ਪਿਆਰ ਬਾਰੇ ਤੁਸੀਂ ਅਕਸਰ ਸੁਣਿਆ ਹੋਵੇਗਾ, ਕਿ ਇਹ ਜਾਤ-ਪਾਤ, ਊਂਚ-ਨੀਚ ਨਹੀਂ ਵੇਖਦਾ। ਪਿਆਰ ਸੋਚ-ਸਮਝ ਕੇ ਨਹੀਂ ਹੁੰਦਾ, ਬਲਿਕ ਇਹ ਤਾਂ ਦਿਲ ਦਾ ਰਿਸ਼ਤਾ ਹੈ ਜੋਕਿ ਖੁਸ਼ੀ-ਖੁਸ਼ੀ ਨਾਲ ਬਣ ਜਾਵੇ ਤਾਂ ਫਿਰ ਦੁਨੀਆ ਦੀ ਪਰਵਾਹ ਨਹੀਂ ਕੀਤੀ ਜਾਂਦੀ। ਅਜਿਹੀ ਹੀ ਇੱਕ ਅਜੀਬੋ-ਗਰੀਬ ਲਵ ਸਟੋਰੀ ਸਾਹਮਣੇ ਆਈ ਹੈ ਜੋਕਿ ਇੰਟਰਨੈੱਟ ‘ਤੇ ਛਾਈ ਹੋਈ ਹੈ, ਜਿੱਥੇ ਇੱਕ ਡਾਕਟਰ ਨੇ ਇੱਕ ਸਫਾਈ ਕਰਮਚਾਰੀ ਨਾਲ ਵਿਆਹ ਕਰਵਾ ਲਿਆ।
ਵਾਇਰਲ ਹੋ ਰਹੀ ਇਹ ਘਟਨਾ ਪਾਕਿਸਤਾਨ ਦੀ ਦੱਸੀ ਜਾ ਰਹੀ ਹੈ। ਇੱਥੇ ਕਿਸ਼ਵਰ ਸਾਹਿਬਾ ਨਾਂ ਦੇ ਡਾਕਟਰ ਨੂੰ ਸ਼ਹਿਜ਼ਾਦ ਨਾਂ ਦੇ ਸਫਾਈ ਕਰਮਚਾਰੀ ਨਾਲ ਪਿਆਰ ਹੋ ਗਿਆ। ਸਿੱਧੇ ਸ਼ਬਦਾਂ ਵਿਚ ਇਹ ਪਹਿਲੀ ਨਜ਼ਰ ਵਿਚ ਪਿਆਰ ਸੀ। ਵੀਡੀਓ ‘ਚ ਮਹਿਲਾ ਡਾਕਟਰ ਨੇ ਦੱਸਿਆ ਕਿ ਸ਼ਹਿਜ਼ਾਦ ਆਪਣਾ ਕੰਮ ਬੜੀ ਸਾਦਗੀ ਅਤੇ ਲਗਨ ਨਾਲ ਕਰਦਾ ਸੀ ਅਤੇ ਮੈਂ ਉਸ ਦੀ ਇਸੇ ਕਲਾ ‘ਤੇ ਮਰ-ਮਿਟੀ। ਉਸ ਦੇ ਇਸ ਵਤੀਰੇ ਕਾਰਨ ਮੈਂ ਉਸ ਨੂੰ ਪ੍ਰਪੋਜ਼ ਕੀਤਾ ਅਤੇ ਉਸ ਨਾਲ ਵਿਆਹ ਕਰ ਲਿਆ।
ਉਸ ਨੇ ਕਿਹਾ ਕਿ ਹਾਲਾਂਕਿ, ਲੋਕ ਸਾਡੇ ਵਿਆਹ ਤੋਂ ਬਹੁਤ ਦੁਖੀ ਹੋਏ ਅਤੇ ਸਾਡਾ ਮਜ਼ਾਕ ਉਡਾਉਣ ਲੱਗੇ। ਵਿਆਹ ਤੋਂ ਬਾਅਦ ਹਸਪਤਾਲ ਦੇ ਹੋਰ ਲੋਕ ਸ਼ਹਿਜ਼ਾਦ ਦੇ ਕੰਮ ਦਾ ਮਜ਼ਾਕ ਉਡਾਉਂਦੇ ਸਨ। ਇਸ ਕਾਰਨ ਅਸੀਂ ਨੌਕਰੀ ਛੱਡਣ ਦਾ ਫੈਸਲਾ ਕੀਤਾ। ਹੁਣ ਮੈਂ ਆਪਣੀ ਡਾਕਟਰੀ ਆਜ਼ਾਦ ਤੌਰ ‘ਤੇ ਕਰ ਰਹੀ ਹਾਂ ਅਤੇ ਮੇਰੇ ਪਤੀ ਸ਼ਹਿਜ਼ਾਦ ਨੇ ਦਵਾਈ ਦੀ ਦੁਕਾਨ ਖੋਲ੍ਹੀ ਹੈ। ਪਰ ਹੁਣ ਇਹ ਜੋੜਾ ਮਿਲ ਕੇ ਆਪਣਾ ਕਲੀਨਿਕ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਇਹ ਵੀ ਪੜ੍ਹੋ : ਕਿਤੇ Fake App ਤਾਂ ਨਹੀਂ ਵਰਤ ਰਹੇ? ਕਰ ਬੈਠੋਗੇ ਨੁਕਸਾਨ, ਇੰਝ ਕਰੋ ਅਸਲੀ-ਨਕਲੀ ਦੀ ਪਛਾਣ
ਕਿਸ਼ਵਰ ਦੱਸਦੀ ਹੈ ਕਿ ਇਹ ਮਾਮਲਾ 2022 ਦਾ ਹੈ, ਜਦੋਂ ਸਾਡੇ ਪਿਆਰ ਦਾ ਪਹਿਲੀ ਵਾਰ ਦੁਨੀਆ ਨੂੰ ਖੁਲਾਸਾ ਹੋਇਆ ਸੀ। ਉਸ ਦਾ ਵੀਡੀਓ ਹਰੀਸ਼ ਭੱਟੀ ਨੇ ਯੂ-ਟਿਊਬ ‘ਤੇ ਸ਼ੇਅਰ ਕੀਤਾ ਹੈ, ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖਣ ਤੋਂ ਬਾਅਦ ਲੋਕ ਇਸ ‘ਤੇ ਮਜ਼ੇਦਾਰ ਕਮੈਂਟ ਕਰ ਰਹੇ ਹਨ।