ਤਿਉਹਾਰਾਂ ਦੇ ਮੌਸਮ ‘ਚ ਦੁੱਧ, ਦਹੀਂ ਅਤੇ ਪਨੀਰ ਦੀ ਵਿਕਰੀ ਕਾਫੀ ਵਧ ਜਾਂਦੀ ਹੈ, ਕਿਉਂਕਿ ਲੋਕ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਅਤੇ ਪਕਵਾਨ ਬਣਾਉਂਦੇ ਹਨ। ਉਂਝ, ਖਾਸ ਕਰਕੇ ਜੇ ਪਨੀਰ ਦੀ ਗੱਲ ਕਰੀਏ ਤਾਂ ਇਹ ਸ਼ਾਕਾਹਾਰੀ ਲੋਕਾਂ ਦੀ ਪਹਿਲੀ ਪਸੰਦ ਹੈ। ਤੁਹਾਨੂੰ ਪਤਾ ਹੀ ਹੈ ਕਿ ਪਨੀਰ ਦੀ ਸਬਜ਼ੀ ਵੱਖ-ਵੱਖ ਤਰੀਕਿਆਂ ਨਾਲ ਤਿਆਰ ਕੀਤੀ ਜਾਂਦੀ ਹੈ। ਕੁਝ ਲੋਕ ਚਿਲੀ ਪਨੀਰ ਬਣਾਉਂਦੇ ਹਨ, ਕੋਈ ਪਨੀਰ ਦੋ ਪਿਆਜ਼ਾ ਅਤੇ ਕੁਝ ਕੜਾਈ ਅਤੇ ਸ਼ਾਹੀ ਪਨੀਰ ਬਣਾਉਂਦੇ ਹਨ। ਜਦੋਂ ਵੀ ਇਨ੍ਹਾਂ ਪਨੀਰ ਦੇ ਪਕਵਾਨਾਂ ਨੂੰ ਦੇਖਦੇ ਹਾਂ ਤਾਂ ਮੂੰਹ ‘ਚ ਪਾਣੀ ਆ ਜਾਂਦਾ ਹੈ ਪਰ ਅੱਜਕਲ੍ਹ ਪਨੀਰ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਪਨੀਰ ਖਾਣ ਤੋਂ ਪਹਿਲਾਂ 10 ਵਾਰ ਸੋਚੋਗੇ।
ਦਰਅਸਲ, ਇੱਕ ਬੰਦਾ ਪਨੀਰ ‘ਤੇ ਬੈਠਾ ਦਿਖਾਈ ਦਿੰਦਾ ਹੈ। ਅਸਲ ‘ਚ ਉਹ ਪਨੀਰ ‘ਚੋਂ ਵਾਧੂ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਸ ਦਾ ਤਰੀਕਾ ਇੰਨਾ ਗੰਦਾ ਹੈ ਕਿ ਸ਼ਾਇਦ ਹੀ ਲੋਕ ਇਸ ਨਜ਼ਾਰੇ ਨੂੰ ਦੇਖ ਕੇ ਉਸ ਦੀ ਜਗ੍ਹਾ ਤੋਂ ਪਨੀਰ ਖਰੀਦ ਸਕਣ। ਤਸਵੀਰ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੂੰਗੀ ਪਹਿਨਿਆ ਇਕ ਬੰਦ ਪਨੀਰ ‘ਚੋਂ ਵਾਧੂ ਪਾਣੀ ਕੱਢ ਰਿਹਾ ਹੈ।
ਉਹ ਲੱਕੜ ਦੇ ਪਹੀਏ ਨਾਲ ਇਸ ਦੇ ਉੱਪਰ ਬੈਠਾ ਹੈ। ਉਸ ਦੇ ਦਬਾਅ ਕਾਰਨ ਪਨੀਰ ਦੇ ਅੰਦਰ ਦਾ ਵਾਧੂ ਪਾਣੀ ਨਿਕਲ ਗਿਆ ਹੋਵੇਗਾ ਪਰ ਹੁਣ ਲੋਕਾਂ ਨੇ ਉਸ ਨੂੰ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਤਸਵੀਰ ਉੱਤਰ ਪ੍ਰਦੇਸ਼ ਦੇ ਕਾਨਪੁਰ ਦੀ ਦੱਸੀ ਜਾ ਰਹੀ ਹੈ।
ਇਸ ਤਸਵੀਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @zhr_jafri ਨਾਮ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ ਅਤੇ ਕੈਪਸ਼ਨ ‘ਚ ਲਿਖਿਆ ਹੈ, ‘ਇਸ ਨੂੰ ਦੇਖ ਕੇ ਕਦੇ ਵੀ ਗੈਰ-ਬ੍ਰਾਂਡ ਵਾਲਾ ਪਨੀਰ ਨਾ ਖਰੀਦੋ’। ਇਸ ਤਸਵੀਰ ਨੂੰ ਹੁਣ ਤੱਕ 60 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਸੈਂਕੜੇ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ ਅਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦੇ ਚੁੱਕੇ ਹਨ।
ਇਹ ਵੀ ਪੜ੍ਹੋ : CM ਮਾਨ ਦੀ ਡਿਬੇਟ ਲਈ ਲੁਧਿਆਣਾ ਤਿਆਰ, ਇੰਤਜ਼ਾਮ ਕਰਨ ‘ਚ ਲੱਗੇ ਵੱਡੇ ਅਫ਼ਸਰ, ਇੱਕੋ ਗੱਲ ਦੀ ‘ਟੈਨਸ਼ਨ’
ਕੋਈ ਕਹਿ ਰਿਹਾ ਹੈ ਕਿ ‘ਅੱਜ ਕੱਲ੍ਹ ਇਸ ਤਰ੍ਹਾਂ ਦਾ ਬ੍ਰਾਂਡ ਵਾਲਾ ਪਨੀਰ ਵੀ ਬਣ ਰਿਹਾ ਹੈ’, ਤਾਂ ਕੋਈ ਕਹਿ ਰਿਹਾ ਹੈ ਕਿ ‘ਘਰੇਲੂ ਪਨੀਰ ਸਭ ਤੋਂ ਵਧੀਆ’। ਇਸ ਦੇ ਨਾਲ ਹੀ ਕੁਝ ਯੂਜ਼ਰਸ ਅਜਿਹੇ ਵੀ ਹਨ ਜੋ ਕਹਿ ਰਹੇ ਹਨ ਕਿ ‘ਬ੍ਰਾਂਡੇਡ ਦੀ ਹਾਲਤ ਇਸ ਤੋਂ ਵੀ ਮਾੜੀ ਹੈ’, ਉਥੇ ਹੀ ਇਕ ਯੂਜ਼ਰ ਨੇ ਲਿਖਿਆ ਹੈ, ‘ਪੈਕਿੰਗ ਤੋਂ ਬਾਅਦ ਇਹ ਵੀ ਬ੍ਰਾਂਡੇਡ ਹੋ ਜਾਵੇਗਾ।’
ਵੀਡੀਓ ਲਈ ਕਲਿੱਕ ਕਰੋ : –