ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ ਹੈ। ਮੰਗਲਵਾਰ ਨੂੰ ਬਲਕੌਰ ਸਿੰਘ ਨੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਦੇ ਹੋਏ ਕਿਹਾ, “ਵਾਹਿਗੁਰੂ ਦੀ ਮੇਹਰ ਸਦਕਾ, ਸਾਨੂੰ ਸਾਡਾ ਸ਼ੁਭਦੀਪ (ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਾਮ) ਵਾਪਸ ਮਿਲ ਗਿਆ ਹੈ। ਮੈਨੂੰ ਬੱਚੇ ਦੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਜਾ ਰਿਹਾ ਹੈ, ਕਿ ਬੱਚਾ ਲੀਗਲ ਹੈ ਇਹ ਸਾਬਤ ਕੀਤਾ ਜਾਵੇ।”
ਬਲਕੌਰ ਸਿੰਘ ਨੇ ਕਿਹਾ ਕਿ ਪਤਨੀ ਚਰਨ ਕੌਰ ਦੇ ਸਾਰੇ ਇਲਾਜ ਮੁਕੰਮਲ ਹੋ ਜਾਣ, ਜਿੱਥੇ ਵੀ ਮੈਨੂੰ ਪੁੱਛਗਿੱਛ ਲਈ ਬੁਲਾਇਆ ਜਾਏਗਾ, ਮੈਂ ਆਵਾਂਗਾ। ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਹੈ ਅਤੇ ਜਲਦੀ ਹੀ ਸਾਰੇ ਦਸਤਾਵੇਜ਼ ਸੌਂਪ ਦੇਣਗੇ।
ਤੁਹਾਨੂੰ ਦੱਸ ਦੇਈਏ ਕਿ ਬਲਕੌਰ ਸਿੰਘ ਅਤੇ ਚਰਨ ਕੌਰ ਸਿੰਘ ਨੇ ਬੱਚੇ ਨੂੰ ਜਨਮ ਦੇਣ ਲਈ IVF (ਇਨ ਵਿਟਰੋ ਫਰਟੀਲਾਈਜ਼ੇਸ਼ਨ) ਦੀ ਵਰਤੋਂ ਕੀਤੀ ਹੈ। ਹਾਲਾਂਕਿ ਬਲਕੌਰ ਸਿੰਘ ਨੇ ਇਸ ਦਾ ਜ਼ਿਕਰ ਨਹੀਂ ਕੀਤਾ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਾ ਅੱਜ 37ਵਾਂ ਦਿਨ, ਕੁਰੂਕਸ਼ੇਤਰ ਪਹੁੰਚੇਗੀ ਕਲਸ਼ ਯਾਤਰਾ, ਹੁਣ ਤੱਕ 9 ਕਿਸਾਨਾਂ ਦੀ ਮੌ.ਤ
ਦਰਅਸਲ, ਤਿੰਨ ਸਾਲ ਪਹਿਲਾਂ ਸਰਕਾਰ ਨੇ ਅਸਿਸਟਡ ਰੀਪ੍ਰੋਡਕਟਿਵ ਟੈਕਨਾਲੋਜੀ (ਰੈਗੂਲੇਸ਼ਨ) ਐਕਟ ਲਿਆਂਦਾ ਸੀ। ਇਸ ਐਕਟ ਰਾਹੀਂ ਸਰਕਾਰ ਨੇ IVF ਪ੍ਰਕਿਰਿਆ ਲਈ ਉਮਰ ਸੀਮਾ ਤੈਅ ਕੀਤੀ ਸੀ। ਐਕਟ ਦੇ ਤਹਿਤ ਸਿਰਫ 21-50 ਸਾਲ ਦੀ ਉਮਰ ਦੀਆਂ ਔਰਤਾਂ ਅਤੇ 21-55 ਸਾਲ ਦੀ ਉਮਰ ਦੇ ਪੁਰਸ਼ ਆਈਵੀਐਫ ਦੀ ਵਰਤੋਂ ਕਰ ਸਕਦੇ ਹਨ। ਪਰ ਇੰਟਰਨੈੱਟ ‘ਤੇ ਸਿੱਧੂ ਮੂਸੇਵਾਲਾ ਦੀ ਮਾਂ ਦੀ ਉਮਰ 58 ਸਾਲ ਦੱਸੀ ਜਾ ਰਹੀ ਹੈ। ਇਸ ਦੇ ਚੱਲਦਿਆਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: