ਲੁਧਿਆਣਾ ਦੇ ਚੰਡੀਗੜ੍ਹ ਰੋਡ ‘ਤੇ ਗਰਭਵਤੀ ਔਰਤਾਂ ਦੇ ਭਰੂਣ ਦਾ ਲਿੰਗ ਨਿਰਧਾਰਨ ਕੀਤੇ ਜਾਣ ਦੀ ਸੂਚਨਾ ਮਿਲਣ ‘ਤੇ ਸਿਹਤ ਵਿਭਾਗ ਦੀ ਟੀਮ ਨੇ ਸੋਮਵਾਰ ਦੇਰ ਰਾਤ ਗੁਰੂ ਤੇਗ ਬਹਾਦਰ ਨਗਰ ਮੁੰਡੀਆ ਕਲਾਂ ਸਥਿਤ ਇਕ ਕਲੀਨਿਕ ‘ਤੇ ਛਾਪਾ ਮਾਰਿਆ।
ਛਾਪੇਮਾਰੀ ਵੇਲੇ ਬੀ.ਏ.ਐਮ.ਐਸ ਡਾ.ਆਰ.ਕੇ.ਸ਼ਰਮਾ ਕਲੀਨਿਕ ਦੀ ਪਹਿਲੀ ਮੰਜ਼ਿਲ ‘ਤੇ ਕਮਰੇ ‘ਚ ਇੱਕ ਔਰਤ ਦੀ ਸਕੈਨਿੰਗ ਕਰ ਰਹੇ ਸਨ। ਜਿਵੇਂ ਹੀ ਡਾਕਟਰ ਨੂੰ ਛਾਪੇਮਾਰੀ ਦਾ ਪਤਾ ਲੱਗਾ ਤਾਂ ਉਸ ਨੇ ਕਲੀਨਿਕ ਦੀ ਛੱਤ ਤੋਂ ਪੋਰਟੇਬਲ ਸਕੈਨਿੰਗ ਮਸ਼ੀਨ ਸੁੱਟ ਦਿੱਤੀ ਅਤੇ ਖੁਦ ਪਹਿਲੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ।
ਡਾਕਟਰ ਨੇ ਛੱਤ ਤੋਂ ਛਾਲ ਮਾਰਨ ਕਾਰਨ ਉਸਦੀ ਇੱਕ ਲੱਤ ਟੁੱਟ ਗਈ ਅਤੇ ਉਹ ਫੜਿਆ ਗਿਆ। ਸਿਹਤ ਵਿਭਾਗ ਦੀ ਟੀਮ ਨੇ 108 ਐਂਬੂਲੈਂਸ ਬੁਲਾ ਕੇ ਡਾਕਟਰ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ। ਇਸ ਦੌਰਾਨ ਸਕੈਨਿੰਗ ਮਸ਼ੀਨ ਤੋਂ ਇਲਾਵਾ ਜੈੱਲ, ਦਵਾਈਆਂ ਅਤੇ ਕਰੀਬ 17 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ, ਜਿਸ ਨੂੰ ਟੀਮ ਨੇ ਆਪਣੇ ਕਬਜ਼ੇ ਵਿਚ ਲੈ ਲਿਆ।
ਇਹ ਵੀ ਪੜ੍ਹੋ : ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਹੋਈ ਸੁਣਵਾਈ, ਹਾਈਕੋਰਟ ਨੇ UT ਪ੍ਰਸ਼ਾਸਨ ਨੂੰ ਦਿੱਤੇ ਸਖ਼ਤ ਹੁਕਮ
ਸਿਹਤ ਵਿਭਾਗ ਮੁਤਾਬਕ ਦੋਸ਼ੀ ਨੂੰ ਮਈ 2020 ਵਿੱਚ ਗੁਰਦਾਸਪੁਰ ਦੀ ਟੀਮ ਵੱਲੋਂ ਜਾਲ ਵਿਛਾ ਕੇ ਫੜਿਆ ਗਿਆ ਸੀ। ਉਹ ਜੇਲ੍ਹ ਵੀ ਗਿਆ, ਪਰ ਕਰੀਬ ਸਾਢੇ ਤਿੰਨ ਸਾਲ ਬਾਅਦ ਉਹ ਮੁੜ ਭਰੂਣ ਜਾਂਚ ਕਰਵਾਉਂਦਾ ਫੜਿਆ ਗਿਆ।
ਵੀਡੀਓ ਲਈ ਕਲਿੱਕ ਕਰੋ –