ਦਿੱਲੀ, ਨੋਇਡਾ ਤੇ ਗਾਜ਼ੀਆਬਾਦ ਤੋਂ ਆਗਰਾ ਜਾਂ ਮੁੰਬਈ ਐਕਸਪ੍ਰੈਸਵੇਅ ਵੱਲ ਜਾਣ ਵਾਲੀਆਂ ਲਈ ਰਾਹਤ ਭਰੀ ਖਬਰ ਹੈ। ਹੁਣ ਦਿੱਲੀ-ਨੋਇਡਾ ਤੋਂ ਮੁੰਬਈ ਐਕਸਪ੍ਰੈਸ ਵੱਲ ਜਾਣ ਵਾਲਿਆਂ ਨੂੰ ਮਥੁਰਾ ਰੋਡ ‘ਤੇ ਨਹੀਂ ਜਾਣਾ ਹੋਵੇਗਾ। ਦਸੰਬਰ ਤੱਕ DVD ਫਲਾਈਵੇ ਤੋਂ ਦਿੱਲੀ-ਮੁੰਬਈ ਐਕਸਪ੍ਰੈਸਵੇ (ਸੋਹਣਾ ਵਿਚ) ਤੱਕ ਦਾ 59 ਕਿਲੋਮੀਟਰ ਦਾ ਹਿੱਸਾ ਟ੍ਰੈਫਿਕ ਲਈ ਖੋਲ੍ਹ ਦਿੱਤਾ ਜਾਵੇਗਾ। ਡੀਐੱਨਡੀ ਫਲਾਈਵੇ ਤੋਂ ਮੁੰਬਈ ਐਕਸਪ੍ਰੈਸ ਵੇਅ ਨੂੰ ਸੋਹਣਾ ਹੁੰਦੇ ਹੋਏ ਮਹਾਰਾਣੀ ਬਾਗ ਕੋਲ ਲਿੰਕ ਕੀਤਾ ਜਾਵੇਗਾ। ਗਡਕਰੀ ਨੇ ਪਿਛਲੇ ਦਿਨੀਂ ਅਧਿਕਾਰੀਆਂ ਤੇ ਸਥਾਨਕ ਨੇਤਾਵਾਂ ਨਾਲ ਡੀਐੱਨਡੀ ਫਲਾਈਵੇ ਤੇ ਬੱਲਭਗੜ੍ਹ ਬਾਈਪਾਸ ਦੇ ਵਿਚ 33 ਕਿਲੋਮੀਟਰ ਲੰਬੇ ਹਿੱਸੇ ਦਾ ਦੌਰਾ ਕੀਤਾ।
ਹਾਈਬ੍ਰਿਡ ਸਾਲਾਨਾ ਮੋਡ ‘ਤੇ ਭਾਰਤਮਾਲਾ ਪਰਿਯੋਜਨਾ ਤਹਿਤ ਇਸ ਪ੍ਰਾਜੈਕਟ ‘ਤੇ 3565 ਕਰੋੜ ਰੁਪਏ ਦਾ ਖਰਚ ਆ ਰਿਹਾ ਹੈ। ਇਸ ਦੇ ਸ਼ੁਰੂ ਹੋਣ ਨਾਲ ਡੀਐੱਨਡੀ, ਦਿੱਲੀ-ਮੇਰਠ, ਕੁੰਡਲੀ-ਮਾਨੇਸਰ-ਪਲਵਰ (KMP), ਐੱਨਐੱਚ-2 (ਦਿੱਲੀ-ਆਗਰਾ), ਦਿੱਲੀ ਮੁੰਬਈ ਐਕਸਪ੍ਰੈਸਵੇ ਤੇ ਜੇਵਰ ਏਅਰਪੋਰਟ ਕਨੈਕਟਿਵਟੀ ਨੂੰ ਹਾਈਵੇ ਤੋਂ ਸਫਰ ਕਰਨ ਵਾਲਿਆਂ ਨੂੰ ਆਸਾਨੀ ਹੋ ਜਾਵੇਗੀ। ਦਿੱਲੀ-ਮੁੰਬਈ ਐਕਸਪ੍ਰੈਸ ਤੋਂ ਸਿੱਧੇ ਕਨੈਕਟ ਹੋਣ ਦੇ ਬਾਅਦ DND ਫਲਾਈਵੇ ਲਿੰਕ ਜ਼ਰੀਏ ਯਾਤਰੀ ਸਿਰਫ 25-30 ਮਿੰਟ ਵਿਚ ਪਲਵਲ ਪਹੁੰਚ ਸਕਣਗੇ।
ਇਸ ਲਿੰਕ ਰੋਡ ਦੇ ਸ਼ੁਰੂ ਹੋਣ ਨਾਲ ਹੀ ਮਥੁਰਾ ਰੋਡ ‘ਤੇ ਵੀ ਭੀੜ ਘੱਟ ਹੋ ਜਾਵੇਗੀ। ਅਜੇ ਫਰੀਦਾਬਾਦ, ਪਲਵਲ, ਆਗਰਾ ਤੇ ਇਸ ਤੋਂ ਅੱਗੇ ਜਾਣ ਵਾਲੇ ਵਾਹਨ ਮਥੁਰਾ ਰੋਡ ਤੋਂ ਹੋ ਕੇ ਲੰਘਦੇ ਹਨ। ਇਸ ਲਿੰਕ ਰੋਡ ਦੇ ਪੂਰਾ ਹੋਣ ਦੇ ਬਾਅਦ ਯੂਪੀ ਤੇ ਉਤਰਾਖੰਡ ਤੋਂ ਆਉਣ ਵਾਲੇ ਲੋਕ ਦਿੱਲੀ-ਦੇਹਰਾਦੂਨ ਤੇ ਦਿੱਲੀ-ਮੇਰਠ ਐਕਸਪ੍ਰੈਸਵੇ ਜ਼ਰੀਏ ਮੁੰਬਈ ਤੱਕ ਬਿਨਾਂ ਰੁਕੇ ਜਾ ਸਕਣਗੇ।
ਇਹ ਵੀ ਪੜ੍ਹੋ : ਟਾਟਾ ਮੋਟਰਜ਼ ਨੇ Punch ਦੇ ਕਈ ਵੇਰੀਐਂਟਸ ਨੂੰ ਕੀਤਾ ਬੰਦ, ਜਿਸ ‘ਚ ਕੁਝ ਨਵੇਂ ਵੇਰੀਐਂਟ ਵੀ ਸ਼ਾਮਲ
ਨਿਰਮਾਣ ਕੰਮ ਦਾ ਨਿਰੀਖਣ ਕਰਨ ਪਹੁੰਚੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦਿੱਲੀ ਹਵਾ ਪ੍ਰਦੂਸ਼ਣ ਤੇ ਭੀੜ-ਭਾੜ ਦੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ। ਇਸ ਲਈ ਟ੍ਰੈਫਿਕ ਸਿਸਟਮ ਤੇ ਏਅਰ ਪਾਲਿਊਸ਼ਨ ਦੀ ਸਥਿਤੀ ਵਿਚ ਸੁਧਾਰ ਕਰਨ ਲਈ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਹੁਣ ਤੱਕ 30,000 ਕਰੋੜ ਰੁਪਏ ਦੇ ਪ੍ਰਾਜੈਕਟ ਪੂਰੇ ਕਰ ਲਏ ਹਨ। ਇਸ ਤੋਂ ਇਲਾਵਾ 35000 ਕਰੋੜ ਰੁਪਏਦੇ ਨਿਵੇਸ਼ ਵਾਲੇ ਪ੍ਰਾਜੈਕਟ 2024-25 ਵਿਚ ਪੂਰੇ ਹੋਣ ਦੀ ਉਮੀਦ ਹੈ।