ਮੁਹਾਲੀ ਦੇ ਫੇਜ਼-1 ਸਥਿਤ ਕਮਿਊਨਿਟੀ ਸੈਂਟਰ ਵਿੱਚ ਵਿਆਹ ਸਮਾਗਮ ਦੌਰਾਨ ਮੁੰਡਾ-ਕੁੜੀ ਵਾਲੇ ਆਪਸ ਵਿੱਚ ਭਿੜ ਗਏ। ਦੋਵਾਂ ਧਿਰਾਂ ਵਿੱਚ ਖੂਬ ਲੱਤਾਂ-ਘਸੁੰਨ ਚੱਲੇ। ਇਹ ਲੜਾਈ ਡੀਜੇ ‘ਤੇ ਗਾਣਾ ਬਦਲਣ ਨੂੰ ਲੈ ਕੇ ਸ਼ੁਰੂ ਹੋਈ। ਇੱਕ ਧਿਰ ਆਪਣੀ ਪਸੰਦ ਦਾ ਗੀਤ ਚਲਾਉਣਾ ਚਾਹੁੰਦੀ ਸੀ, ਜਦੋਂ ਕਿ ਦੂਜੀ ਧਿਰ ਆਪਣੀ ਪਸੰਦ ਦਾ ਗੀਤ ਚਲਾਉਣਾ ਚਾਹੁੰਦੀ ਸੀ। ਹੰਗਾਮਾ ਵਧਦਾ ਦੇਖ ਕੇ ਵਿਆਹ ਸਮਾਗਮ ‘ਚ ਮੌਜੂਦ ਕਿਸੇ ਬੰਦੇ ਨੇ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੀਸੀਆਰ ਗੱਡੀ ਮੌਕੇ ’ਤੇ ਪੁੱਜੀ।
ਜਦੋਂ ਪੀ.ਸੀ.ਆਰ ਗੱਡੀ ਪਹੁੰਚੀ ਤਾਂ ਕੁਝ ਵਿਅਕਤੀਆਂ ਨੇ ਦੋਵਾਂ ਧਿਰਾਂ ਨਾਲ ਗੱਲਬਾਤ ਕਰਕੇ ਝਗੜਾ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਕਿਸੇ ਵੀ ਧਿਰ ਨੇ ਪੁਲਿਸ ਨੂੰ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ। ਇਸ ਲਈ ਪੁਲਿਸ ਨੇ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ।
ਇਹ ਵੀ ਪੜ੍ਹੋ : CM ਮਾਨ ਨੇ ਨੌਜਵਾਨਾਂ ਨੂੰ ਵੰਡੇ ਨੌਕਰੀਆਂ ਦੇ ਤੋਹਫੇ, ਬੋਲੇ-‘ਪੰਜਾਬ ਦਾ ਖਜ਼ਾਨਾ ਨਹੀਂ ਖਾਲੀ…ਨੀਅਤਾਂ ਖਾਲੀ ਸਨ’-
ਸੂਤਰਾਂ ਮੁਤਾਬਕ ਵਿਆਹ ਦੀ ਬਰਾਤ ਚੰਡੀਗੜ੍ਹ ਦੇ ਸੈਕਟਰ 25 ਤੋਂ ਮੁਹਾਲੀ ਦੇ ਸੈਕਟਰ-56 ਤੱਕ ਗਈ। ਇਸ ‘ਚ ਦੋਵਾਂ ਧਿਰਾਂ ਦੇ ਕੁਝ ਨੌਜਵਾਨਾਂ ਨੇ ਵਿਆਹ ਦੀ ਖੁਸ਼ੀ ‘ਚ ਸ਼ਰਾਬ ਪੀਤੀ। ਉਹ ਸ਼ਰਾਬ ਦੇ ਨਸ਼ੇ ‘ਚ ਡੀਜੇ ‘ਤੇ ਵੱਜਦੇ ਗੀਤਾਂ ‘ਤੇ ਨੱਚ ਰਹੇ ਸੀ। ਫਿਰ ਗੀਤ ਬਦਲਣ ਨੂੰ ਲੈ ਕੇ ਆਪਸ ਵਿੱਚ ਬਹਿਸ ਹੋ ਗਈ। ਬਹਿਸ ਦੌਰਾਨ ਦੋਵਾਂ ਧਿਰਾਂ ਨੇ ਇੱਕ ਦੂਜੇ ‘ਤੇ ਹਮਲਾ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ : –