਤਪਾਲ ਸਿੰਘ ਨੇ ਚਰਚਾ ਦੀ ਸ਼ੁਰੂਆਤ ਕੀਤੀ।
ਬਜਟ ਸੈਸ਼ਨ ਦੀ ਸ਼ੁਰੂਆਤ 31 ਜਨਵਰੀ ਨੂੰ ਹੋਈ ਸੀ ਤੇ ਅੱਜ ਰਾਮ ਮੰਦਰ ‘ਤੇ ਚਰਚਾ ਨਾਲ ਇਹ ਸੈਸ਼ਨ ਖਤਮ ਹੋ ਜਾਵੇਗਾ। 22 ਜਨਵਰੀ ਨੂੰ ਹੀ ਅਯੁੱਧਿਆ ਵਿਚ ਰਾਮ ਮੰਦਰ ਵਿਚ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ।
ਲੋਕ ਸਭਾ ਵਿਚ ਇਤਿਹਾਸਕ ਰਾਮ ਮੰਦਰ ਦੇ ਨਿਰਮਾਣ ਤੇ ਪ੍ਰਾਣ ਪ੍ਰਤਿਸ਼ਠਾ ‘ਤੇ ਚਰਚਾ ਕਰਦਿਆਂ ਭਾਜਪਾ ਸਾਂਸਦ ਸਤਪਾਲ ਸਿੰਘ ਨੇ ਕਿਹਾ ਕਿ ਮੈਂ ਕਿਸਮਤਵਾਲਾ ਹਾਂ ਕਿ ਮੈਨੂੰ ਅਯੁੱਧਿਆ ਵਿਚ ਰਾਮਮੰਦਰ ਦੇ ਨਿਰਮਾਣ ਤੇ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਬਾਰੇ ਬੋਲਣਦਾ ਮੌਕਾ ਮਿਲਿਆ। 22 ਜਨਵਰੀ ਨੂੰ ਅਯੁੱਧਿਆ ਵਿਚ ਰਾਮ ਜਨਮ ਭੂਮੀ ਮੰਦਰ ਵਿਚ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਦੇਖਣਾ ਤੇ ਪੂਜਾ ਕਰਨਾ ਇਤਿਹਾਸਕ ਸੀ। ਉਨ੍ਹਾਂ ਨੇ ਕਾਂਗਰਸ ਨੂੰ ਲੈ ਕੇ ਕਿਹਾ ਕਿ ਜਿਥੇ ਰਾਮ ਹੈ, ਉਥੇ ਧਰਮ ਹੈ, ਜੋ ਲੋਕ ਧਰਮ ਨੂੰ ਨਸ਼ਟ ਕਰਦੇ ਹਨ,ਉਹ ਮਾਰੇ ਜਾਂਦੇ ਹਨ ਤੇ ਜੋ ਲੋਕ ਧਰਮ ਦੀ ਰੱਖਿਆ ਕਰਦੇ ਹਨ, ਉਨ੍ਹਾਂ ਦੀ ਰੱਖਿਆ ਹੁੰਦੀ ਹੈ। ਕਾਂਗਰਸ ਦੀ ਅੱਜ ਇਸ ਦੇਸ਼ ਵਿਚ ਇਹ ਸਥਿਤੀ ਹੈ ਕਿਉਂਕਿ ਉਨ੍ਹਾਂ ਨੇ ਉਸ ਸਮੇਂ ਭਗਵਾਨ ਰਾਮ ਨੂੰ ਅਸਵੀਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਇੰਗਲੈਂਡ ਖਿਲਾਫ ਆਖਰੀ 3 ਟੈਸਟ ਲਈ ਟੀਮ ਇੰਡੀਆ ਦਾ ਐਲਾਨ, ਵਿਰਾਟ-ਸ਼੍ਰੇਅਸ ਬਾਹਰ, ਜਡੇਜਾ-ਰਾਹੁਲ ਦੀ ਵਾਪਸੀ
ਸਤਪਾਲ ਸਿੰਘ ਨੇ ਕਿਹਾ ਕਿ 1528 ਵਿਚ ਮੀਰ ਬਕੀ ਨੇ ਰਾਮ ਮੰਦਰ ਤੋੜਿਆ ਸੀ। ਇਤਿਹਾਸ ਗਵਾਹ ਹੈ ਕਿ ਇਥੇ ਰਾਮ ਮੰਦਰ ਸੀ। ਪ੍ਰਧਾਨ ਮੰਤਰੀ ਮੋਦੀ ਦੇ ਆਉਣ ਨਾਲ ਰਾਮਰਾਜ ਆਇਆ ਹੈ। ਰਾਮ ਮੰਦਰ ਨੇ ਦੇਸ਼ ਵਿਚ ਨਵੀਂ ਚੇਤਨਾ ਜਾਗ੍ਰਿਤ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ –