ਕਿਸਾਨਾਂ ਦੇ ‘ਦਿੱਲੀ ਚੱਲੋ’ ਮਾਰਚ ਦੀ ਵਜ੍ਹਾ ਨਾਲ ਪੂਰੇ ਐੱਨਸੀਆਰ ਵਿਚ ਆਵਾਜਾਈ ਪ੍ਰਭਾਵਿਤ ਹੈ। ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਰੋਕਣ ਲਈ ਬਾਰਡਰ ‘ਤੇ ਬੈਰੀਕੇਡ ਲਗਾਏ ਹੋਏ ਹਨ ਜਿਸ ਕਾਰਨ ਨੋਇਡਾ-ਗਾਜ਼ੀਆਬਾਦ ਦੇ ਲੋਕਾਂ ਨੂੰ ਦਿੱਲੀ ਆਉਣ ਤੇ ਜਾਣ ਵਿਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦਰਮਿਆਨ ਦਿੱਲੀ ਮੈਟਰੋ ਨੇ ਵੀ 5 ਤੋਂ ਵੱਧ ਸਟੇਸ਼ਨਾਂ ‘ਤੇ ਐਂਟੀ ਤੇ ਐਗਜਿਟ ਗੇਟ ਨੂੰ ਅੱਜ ਮੰਗਲਵਾਰ ਲਈ ਬੰਦ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਦਿੱਲੀ ਮੈਟਰੋ ਦੇ 9 ਸਟੇਸ਼ਨਾਂ ‘ਤੇ ਇਕ ਜਾਂ ਇਸ ਤੋਂ ਵੱਧ ਗੇਟ ਬੰਦ ਕਰ ਦਿੱਤੇ ਗਏ ਹਨ। ਹਾਲਾਂਕਿ ਇਹ ਸਟੇਸ਼ਨ ਪੂਰੀ ਤਰ੍ਹਾਂ ਤੋਂ ਬੰਦ ਨਹੀਂ ਹਨ ਤੇ ਯਾਤਰੀਆਂ ਨੂੰ ਹੋਰ ਦਰਵਾਜ਼ਿਆਂ ਤੋਂ ਐਂਟਰੀ ਤੇ ਐਗਜ਼ਿਟ ਦੀ ਇਜਾਜ਼ਤ ਹੈ। ਪੁਲਿਸ ਅਧਿਕਾਰੀਆਂ ਦੇ ਨਿਰਦੇਸ਼ ‘ਤੇ ਸੁਰੱਖਿਆ ਵਿਵਸਥਾ ਲਈ ਗੇਟ ਬੰਦ ਕਰ ਦਿੱਤੇ ਗਏ ਹਨ। DMRC ਨੇ ਦੱਸਿਆ ਕਿ ਅਹਿਤਿਆਤ ਦੇ ਤੌਰ ‘ਤੇ ਕਈ ਸਟੇਸ਼ਨਾਂ-ਰਾਜੀਵ ਚੌਕ, ਮੰਡੀ ਹਾਊਸ, ਕੇਂਦਰੀ ਸਕੱਤਰੇਤ, ਪਟੇਲ ਚੌਕ,ਉਦਯੋਗ ਭਵਨ, ਜਨਪਥ, ਖਾਨ ਮਾਰਕੀਟ, ਲੋਕ ਕਲਿਆਣ ਮਾਰਗ ਤੇ ਬਾਰਾਖੰਭਾ ਰੋਡ ‘ਤੇ ਕਈ ਗੇਟ ਬੰਦ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਕਿਸਾਨਾਂ ਨੇ ਫਲਾਈਓਵਰ ਤੋਂ ਸੁੱਟੇ ਬੈਰੀਅਰ, ਪੁਲਿਸ ਨੇ ਕੀਤੀਆਂ ਪਾਣੀ ਦੀ ਬੌਛਾਰਾਂ, ਵੇਖੋ ਸ਼ੰਭੂ ਬਾਰਡਰ ਤੋਂ ਤਸਵੀਰਾਂ
ਦੱਸ ਦੇਈਏ ਕਿ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਵੱਲੋਂ 13 ਫਰਵਰੀ ਨੂੰ ‘ਦਿੱਲੀ ਅੰਦੋਲਨ’ ਦਾ ਐਲਾਨ ਕੀਤਾ ਗਿਆ ਸੀ ਜਿਸ ਦਾ ਸਮਰਥਨ ਪੱਛਮ ਉੱਤਰ ਪ੍ਰਦੇਸ਼ ਦੇ ਕੁਝ ਕਿਸਾਨ ਸੰਗਠਨ ਵੀ ਕਰ ਰਹੇ ਹਨ। ਕਿਸਾਨ ਰੈਲੀ ਨੂੰ ਰੋਕਣ ਲਈ ਦਿੱਲੀ ਪੁਲਿਸ ਤੇ ਯੂਪੀ ਪੁਲਿਸ ਵੱਲੋਂ ਕਈ ਇੰਤਜ਼ਾਮ ਕੀਤੇ ਗਏ ਹਨ। ਪੁਲਿਸ ਪ੍ਰਸ਼ਾਸਨ ਨੇ ਕਈ ਬਾਰਡਰਾਂ ਨੂੰ ਸੀਲ ਕਰ ਦਿੱਤਾ ਹੈ। ਲਗਭਗ 3000 ਜਵਾਨ ਸਾਰੇ ਬਾਰਡਰਾਂ ‘ਤੇ ਤਾਇਨਾਤ ਹਨ। ਦਿੱਲੀ ਯੂਪੀ ਬਾਰਡਰ ‘ਤੇ ਖਾਸ ਤੌਰ ਤੋਂ ਸੁਰੱਖਿਆ ਦੇ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ –